Entertainment News LIVE: ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਐਲਾਨ, ਬੁਰਜ ਖਲੀਫਾ 'ਤੇ ਚਮਕਿਆ ਗਾਇਕ ਏਪੀ ਢਿੱਲੋਂ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates 2 February: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
AP Dhillon: ਦੁਬਈ ਦੇ ਬੁਰਜ ਖਲੀਫਾ 'ਤੇ ਛਾਇਆ ਪੰਜਾਬੀ ਗਾਇਕ ਏਪੀ ਢਿੱਲੋਂ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
AP Dhillon Featured On Burj Khalifa: ਪੰਜਾਬੀ ਗਾਇਕ ਏਪੀ ਢਿੱਲੋਂ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ 'ਚ ਬਣਿਆ ਹੋਇਆ ਹੈ। ਦਰਅਸਲ, ਏਪੀ ਢਿੱਲੋਂ ਇਸ ਸਾਲ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲਾ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰੇਗਾ।
ਇਸ ਤੋਂ ਪਹਿਲਾਂ ਏਪੀ ਢਿੱਲੋਂ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ। ਜਿਸ ਨੂੰ ਸੁਣ ਕੇ ਏਪੀ ਦੇ ਫੈਨਜ਼ ਖੁਸ਼ ਹੋ ਜਾਣਗੇ। ਦਰਅਸਲ, ਗਾਇਕ ਹਾਲ ਹੀ 'ਚ ਦੁਬਈ ਦੇ ਬੁਰਜ ਖਲੀਫਾ 'ਤੇ ਫੀਚਰ ਹੋਇਆ ਸੀ। ਇਸ ਦੀ ਵਜ੍ਹਾ ਇਹ ਹੈ ਕਿ 29 ਫਰਵਰੀ ਨੂੰ ਏਪੀ ਢਿੱਲੋਂ ਦੁਬਈ 'ਚ ਲਾਈਵ ਪਰਫਾਰਮੈਂਸ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਬੁਰਜ ਖਲੀਫਾ 'ਤੇ ਫੀਚਰ ਕੀਤਾ ਗਿਆ ਹੈ, ਤਾਂ ਪੂਰੀ ਦੁਨੀਆ ਨੂੰ ਉਸ ਦੀ ਲਾਈਵ ਪਰਫਾਰਮੈਂਸ ਦੀ ਜਾਣਕਾਰੀ ਮਿਲੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਦੇਖੋ:
[blurb]
View this post on Instagram
[/blurb]
ਬੁਰਜ ਖਲੀਫਾ 'ਤੇ ਡੇਢ ਮਿੰਟ ਲਈ ਫੀਚਰ ਦੇ ਦੇਣੇ ਪੈਂਦੇ ਕਰੋੜਾਂ
ਦੱਸ ਦਈਏ ਕਿ ਬੁਰਜ ਖਲੀਫਾ 'ਤੇ ਫੀਚਰ ਹੋਣ ਲਈ 2 ਕਰੋੜ ਰੁਪਏ ਦੇਣੇ ਪੈਂਦੇ ਹਨ। ਜ਼ਾਹਰ ਹੈ ਕਿ ਏਪੀ ਢਿੱਲੋਂ ਦੇ ਸਪੌਂਸਰਜ਼ ਨੇ ਇਸ ਦੇ ਲਈ ਪੈਸੇ ਖਰਚ ਕੀਤੇ ਹੋਣਗੇ। ਦੱਸ ਦਈਏ ਕਿ ਏਪੀ ਢਿੱਲੋਂ ਦੀ ਲਾਈਵ ਪਰਫਾਰਮੈਂਸ 29 ਫਰਵਰੀ ਨੂੰ ਦੁਬਈ 'ਚ ਹੈ, ਜਿਸ ਨੂੰ ਲੈਕੇ ਫੈਨਜ਼ ਦੇ ਦਰਮਿਆਨ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਏਪੀ ਢਿੱਲੋਂ ਇਸੇ ਸਾਲ ਕੋਚੇਲਾ 'ਚ ਵੀ ਪਰਫਾਰਮ ਕਰਨ ਜਾ ਰਿਹਾ ਹੈ। ਉਸ ਦੀ ਪਰਫਾਰਮੈਂਸ 14 ਤੇ 21 ਅਪ੍ਰੈਲ ਨੂੰ ਹੋਵੇਗੀ।
Entertainment News Live: ਇਸ ਪੰਜਾਬੀ ਗਾਇਕਾ ਦਾ ਬੰਟੀ ਬੈਂਸ ਨਾਲ ਜੁੜਿਆ ਸੀ ਨਾਂ, ਖੂਬ ਰਹੀ ਸੀ ਵਿਵਾਦਾਂ 'ਚ, ਕੀ ਤੁਸੀਂ ਪਛਾਣਿਆ?
Pehchaan Kaun: ਇਸ ਤਸਵੀਰ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ, ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ 2013 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਇੰਡਸਟਰੀ ਦੀ ਝੋਲੀ ਪਾਈਆਂ ਹਨ। ਉਸ ਦਾ ਅਸਲੀ ਨਾਮ ਬਲਜਿੰਦਰ ਕੌਰ ਹੈ ਤੇ ਉਸ ਨੂੰ ਬੇਬੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੀ ਤੁਸੀਂ ਸਮਝੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਹ ਗਾਇਕਾ?
Entertainment News Live Today: ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਵਾਇਰਲ, ਵੀਡੀਓ 'ਚ ਇਸ ਹਾਲ 'ਚ ਨਜ਼ਰ ਆਈ ਸੀ ਅਦਾਕਾਰਾ
Poonam Pandey Death: ਲਾਕਅੱਪ ਫੇਮ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਪੀਆਰ ਟੀਮ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੂਨਮ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸ ਪੋਸਟ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਇੰਨੀ ਗੰਭੀਰ ਬੀਮਾਰੀ ਤੋਂ ਪੀੜਤ ਸੀ।






















