Entertainment News Live: ਜੈਸਮੀਨ ਸੈਂਡਲਾਸ 'ਤੇ ਭੜਕੇ ਲੋਕ, ਡ੍ਰੀਮ ਗਰਲ 2 ਨੇ ਗਦਰ 2 ਨੂੰ ਦਿੱਤਾ ਵੱਡਾ ਝਟਕਾ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ...

ਰੁਪਿੰਦਰ ਕੌਰ ਸੱਭਰਵਾਲ Last Updated: 29 Aug 2023 04:54 PM
Entertainment News Live: Hema Malini: ਹੇਮਾ ਮਾਲਿਨੀ ਨਿਰਮਾਤਾਵਾਂ ਸਾਹਮਣੇ ਰੱਖਦੀ ਇਹ ਸ਼ਰਤ, ਫਿਲਮਾਂ 'ਚ ਕੰਮ ਕਰਨ ਲਈ ਬੋਲੀ- ਮੈਨੂੰ ਕੰਮ ਦਿਓ, ਪਰ...

Hema Malini On Work In Movies: ਅਦਾਕਾਰਾ ਹੇਮਾ ਮਾਲਿਨੀ ਨੂੰ ਆਖਰੀ ਵਾਰ 2020 'ਚ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। ਇਸ ਸਾਲ ਉਨ੍ਹਾਂ ਦੀ ਫਿਲਮ 'ਸ਼ਿਮਲਾ ਮਿਰਚ' ਰਿਲੀਜ਼ ਹੋਈ ਸੀ। ਜੋ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਫਿਲਮ ਤੋਂ ਬਾਅਦ ਹੇਮਾ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਈ। ਹੇਮਾ ਨੇ ਇਸ ਬਾਰੇ ਕਦੇ ਮੀਡੀਆ ਦੇ ਸਾਹਮਣੇ ਵੀ ਕੁਝ ਨਹੀਂ ਕਿਹਾ। ਹੁਣ ਜਦੋਂ ਅਭਿਨੇਤਰੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਨਿਰਮਾਤਾਵਾਂ ਤੋਂ ਕੰਮ ਦੀ ਮੰਗ ਕਰ ਰਹੀ ਹੈ, ਪਰ ਉਨ੍ਹਾਂ ਨੇ ਨਿਰਮਾਤਾਵਾਂ ਦੇ ਸਾਹਮਣੇ ਇੱਕ ਸ਼ਰਤ ਵੀ ਰੱਖੀ ਹੈ।

Read More: Hema Malini: ਹੇਮਾ ਮਾਲਿਨੀ ਨਿਰਮਾਤਾਵਾਂ ਸਾਹਮਣੇ ਰੱਖਦੀ ਇਹ ਸ਼ਰਤ, ਫਿਲਮਾਂ 'ਚ ਕੰਮ ਕਰਨ ਲਈ ਬੋਲੀ- ਮੈਨੂੰ ਕੰਮ ਦਿਓ, ਪਰ...

Entertainment News Today Live: Sonam Bajwa: ਸੋਨਮ ਬਾਜਵਾ ਨੇ ਫਿਰ ਦਿਖਾਇਆ ਹੌਟਨੇਸ ਦਾ ਜਲਵਾ, ਕਾਤਿਲ ਅਦਾਵਾਂ ਦੇਖ ਫੈਨਜ਼ ਬੋਲੇ- ਮਾਰ ਸੁੱਟਿਆ...

sonam bajwa Hottest picture: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੋਸ਼ਲ ਮੀਡੀਆ ਉੱਪਰ ਆਪਣੀ ਹੌਟਨੇਸ ਲੁੱਕ ਦਾ ਜਲਵਾ ਦਿਖਾ ਰਹੀ ਹੈ। ਸੋਨਮ ਬਾਜਵਾ ਦੀਆਂ ਅਦਾਵਾਂ ਨਾ ਸਿਰਫ ਪ੍ਰਸ਼ੰਸਕਾਂ ਬਲਕਿ ਪੰਜਾਬੀ ਸਿਤਾਰਿਆਂ ਦਾ ਵੀ ਦਿਲ ਧੜਕਾ ਰਹੀਆਂ ਹਨ। ਦਰਅਸਲ, ਸੋਨਮ ਵੱਲੋਂ ਲਗਾਤਾਰ ਆਪਣੇ ਹੌਟ ਅੰਦਾਜ਼ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਹ ਤਸਵੀਰਾਂ ਹਰ ਕਿਸੇ ਨੂੰ ਦੀਵਾਨਾ ਬਣਾ ਰਹੀਆਂ ਹਨ।

Read More: Sonam Bajwa: ਸੋਨਮ ਬਾਜਵਾ ਨੇ ਫਿਰ ਦਿਖਾਇਆ ਹੌਟਨੇਸ ਦਾ ਜਲਵਾ, ਕਾਤਿਲ ਅਦਾਵਾਂ ਦੇਖ ਫੈਨਜ਼ ਬੋਲੇ- ਮਾਰ ਸੁੱਟਿਆ...

Entertainment News Live: SRK Jawan Release: ਸ਼ਾਹਰੁਖ ਖਾਨ ਦੀ 'ਜਵਾਨ' ਦੇ ਨਾਂ ਇੱਕ ਹੋਰ ਰਿਕਾਰਡ, ਇਸ ਥੀਏਟਰ 'ਚ ਸਵੇਰੇ 6 ਵਜੇ ਦਾ ਮਿਲਿਆ ਸ਼ੋਅ

Jawan Create Record: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਸ਼ਾਹਰੁਖ ਖਾਨ ਦੀ 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੇ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜਵਾਨ ਨੇ ਹੁਣ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ਾਹਰੁਖ ਖਾਨ ਦੇ ਫੈਨ ਪੇਜ਼ ਨੇ ਇਹ ਜਾਣਕਾਰੀ ਦਿੱਤੀ ਹੈ।

Read More: SRK Jawan Release: ਸ਼ਾਹਰੁਖ ਖਾਨ ਦੀ 'ਜਵਾਨ' ਦੇ ਨਾਂ ਇੱਕ ਹੋਰ ਰਿਕਾਰਡ, ਇਸ ਥੀਏਟਰ 'ਚ ਸਵੇਰੇ 6 ਵਜੇ ਦਾ ਮਿਲਿਆ ਸ਼ੋਅ

Entertainment News Today Live: Kulwinder Billa: ਕੁਲਵਿੰਦਰ ਬਿੱਲਾ ਗਾਇਕੀ ਛੱਡ ਵਾਲ ਕੱਟਦਾ ਆਇਆ ਨਜ਼ਰ, ਪ੍ਰਸ਼ੰਸਕ ਬੋਲੇ- ਬਿੱਲਾ ਨਾਈ...

Kulwinder Billa Viral Video: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਉਹ ਲੱਖਾਂ ਦਿਲਾਂ 'ਤੇ ਰਾਜ ਕਰਦਾ ਆ ਰਿਹਾ ਹੈ। ਬਿੱਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ-ਨਾਲ ਬਿੱਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਾਲ ਜੁੜੇ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ, ਇਸ ਵਿਚਾਲੇ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਹੱਸ-ਹੱਸ ਲੋਟਪੋਟ ਹੋ ਰਹੇ ਹਨ। 

Read More: Kulwinder Billa: ਕੁਲਵਿੰਦਰ ਬਿੱਲਾ ਗਾਇਕੀ ਛੱਡ ਵਾਲ ਕੱਟਦਾ ਆਇਆ ਨਜ਼ਰ, ਪ੍ਰਸ਼ੰਸਕ ਬੋਲੇ- ਬਿੱਲਾ ਨਾਈ...

Entertainment News Live: SGPC on Yaariyan 2: 'ਯਾਰੀਆਂ 2' ਦੇ ਨਿਰਮਾਤਾਵਾਂ ਦੀ ਸਫਾਈ ਤੋਂ ਸਹਿਮਤ ਨਹੀਂ ਹੋਈ SGPC, ਬੋਲੇ- ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸ਼ੁਰੂ

SGPC on Yaariyan 2: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨਿਰਮਾਤਾਵਾਂ 'ਤੇ ਫਿਲਮ ਦੇ ਤਾਜ਼ਾ ਰਿਲੀਜ਼ ਗੀਤ 'ਸੌਰੇ ਘਰ' ਦੇ ਇੱਕ ਸੀਨ ਵਿੱਚ ਕਿਰਪਾਨ ਦੀ ਇਤਰਾਜ਼ਯੋਗ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਮੇਕਰਸ ਨੇ ਇਸ ਬਾਰੇ 'ਚ ਸਪੱਸ਼ਟੀਕਰਨ ਵੀ ਜਾਰੀ ਕੀਤਾ। ਪਰ ਇਸ ਸਪਸ਼ਟੀਕਰ ਤੋਂ ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁੱਲ ਵੀ ਸਹਿਮਤ ਨਹੀਂ ਹੋਇਆ। ਉਨ੍ਹਾਂ ਮੇਕਰਸ ਵੱਲੋਂ ਦਿੱਤੇ ਸਪਸ਼ਟੀਕਰਨ ਦਾ ਨਾਲ ਹੀ ਜਵਾਬ ਦਿੱਤਾ ਹੈ। 
Read More: SGPC on Yaariyan 2: 'ਯਾਰੀਆਂ 2' ਦੇ ਨਿਰਮਾਤਾਵਾਂ ਦੀ ਸਫਾਈ ਤੋਂ ਸਹਿਮਤ ਨਹੀਂ ਹੋਈ SGPC, ਬੋਲੇ- ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸ਼ੁਰੂ  

Entertainment News Today Live: Miss World 2023: 71ਵੀਂ ਮਿਸ ਵਰਲਡ 2023 ਦਾ ਕਸ਼ਮੀਰ 'ਚ ਹੋਵੇਗਾ ਆਯੋਜਨ, 140 ਦੇਸ਼ ਹੋਣਗੇ ਸ਼ਾਮਿਲ

Miss World 2023: 71ਵਾਂ ਮਿਸ ਵਰਲਡ 2023 ਮੁਕਾਬਲੇ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਬੇਹੱਦ ਦਿਲਚਸਪ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ ਦੇ ਅੰਤ ਵਿੱਚ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਵਾਲਾ ਹੈ, ਜਿਸ ਵਿੱਚ 140 ਦੇਸ਼ ਹਿੱਸਾ ਲੈਣਗੇ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਵਿੱਚ ਮਿਸ ਵਰਲਡ ਕੈਰੋਲੀਨਾ ਬਿਲਾਵਸਕੀ, ਮਿਸ ਇੰਡੀਆ ਸਿਨੀ ਸ਼ੈਟੀ, ਮਿਸ ਵਰਲਡ ਕੈਰੇਬੀਅਨ ਐਮੀ ਪੇਨਾ ਅਤੇ ਮਿਸ ਵਰਲਡ ਇੰਗਲੈਂਡ ਜੈਸਿਕਾ ਗਗਨੇ ਅਤੇ ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਅਤੇ ਮਿਸ ਏਸ਼ੀਆ ਪ੍ਰਿਸਲੀਆ ਕਾਰਲਾ ਸਪੁਤਰੀ ਯੂਲਸ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਨੂੰ 71ਵੇਂ ਮਿਸ ਵਰਲਡ 2023 ਮੁਕਾਬਲੇ ਲਈ ਚੁਣਿਆ ਗਿਆ ਹੈ।

Read More: Miss World 2023: 71ਵੀਂ ਮਿਸ ਵਰਲਡ 2023 ਦਾ ਕਸ਼ਮੀਰ 'ਚ ਹੋਵੇਗਾ ਆਯੋਜਨ, 140 ਦੇਸ਼ ਹੋਣਗੇ ਸ਼ਾਮਿਲ

Entertainment News Today Live: Miss World 2023: 71ਵੀਂ ਮਿਸ ਵਰਲਡ 2023 ਦਾ ਕਸ਼ਮੀਰ 'ਚ ਹੋਵੇਗਾ ਆਯੋਜਨ, 140 ਦੇਸ਼ ਹੋਣਗੇ ਸ਼ਾਮਿਲ

Miss World 2023: 71ਵਾਂ ਮਿਸ ਵਰਲਡ 2023 ਮੁਕਾਬਲੇ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਬੇਹੱਦ ਦਿਲਚਸਪ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ ਦੇ ਅੰਤ ਵਿੱਚ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਵਾਲਾ ਹੈ, ਜਿਸ ਵਿੱਚ 140 ਦੇਸ਼ ਹਿੱਸਾ ਲੈਣਗੇ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਵਿੱਚ ਮਿਸ ਵਰਲਡ ਕੈਰੋਲੀਨਾ ਬਿਲਾਵਸਕੀ, ਮਿਸ ਇੰਡੀਆ ਸਿਨੀ ਸ਼ੈਟੀ, ਮਿਸ ਵਰਲਡ ਕੈਰੇਬੀਅਨ ਐਮੀ ਪੇਨਾ ਅਤੇ ਮਿਸ ਵਰਲਡ ਇੰਗਲੈਂਡ ਜੈਸਿਕਾ ਗਗਨੇ ਅਤੇ ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਅਤੇ ਮਿਸ ਏਸ਼ੀਆ ਪ੍ਰਿਸਲੀਆ ਕਾਰਲਾ ਸਪੁਤਰੀ ਯੂਲਸ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਨੂੰ 71ਵੇਂ ਮਿਸ ਵਰਲਡ 2023 ਮੁਕਾਬਲੇ ਲਈ ਚੁਣਿਆ ਗਿਆ ਹੈ।

Read More: Miss World 2023: 71ਵੀਂ ਮਿਸ ਵਰਲਡ 2023 ਦਾ ਕਸ਼ਮੀਰ 'ਚ ਹੋਵੇਗਾ ਆਯੋਜਨ, 140 ਦੇਸ਼ ਹੋਣਗੇ ਸ਼ਾਮਿਲ

Entertainment News Live: The Archies Release Date: ਨੈੱਟਫਲਿਕਸ 'ਤੇ ਇਸ ਦਿਨ ਰਿਲੀਜ਼ ਹੋਵੇਗੀ 'ਦ ਆਰਚੀਜ਼', ਸੁਹਾਨਾ ਖਾਨ-ਖੁਸ਼ੀ ਕਪੂਰ ਦਿਖਾਉਣਗੀਆਂ ਜਲਵਾ

The Archies Release On Netflix: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ, ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਬੋਨੀ ਕਪੂਰ ਦੀ ਬੇਟੀ ਖੁਸ਼ੀ ਕਪੂਰ ਦੀ ਡੈਬਿਊ ਫਿਲਮ 'ਦਿ ਆਰਚੀਜ਼' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ ਯੂਐਸ ਕਾਮਿਕ ਬੁੱਕ ਸੀਰੀਜ਼ "ਦਿ ਆਰਚੀਜ਼" 'ਤੇ ਅਧਾਰਤ ਲਾਈਵ-ਐਕਸ਼ਨ ਫਿਲਮ 7 ਦਸੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

Read More: The Archies Release Date: ਨੈੱਟਫਲਿਕਸ 'ਤੇ ਇਸ ਦਿਨ ਰਿਲੀਜ਼ ਹੋਵੇਗੀ 'ਦ ਆਰਚੀਜ਼', ਸੁਹਾਨਾ ਖਾਨ-ਖੁਸ਼ੀ ਕਪੂਰ ਦਿਖਾਉਣਗੀਆਂ ਜਲਵਾ

Entertainment News Today Live: Dharmendra: ਧਰਮਿੰਦਰ ਦੇ Kissing Scene 'ਤੇ ਧੀ ਈਸ਼ਾ ਦਿਓਲ ਦਾ ਰਿਐਕਸ਼ਨ ਆਇਆ ਸਾਹਮਣੇ, ਸ਼ਰਮਾਉਂਦੇ ਹੋਏ ਬੋਲੀ...

Esha Deol On Dharmendra Kissing Scene: ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਸੁਪਰਹਿੱਟ ਸਾਬਿਤ ਹੋਈ। ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਫਿਲਮ 'ਚ ਆਲੀਆ ਭੱਟ ਅਤੇ ਰਣਵੀਰ ਸਿੰਘ ਦੇ ਕੰਮ ਦੀ ਜਿੱਥੇ ਤਾਰੀਫ ਹੋਈ, ਉਥੇ ਹੀ ਇਹ ਫਿਲਮ ਹਰ ਸਮੇਂ ਇੱਕ ਗੱਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਹੈ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦਾ ਕਿਸਿੰਗ ਸੀਨ। ਜਿੱਥੇ 87 ਸਾਲ ਦੀ ਉਮਰ 'ਚ ਧਰਮਿੰਦਰ ਅਤੇ 72 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨੂੰ ਸਕ੍ਰੀਨ 'ਤੇ ਕਿੱਸ ਕਰਦੇ ਦੇਖਣਾ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ, ਜੋ ਅੱਜ ਵੀ ਚਰਚਾ ਵਿੱਚ ਹੈ। ਇਸ ਸੀਨ 'ਤੇ ਧਰਮਿੰਦਰ ਦੇ ਪਰਿਵਾਰਕ ਮੈਂਬਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਇਸ ਕਿਸਿੰਗ ਸੀਨ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਬਾਰੇ ਗੱਲ ਕਰਦੇ ਹੋਏ ਇੱਕ ਵਾਰ ਈਸ਼ਾ ਦਿਓਲ ਸ਼ਰਮਾ ਵੀ ਗਈ।

Read More: Dharmendra: ਧਰਮਿੰਦਰ ਦੇ Kissing Scene 'ਤੇ ਧੀ ਈਸ਼ਾ ਦਿਓਲ ਦਾ ਰਿਐਕਸ਼ਨ ਆਇਆ ਸਾਹਮਣੇ, ਸ਼ਰਮਾਉਂਦੇ ਹੋਏ ਬੋਲੀ...

Entertainment News Live: Jasmine Sandlas: ਜੈਸਮੀਨ ਸੈਂਡਲਾਸ ਦੀ ਨਵੀਂ EP 'RUDE' 'ਤੇ ਫੁੱਟਿਆ ਯੂਜ਼ਰਸ ਦਾ ਗੁੱਸਾ, ਅਸ਼ਲੀਲ ਸ਼ਬਦਾਂ 'ਤੇ ਬੁਰੀ ਤਰ੍ਹਾਂ ਭੜਕੇ

Jasmine Sandlas Trolled For New EP RUDE: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੇ ਵੱਖਰੇ ਅੰਦਾਜ਼ ਅਤੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਵੱਖ-ਵੱਖ ਪੋਸਟਾਂ ਸ਼ੇਅਰ ਕਰ ਧਮਾਕਾ ਕਰ ਰਹੀ ਹੈ। ਦੱਸ ਦੇਈਏ ਕਿ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਅਕਸਰ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਫਿਲਹਾਲ ਜੈਸਮੀਨ ਆਪਣੀ ਈਪੀ ਰੂਡ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਜਿੱਥੇ ਕੁਝ ਪ੍ਰਸ਼ੰਸਕਾਂ ਨੂੰ ਜੈਸਮੀਨ ਦੇ ਗੀਤ ਪਸੰਦ ਆ ਰਹੇ ਹਨ, ਉੱਥੇ ਹੀ ਕਈ ਬੁਰੀ ਤਰ੍ਹਾਂ ਗੁੱਸੇ ਨਾਲ ਭੜਕ ਰਹੇ ਹਨ। 

Read More: Jasmine Sandlas: ਜੈਸਮੀਨ ਸੈਂਡਲਾਸ ਦੀ ਨਵੀਂ EP 'RUDE' 'ਤੇ ਫੁੱਟਿਆ ਯੂਜ਼ਰਸ ਦਾ ਗੁੱਸਾ, ਅਸ਼ਲੀਲ ਸ਼ਬਦਾਂ 'ਤੇ ਬੁਰੀ ਤਰ੍ਹਾਂ ਭੜਕੇ

Entertainment News Today Live: SGPC on Yaariyan 2: ਐਸਜੀਪੀਸੀ ਦੀ ਚੇਤਾਵਨੀ ਤੋਂ ਬਾਅਦ 'ਯਾਰੀਆਂ 2' ਦੇ ਨਿਰਮਾਤਾਵਾਂ ਨੇ ਦਿੱਤੀ ਸਫਾਈ, ਜਾਣੋ ਫਿਲਮ ਤੇ ਲੱਗੇ ਕਿਹੜੇ ਦੋਸ਼

Yaariyan 2 Song Controversy: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨਿਰਮਾਤਾਵਾਂ 'ਤੇ ਫਿਲਮ ਦੇ ਤਾਜ਼ਾ ਰਿਲੀਜ਼ ਗੀਤ 'ਸੌਰੇ ਘਰ' ਦੇ ਇੱਕ ਸੀਨ ਵਿੱਚ ਕਿਰਪਾਨ ਦੀ ਇਤਰਾਜ਼ਯੋਗ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਮੇਕਰਸ ਨੇ ਇਸ ਬਾਰੇ 'ਚ ਸਪੱਸ਼ਟੀਕਰਨ ਵੀ ਜਾਰੀ ਕੀਤਾ ਹੈ।

Read More: SGPC on Yaariyan 2: ਐਸਜੀਪੀਸੀ ਦੀ ਚੇਤਾਵਨੀ ਤੋਂ ਬਾਅਦ 'ਯਾਰੀਆਂ 2' ਦੇ ਨਿਰਮਾਤਾਵਾਂ ਨੇ ਦਿੱਤੀ ਸਫਾਈ, ਜਾਣੋ ਫਿਲਮ ਤੇ ਲੱਗੇ ਕਿਹੜੇ ਦੋਸ਼

Entertainment News Live: Gadar 2 Box Office Collection: ਸੰਨੀ ਦਿਓਲ ਦੀ 'ਗਦਰ 2' ਦਾ ਡ੍ਰੀਮ ਗਰਲ 2 ਸਾਹਮਣੇ ਨਿਕਲਿਆ ਦਮ, ਆਯੁਸ਼ਮਾਨ ਖੁਰਾਣਾ ਨੇ ਜ਼ਬਰਦਸਤ ਟੱਕਰ ਦਿੱਤੀ

Gadar 2 Box Office Collection Day 18: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 17 ਦਿਨਾਂ 'ਚ 450 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਗਦਰ 2 ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਸੰਨੀ ਦਿਓਲ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਹੁਣ ਫਿਲਮ ਦਾ 18ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਗਦਰ 2 ਬਾਕਸ ਆਫਿਸ 'ਤੇ ਬੁਰਾ ਹਾਲ ਹੋ ਗਿਆ ਹੈ। ਫਿਲਮ ਨੇ ਸੋਮਵਾਰ ਨੂੰ ਕੋਈ ਖਾਸ ਕਲੈਕਸ਼ਨ ਨਹੀਂ ਕੀਤਾ ਹੈ।

Read More: Gadar 2 Box Office Collection: ਸੰਨੀ ਦਿਓਲ ਦੀ 'ਗਦਰ 2' ਦਾ ਡ੍ਰੀਮ ਗਰਲ 2 ਸਾਹਮਣੇ ਨਿਕਲਿਆ ਦਮ, ਆਯੁਸ਼ਮਾਨ ਖੁਰਾਣਾ ਨੇ ਜ਼ਬਰਦਸਤ ਟੱਕਰ ਦਿੱਤੀ

ਪਿਛੋਕੜ

Gadar 2 Box Office Collection Day 18: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 17 ਦਿਨਾਂ 'ਚ 450 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਗਦਰ 2 ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਸੰਨੀ ਦਿਓਲ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਹੁਣ ਫਿਲਮ ਦਾ 18ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਗਦਰ 2 ਬਾਕਸ ਆਫਿਸ 'ਤੇ ਬੁਰਾ ਹਾਲ ਹੋ ਗਿਆ ਹੈ। ਫਿਲਮ ਨੇ ਸੋਮਵਾਰ ਨੂੰ ਕੋਈ ਖਾਸ ਕਲੈਕਸ਼ਨ ਨਹੀਂ ਕੀਤਾ ਹੈ।


ਗਦਰ 2 ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਫਿਲਮ ਨੂੰ ਸਿਨੇਮਾਘਰਾਂ 'ਚ ਤਿੰਨ ਹਫਤੇ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਸੰਨੀ ਦਿਓਲ ਦੀ ਫਿਲਮ ਅਗਲੇ ਹਫਤੇ ਤੱਕ ਬਾਕਸ ਆਫਿਸ 'ਤੇ ਆਪਣੀ ਪਕੜ ਬਰਕਰਾਰ ਰੱਖੇਗੀ। ਇਹ ਫਿਲਮ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ।


18ਵੇਂ ਦਿਨ ਕੀਤਾ ਇੰਨਾ ਕਲੈਕਸ਼ਨ


ਗਦਰ 2 ਨੇ 17ਵੇਂ ਦਿਨ 16.10 ਕਰੋੜ ਦੀ ਕਮਾਈ ਕੀਤੀ ਸੀ। ਜਿਸ ਤੋਂ ਬਾਅਦ ਇਹ ਫਿਲਮ 450 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਸੀ। ਹੁਣ ਫਿਲਮ ਦਾ 18ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਸਕਨੀਲਕ ਦੀ ਰਿਪੋਰਟ ਮੁਤਾਬਕ ਗਦਰ 2 ਨੇ 4.50 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਜਿਸ ਤੋਂ ਬਾਅਦ ਕੁਲ ਕੁਲੈਕਸ਼ਨ 465.05 ਕਰੋੜ ਹੋ ਜਾਵੇਗਾ।



ਡ੍ਰੀਮ ਗਰਲ 2 ਨੇ ਦਿੱਤੀ ਟੱਕਰ


25 ਅਗਸਤ ਨੂੰ ਸਿਨੇਮਾਘਰਾਂ 'ਚ ਆਯੁਸ਼ਮਾਨ ਖੁਰਾਣਾ ਦੀ ਡ੍ਰੀਮ ਗਰਲ ਰਿਲੀਜ਼ ਹੋਈ ਸੀ। ਡ੍ਰੀਮ ਗਰਲ 2 ਨੇ ਬਾਕਸ ਆਫਿਸ 'ਤੇ ਚੰਗੀ ਪਕੜ ਬਣਾਈ ਹੈ। ਫਿਲਮ ਨੇ ਸਿਰਫ ਚਾਰ ਦਿਨਾਂ 'ਚ 45 ਕਰੋੜ ਦੀ ਕਮਾਈ ਕਰ ਲਈ ਹੈ। ਇਹ ਕੁਲੈਕਸ਼ਨ ਹੁਣ ਜਲਦੀ ਹੀ 50 ਕਰੋੜ ਹੋ ਜਾਵੇਗੀ। ਡ੍ਰੀਮ ਗਰਲ 2 ਵਿੱਚ ਆਯੁਸ਼ਮਾਨ ਅਤੇ ਅਨੰਨਿਆ ਪਾਂਡੇ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਹੈ। ਡ੍ਰੀਮ ਗਰਲ 2 ਨੇ ਗਦਰ 2 ਨੂੰ ਸਖ਼ਤ ਟੱਕਰ ਦਿੱਤੀ ਹੈ।


ਗਦਰ 2 ਦੀ ਗੱਲ ਕਰੀਏ ਤਾਂ ਇਸ ਵਿੱਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਮਨੀਸ਼ ਵਾਧਵਾ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.