Entertainment News LIVE: 'ਬਿੱਗ ਬੌਸ' ਦਾ Winner ਪੁਲਿਸ ਨੇ ਕੀਤਾ ਗ੍ਰਿਫਤਾਰ, ਇਸ ਪੰਜਾਬੀ ਗਾਇਕ 'ਤੇ ਫੁੱਟਿਆ ਪਿਓ ਦਾ ਗੁੱਸਾ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today: ਸ਼ਾਹਰੁਖ ਖਾਨ ਸਟਾਰਰ ਫਿਲਮ 'ਡੰਕੀ' 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਫਿਲਮ ਚੰਗੀ ਕਮਾਈ ਕਰ ਰਹੀ
LIVE
Background
Pallavi Prashanth Arrested: 'ਬਿੱਗ ਬੌਸ ਤੇਲਗੂ 7' ਦੀ ਜੇਤੂ ਪੱਲਵੀ ਪ੍ਰਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਨਾਜਾਇਜ਼ ਭੀੜ ਇਕੱਠੀ ਕਰਨ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ANI ਦੇ ਅਨੁਸਾਰ, ਪੱਲਵੀ ਪ੍ਰਸ਼ਾਂਤ ਦੇ ਖਿਲਾਫ ਧਾਰਾ 147, 148, 290, 353, 427 r/w 149 IPC ਅਤੇ ਧਾਰਾ 3 PDPP ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੱਲਵੀ ਪ੍ਰਸ਼ਾਂਤ ਨੂੰ ਸ਼ੋਅ ਦਾ ਵਿਜੇਤਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਰਿਐਲਿਟੀ ਸ਼ੋਅ ਦੇ ਰਨਰ ਅੱਪ ਅਮਰਦੀਪ ਚੌਧਰੀ ਦੀ ਕਾਰ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਸ਼ਾਂਤ, ਜੋ ਕਿ ਮੁੱਖ ਦੋਸ਼ੀ (ਏ 1), ਅਤੇ ਉਸਦੇ ਭਰਾ ਮਨੋਹਰ (ਏ 2) ਸ਼ਾਮਲ ਹਨ। ਅਧਿਕਾਰੀ ਸੀਸੀਟੀਵੀ ਫੁਟੇਜ ਰਾਹੀਂ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰ ਰਹੇ ਹਨ।
'ਬਿੱਗ ਬੌਸ ਤੇਲਗੂ 7' ਦੇ ਵਿਜੇਤਾ ਬਣੇ ਪੱਲਵੀ
17 ਦਸੰਬਰ ਨੂੰ ਹੀ 'ਬਿੱਗ ਬੌਸ ਤੇਲਗੂ 7' ਦਾ ਗ੍ਰੈਂਡ ਫਿਨਾਲੇ ਐਪੀਸੋਡ ਟੈਲੀਕਾਸਟ ਕੀਤਾ ਗਿਆ ਸੀ, ਜਿਸ ਵਿੱਚ ਪੱਲਵੀ ਪ੍ਰਸ਼ਾਂਤ ਨੇ ਖੁਦ ਨੂੰ ਜੇਤੂ ਦਾ ਤਾਜ ਪਹਿਨਾਇਆ ਸੀ। ਉਨ੍ਹਾਂ ਨੇ 'ਬਿੱਗ ਬੌਸ ਤੇਲਗੂ 7' ਦੇ ਜੇਤੂ ਦਾ ਖਿਤਾਬ ਜਿੱਤਿਆ ਅਤੇ 35 ਲੱਖ ਰੁਪਏ ਦਾ ਨਕਦ ਇਨਾਮ ਹਾਸਿਲ ਕੀਤਾ। ਸ਼ੋਅ ਦਾ ਪ੍ਰਤੀਯੋਗੀ ਅਮਰਦੀਪ ਚੌਧਰੀ ਸੀਜ਼ਨ ਦਾ ਉਪ ਜੇਤੂ ਰਿਹਾ।
ਕੀ ਹੈ ਪੂਰਾ ਮਾਮਲਾ?
ਇੰਡੀਆ ਟੂਡੇ ਦੇ ਮੁਤਾਬਕ, ਰਿਐਲਿਟੀ ਸ਼ੋਅ ਜਿੱਤਣ ਤੋਂ ਬਾਅਦ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ। ਅਮਰਦੀਪ ਆਪਣੀ ਮਾਂ ਅਤੇ ਪਤਨੀ ਤੇਜਸਵਿਨੀ ਨਾਲ ਘਰ ਪਰਤ ਰਿਹਾ ਸੀ ਜਦੋਂ ਪੱਲਵੀ ਪ੍ਰਸ਼ਾਂਤ ਦੇ ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਉਸਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅਮਰਦੀਪ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਦੀ ਭਾਲ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News LIVE Update: Animal Box Office: 'ਐਨੀਮਲ' ਨੇ 'ਗਦਰ 2' ਦਾ ਰਿਕਾਰਡ ਤੋੜ ਰਚਿਆ ਇਤਿਹਾਸ, ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ
Animal Box Office Collection Day 20: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਤਿੰਨ ਹਫਤਿਆਂ ਤੋਂ ਬਾਕਸ ਆਫਿਸ 'ਤੇ ਧਮਾਲ ਮਚਾਉਂਦੇ ਆ ਰਹੀ ਹੈ। ਇਸ ਦੌਰਾਨ ਫਿਲਮ ਨੇ ਬਹੁਤ ਸਾਰੇ ਕਰੰਸੀ ਨੋਟ ਛਾਪੇ ਹਨ ਅਤੇ ਕਈ ਫਿਲਮਾਂ ਦੇ ਰਿਕਾਰਡ ਵੀ ਤੋੜੇ ਹਨ। ਹਾਲਾਂਕਿ ਤੀਜੇ ਹਫਤੇ 'ਐਨੀਮਲ' ਦੀ ਕਮਾਈ 'ਚ ਕਾਫੀ ਗਿਰਾਵਟ ਆਈ ਹੈ ਪਰ ਇਸ ਦੇ ਬਾਵਜੂਦ ਫਿਲਮ ਨੇ ਰਿਲੀਜ਼ ਦੇ 20ਵੇਂ ਦਿਨ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ 'ਗਦਰ 2' ਦਾ ਲਾਈਫਟਾਈਮ ਕਲੈਕਸ਼ਨ ਰਿਕਾਰਡ ਤੋੜ ਦਿੱਤਾ ਹੈ। ਆਓ ਜਾਣਦੇ ਹਾਂ 'ਐਨੀਮਲ' ਨੇ ਆਪਣੀ ਰਿਲੀਜ਼ ਦੇ 20ਵੇਂ ਦਿਨ ਕਿੰਨੇ ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
Read More: Animal Box Office: 'ਐਨੀਮਲ' ਨੇ 'ਗਦਰ 2' ਦਾ ਰਿਕਾਰਡ ਤੋੜ ਰਚਿਆ ਇਤਿਹਾਸ, ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ
Entertainment News LIVE: Gurdas Maan: ਗੁਰਦਾਸ ਮਾਨ ਦਾ ਪੋਤੇ ਨਾਲ ਵਾਇਰਲ ਹੋ ਰਿਹਾ ਕਿਊਟ ਵੀਡੀਓ? ਪੰਜਾਬੀ ਗਾਇਕ ਲਾਡੀਆਂ ਕਰਦਾ ਆਇਆ ਨਜ਼ਰ
Gurdas Maan With Small Child: ਪੰਜਾਬੀਆਂ ਦੇ ਮਾਣ ਤੇ ਬਾਲੀਵੁੱਡ ਵਿੱਚ ਹਿੱਟ ਗੀਤ ਦੇ ਚੁੱਕੇ ਗੁਰਦਾਸ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਗੁਰਦਾਸ ਮਾਨ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਸਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਹਮੇਸ਼ਾ ਐਕਟਿਵ ਵੀ ਰਹਿੰਦੇ ਹਨ। ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
Read More: Gurdas Maan: ਗੁਰਦਾਸ ਮਾਨ ਦਾ ਪੋਤੇ ਨਾਲ ਵਾਇਰਲ ਹੋ ਰਿਹਾ ਕਿਊਟ ਵੀਡੀਓ? ਪੰਜਾਬੀ ਗਾਇਕ ਲਾਡੀਆਂ ਕਰਦਾ ਆਇਆ ਨਜ਼ਰ
Entertainment News LIVE Update: Shah Rukh Khan: ਸ਼ਾਹਰੁਖ ਨੇ ਇੱਕ ਵਾਰ ਫਿਰ ਗੌਰੀ ਦਾ ਜਿੱਤਿਆ ਦਿਲ, ਡੰਕੀ ਦੇਖਣ ਤੋਂ ਬਾਅਦ ਬੋਲੀ ਕਿੰਗ ਖਾਨ ਦੀ ਪਤਨੀ...
Dunki: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਨਵੀਂ ਫਿਲਮ ਰਾਜਕੁਮਾਰ ਹਿਰਾਨੀ ਦੀ ਡੰਕੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਕਿੰਗ ਖਾਨ ਨੇ ਦੁਬਈ ਤੋਂ ਵਾਪਸ ਆਉਂਦੇ ਸਮੇਂ ਇੱਕ AskSRK ਸੈਸ਼ਨ ਦਾ ਆਯੋਜਨ ਕੀਤਾ, ਜਿੱਥੇ ਉਸਨੇ ਇਸ ਹਫਤੇ ਫਿਲਮ ਦੀ ਰਿਲੀਜ਼ ਦਾ ਪ੍ਰਚਾਰ ਕੀਤਾ।
Read More: Shah Rukh Khan: ਸ਼ਾਹਰੁਖ ਨੇ ਇੱਕ ਵਾਰ ਫਿਰ ਗੌਰੀ ਦਾ ਜਿੱਤਿਆ ਦਿਲ, ਡੰਕੀ ਦੇਖਣ ਤੋਂ ਬਾਅਦ ਬੋਲੀ ਕਿੰਗ ਖਾਨ ਦੀ ਪਤਨੀ...
Entertainment News LIVE: Dunki Release Review: ਸ਼ਾਹਰੁਖ ਦੀ 'ਡੰਕੀ' ਕਮਾਈ ਦੇ ਤੋੜੇਗੀ ਸਾਰੇ ਰਿਕਾਰਡ ? ਪਹਿਲਾ ਸ਼ੋਅ ਵੇਖਣ ਲਈ ਖਚਾਖਚ ਭਰੇ ਸਿਨੇਮਾਘਰ
Dunki Release Review: ਸਾਲ 2023 ਸ਼ਾਹਰੁਖ ਖਾਨ ਦੇ ਨਾਂਅ ਰਿਹਾ। ਸਾਲ ਦੀ ਸ਼ੁਰੂਆਤ 'ਚ ਬਾਲੀਵੁੱਡ ਦੇ ਕਿੰਗ ਖਾਨ ਨੇ ਚਾਰ ਸਾਲ ਦੇ ਬ੍ਰੇਕ ਤੋਂ ਬਾਅਦ ਪਠਾਨ ਨਾਲ ਵਾਪਸੀ ਕੀਤੀ ਅਤੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਜਵਾਨ ਨਾਲ ਸਿਨੇਮਾਘਰਾਂ 'ਚ ਹਲਚਲ ਮਚਾ ਦਿੱਤੀ। ਅਦਾਕਾਰ ਦੀ ਇਸ ਫਿਲਮ ਨੇ 600 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।
Read More: Dunki Release Review: ਸ਼ਾਹਰੁਖ ਦੀ 'ਡੰਕੀ' ਕਮਾਈ ਦੇ ਤੋੜੇਗੀ ਸਾਰੇ ਰਿਕਾਰਡ ? ਪਹਿਲਾ ਸ਼ੋਅ ਵੇਖਣ ਲਈ ਖਚਾਖਚ ਭਰੇ ਸਿਨੇਮਾਘਰ
Entertainment News LIVE Update: Ranjit Bawa: ਰਣਜੀਤ ਬਾਵਾ ਨੇ ਗੁਰੂ ਘਰ ਲਵਾਈ ਹਾਜ਼ਰੀ, ਸ਼੍ਰੋਮਣੀ ਕਮੇਟੀ ਵੱਲੋਂ ਗਾਇਕ ਨੂੰ ਕੀਤਾ ਗਿਆ ਸਨਮਾਨਿਤ
Ranjit Bawa at Golden Temple Amritsar: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਕਦੇ-ਕਦੇ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਫਿਲਹਾਲ ਪੰਜਾਬੀ ਗਾਇਕ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਗਾਇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ ਕਲਾਕਾਰ ਦੀਆਂ ਇਹ ਖਾਸ ਤਸਵੀਰਾਂ...
Read More: Ranjit Bawa: ਰਣਜੀਤ ਬਾਵਾ ਨੇ ਗੁਰੂ ਘਰ ਲਵਾਈ ਹਾਜ਼ਰੀ, ਸ਼੍ਰੋਮਣੀ ਕਮੇਟੀ ਵੱਲੋਂ ਗਾਇਕ ਨੂੰ ਕੀਤਾ ਗਿਆ ਸਨਮਾਨਿਤ