Entertainment News LIVE: ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ 'ਚ ਪੋਸਟ, ਸਲਮਾਨ ਖਾਨ ਨੇ ਕੀਤੀ ਪੰਜਾਬੀ ਫਿਲਮਾਂ ਦੀ ਤਾਰੀਫ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 22 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
'ਸਲਮਾਨ ਖਾਨ ਨੇ ਪੰਜਾਬੀ ਫਿਲਮਾਂ ਲਈ ਕਰ ਦਿੱਤੀ ਭਵਿੱਖਬਾਣੀ? ਬੋਲੇ- 'ਪੰਜਾਬੀ ਫਿਲਮਾਂ 500-600 ਕਰੋੜ ਵੀ ਕਮਾਉਣਗੀਆਂ...'
Salman Khan At Maujaan Hi Maujaan Promotion: ਸਲਮਾਨ ਖਾਨ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲਾਂਚ 'ਤੇ ਪਹੁੰਚੇ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਦੌਰਾਨ ਸਲਮਾਨ ਖਾਨ ਨੇ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕੀਤੀ। ਸ਼ਾਹਰੁਖ ਖਾਨ ਦੀ 'ਪਠਾਨ' ਨੇ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਹੁਣ 'ਜਵਾਨ' ਵੀ ਇਹ ਅੰਕੜਾ ਪਾਰ ਕਰਨ ਦੇ ਕਰੀਬ ਹੈ। ਅਜਿਹੇ 'ਚ ਸਲਮਾਨ ਖਾਨ ਨੇ ਨਵੇਂ ਮਾਪਦੰਡ ਤੈਅ ਕਰਨ ਦੀ ਗੱਲ ਕਹੀ। ਇਸ ਦੌਰਾਨ ਸਲਮਾਨ ਨੇ ਪੰਜਾਬੀ ਸਿਨੇਮਾ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਰਿਹਾ ਹੈ। ਹੁਣ 100 ਕਰੋੜ ਤਾਂ ਆਮ ਗੱਲ ਹੈ। ਹੁਣ ਸਾਨੂੰ 500-600 ਕਰੋੜ ਦੀ ਗੱਲ ਕਰਨੀ ਚਾਹੀਦੀ ਹੈ।
'ਜਵਾਨ' ਅਤੇ 'ਪਠਾਨ' ਤੋਂ ਇਲਾਵਾ ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਵੀ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਨ੍ਹਾਂ ਬਾਲੀਵੁੱਡ ਫਿਲਮਾਂ ਦੀ ਸਫਲਤਾ ਤੋਂ ਬਾਅਦ, ਸਲਮਾਨ ਖਾਨ ਨੇ ਹੁਣ ਕਿਹਾ ਹੈ ਕਿ ਹੁਣ 1000 ਕਰੋੜ ਰੁਪਏ ਵਰਗੇ ਨਵੇਂ ਮਾਪਦੰਡਾਂ ਨੂੰ ਦੇਖਣ ਦਾ ਸਮਾਂ ਆ ਗਿਆ ਹੈ ਕਿਉਂਕਿ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣਾ ਹੁਣ ਪੁਰਾਣੀ ਗੱਲ ਹੋ ਗਈ ਹੈ।
'500-600 ਕਰੋੜ ਰੁਪਏ ਦਾ ਕਲੈਕਸ਼ਨ ਹੁਣ ਆਮ ਹੈ'
Etimes 'ਚ ਛਪੀ ਖਬਰ ਮੁਤਾਬਕ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲਾਂਚ ਦੌਰਾਨ ਸਲਮਾਨ ਖਾਨ ਨੇ ਬਾਕਸ ਆਫਿਸ 'ਤੇ ਪੰਜਾਬੀ ਫਿਲਮਾਂ ਦੇ ਚੰਗੇ ਪ੍ਰਦਰਸ਼ਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਫਿਲਮਾਂ ਜਿਸ ਤਰ੍ਹਾਂ ਦੀ ਕਮਾਈ ਵੱਖ-ਵੱਖ ਉਦਯੋਗਾਂ ਵਿੱਚ ਕਰ ਰਹੀਆਂ ਹਨ, ਉਹ ਨਵੇਂ ਰਿਕਾਰਡ ਬਣਾ ਰਹੀਆਂ ਹਨ। ਹੁਣ ਇਕੱਲੇ ਉੱਤਰੀ ਖੇਤਰ ਵਿਚ 500-600 ਕਰੋੜ ਰੁਪਏ ਕਮਾਉਣਾ ਆਮ ਗੱਲ ਹੈ।
'ਬੈਂਚਮਾਰਕ 1000 ਕਰੋੜ ਰੁਪਏ ਹੋਣਾ ਚਾਹੀਦਾ ਹੈ'
ਭਾਈਜਾਨ ਨੇ ਕਿਹਾ ਕਿ ਚਾਹੇ ਪੰਜਾਬੀ ਇੰਡਸਟਰੀ ਹੋਵੇ ਜਾਂ ਹਿੰਦੀ ਫਿਲਮ ਇੰਡਸਟਰੀ, ਹਰ ਜਗ੍ਹਾ ਹੁਣ ਫਿਲਮਾਂ 400-500-600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੀਆਂ ਹਨ। ਮਰਾਠੀ ਫਿਲਮਾਂ ਵੀ ਇਸ ਦੌਰ 'ਚ ਕਾਫੀ ਕਮਾਈ ਕਰ ਰਹੀਆਂ ਹਨ। ਸਲਮਾਨ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ 100 ਕਰੋੜ ਰੁਪਏ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਸਮੇਂ ਇੱਕ ਫਿਲਮ ਦਾ ਬੈਂਚਮਾਰਕ 1000 ਕਰੋੜ ਰੁਪਏ ਹੋਣਾ ਚਾਹੀਦਾ ਹੈ।
Entertainment News Live Today: ਦਿਲਜੀਤ ਦੋਸਾਂਝ ਨੇ ਐਲਬਮ 'ਗੋਸਟ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਮਜ਼ੇਦਾਰ ਪੋਸਟ
ਦਿਲਜੀਤ ਦੋਸਾਂਝ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਇਹ ਤਾਂ ਸਭ ਜਾਣਦੇ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਦਿਲਜੀਤ ਆਪਣੀ ਮੋਸਟ ਅਵੇਟਿਡ ਐਲਬਮ 'ਗੋਸਟ' ਨੂੰ ਲੈਕੇ ਸੁਰਖੀਆਂ 'ਚ ਹਨ। ਦਿਲਜੀਤ ਨੇ ਹੁਣ ਤੱਕ ਆਪਣੀ ਐਲਬਮ ਦੀ ਰਿਲੀਜ਼ ਡੇਟ ਨੂੰ ਲੈਕੇ ਸਸਪੈਂਸ ਬਣਾ ਕੇ ਰੱਖਿਆ ਹੋਇਆ ਸੀ, ਪਰ ਹੁਣ ਗਾਇਕ ਨੇ ਸਸਪੈਂਸ ਤੋੜਦਿਆਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।
Entertainment News Live: ਗਾਇਕ ਸ਼ੁਭ ਦੇ ਵਿਵਾਦ 'ਤੇ ਭਖੀ ਸਿਆਸਤ, ਵੜਿੰਗ ਨੇ ਕਿਹਾ, ਪੰਜਾਬੀਆਂ ਨੂੰ ਦੇਸ਼ਪ੍ਰਸਤ ਹੋਣ ਦਾ ਸਬੂਤ ਦੇਣ ਦੀ ਲੋੜ ਨਹੀਂ
ਸ਼ੁਭ ਵਿਵਾਦ 'ਤੇ ਪੰਜਾਬ 'ਚ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮਡਿੀਆ 'ਤੇ ਤਿੱਖੇ ਸ਼ਬਦਾਂ 'ਚ ਸ਼ੁਭ ਦੇ ਵਿਰੋਧ ਤੇ ਉਸ 'ਤੇ ਅੱਤਵਾਦੀ ਦਾ ਟੈਗ ਲਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਵੜਿੰਗ ਨੇ ਆਪਣੀ ਸੋਸ਼ਲ ਮਡਿੀਆ ਪੋਸਟ 'ਚ ਕਿਹਾ, 'ਕਾਂਗਰਸ ਪਾਰਟੀ ਹਮੇਸ਼ਾ ਤੋਂ ਖਾਲਿਸਤਾਨ ਦਾ ਸਖ਼ਤ ਵਿਰੋਧ ਕਰਦੀ ਹੈ ਤੇ ਸਮੇਂ ਸਮੇਂ ਤੇ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਡੱਟ ਕੇ ਲੜਦੀ ਵੀ ਆਈ ਹੈ ਪਰ ਸ਼ੁੱਭਜੀਤ ਸਿੰਘ ਸ਼ੁੱਭ ਵਰਗੇ ਪੰਜਾਬ ਲਈ ਬੋਲਣ ਵਾਲੇ ਨੌਜਵਾਨਾਂ ਤੇ ਬਿਨ੍ਹਾਂ ਕਾਰਨ ਦੇਸ਼ ਵਿਰੋਧੀ ਹੋਣ ਦਾ ਲੇਬਲ ਲਾਉਣਾ ਬੇਹੱਦ ਨਿੰਦਣਯੋਗ ਹੈ। ਸਾਨੂੰ ਪੰਜਾਬੀਆਂ ਨੂੰ ਦੇਸ਼ਪ੍ਰਸਤ ਹੋਣ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਇਹ ਸਭ ਚੀਜ਼ਾਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਜਾ ਰਹੀਆਂ ਹਨ। ਪੰਜਾਬੀਆਂ ਦੇ ਅਕਸ ਨੂੰ ਢਾਅ ਲਾਉਣ ਦੇ ਇਸ ਵਰਤਾਰੇ ਤੋਂ ਸਭ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।'
Entertainment News Live Today: ਕਰਨ ਔਜਲਾ ਨੇ ਵੀ ਗਾਇਕ ਸ਼ੁਭ ਦੇ ਹੱਕ 'ਚ ਸ਼ੇਅਰ ਕੀਤੀ ਪੋਸਟ, ਬੋਲਿਆ- 'ਦੁਨੀਆ ਦਾ ਇਹ ਦਸਤੂਰ ਆ ਵੀਰ ਤੂੰ...'
Karan Aujla Supports Singer Shubh: ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਨੂੰ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਸ਼ੁਭ ਦਾ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਹੁਣ ਇੱਕ ਤੋਂ ਬਾਅਦ ਇੱਕ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ੁਭ ਦੇ ਸਮਰਥਨ 'ਚ ਆ ਰਹੇ ਹਨ। ਗੈਰੀ ਸੰਧੂ, ਜਗਦੀਪ ਸਿੱਧੂ, ਅੰਬਰ ਧਾਲੀਵਾਲ ਵਰਗੇ ਗਾਇਕ ਪਹਿਲਾਂ ਹੀ ਸ਼ੁਭ ਦੇ ਸਮਰਥਨ 'ਚ ਬੋਲ ਚੁੱਕ ਹਨ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਵੀ ਸ਼ੁਭ ਦੇ ਹੱਕ 'ਚ ਪੋਸਟ ਸ਼ੇਅਰ ਕੀਤੀ ਗਈ ਸੀ। ਹੁਣ ਕਰਨ ਔਜਲਾ ਨੇ ਵੀ ਸ਼ੁਭ ਦੇ ਸਮਰਥਨ 'ਚ ਪੋਸਟ ਸ਼ੇਅਰ ਕਰ ਦਿੱਤੀ ਹੈ। ਕਰਨ ਔਜਲਾ ਨੇ ਸ਼ੁਭ ਵੱਲੋਂ ਪਾਈ ਸੋਸ਼ਲ ਮੀਡੀਆ ਪੋਸਟ 'ਤੇ ਰਿਐਕਟ ਕੀਤਾ ਹੈ।
ਕਰਨ ਔਜਲਾ ਨੇ ਵੀ ਗਾਇਕ ਸ਼ੁਭ ਦੇ ਹੱਕ 'ਚ ਸ਼ੇਅਰ ਕੀਤੀ ਪੋਸਟ, ਬੋਲਿਆ- 'ਦੁਨੀਆ ਦਾ ਇਹ ਦਸਤੂਰ ਆ ਵੀਰ ਤੂੰ...'
Entertainment News Live: ਸੰਸਦ 'ਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ 'ਤੇ ਜਾਵੇਦ ਅਖਤਰ ਨੇ ਜਤਾਈ ਖੁਸ਼ੀ, ਲਿਖਿਆ, 'ਦਿਲ ਤੋਂ ਸਵਾਗਤ ਕਰਦਾ ਹਾਂ..'
Javed Akhtar On Women Reservation: ਵੀਰਵਾਰ ਦੇਸ਼ ਲਈ ਇਤਿਹਾਸਕ ਦਿਨ ਸੀ। ਦਰਅਸਲ, ਰਾਜ ਸਭਾ ਨੇ ਵੀਰਵਾਰ ਨੂੰ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨੂੰ ਪਹਿਲੀ ਵਾਰ ਲੋਕ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਪੇਸ਼ ਕੀਤਾ ਗਿਆ ਸੀ। ਨਾਰੀ ਸ਼ਕਤੀ ਵੰਦਨ ਐਕਟ ਨਾਮ ਦੇ ਇਸ ਬਿੱਲ ਵਿੱਚ ਲੋਕ ਸਭਾ, ਵਿਧਾਨ ਸਭਾਵਾਂ ਅਤੇ ਦਿੱਲੀ ਵਿਧਾਨ ਸਭਾ ਵਿੱਚ ਔਰਤਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਗਈ ਹੈ। ਦੋਵਾਂ ਸਦਨਾਂ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਪਾਸ ਹੋਣ 'ਤੇ ਬਾਲੀਵੁੱਡ ਹਸਤੀਆਂ ਸਮੇਤ ਪੂਰੇ ਦੇਸ਼ ਨੇ ਖੁਸ਼ੀ ਜਤਾਈ ਹੈ। ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਵੀ ਟਵੀਟ ਕਰਕੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Entertainment News Live Today: ਸ਼ਾਹਰੁਖ ਖਾਨ ਦੀ 'ਡੰਕੀ' ਇਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਇੰਨੇ ਕਰੋੜ 'ਚ ਵਿਕੇ ਫਿਲਮ ਦੇ ਡਿਜੀਟਲ ਰਾਈਟਸ
Dunki OTT Release: ਬਾਲੀਵੁੱਡ ਦੇ ਕਿੰਗ ਖਾਨ ਨੇ ਸਾਲ 2023 ਨੂੰ ਆਪਣੇ ਨਾਮ ਕਰਨ ਦਾ ਫੈਸਲਾ ਕੀਤਾ ਹੈ। ਸ਼ਾਹਰੁਖ ਖਾਨ ਦੀ 'ਪਠਾਨ' ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਸੀ, ਜਿਸ ਨੇ ਸ਼ਾਨਦਾਰ ਕਲੈਕਸ਼ਨ ਕੀਤਾ ਸੀ। ਇਸ ਤੋਂ ਬਾਅਦ ਸ਼ਾਹਰੁਖ 'ਜਵਾਨ' ਲੈ ਕੇ ਆਏ ਜੋ ਸੁਪਰਹਿੱਟ ਸਾਬਤ ਹੋਈ, ਇਹ ਫਿਲਮ ਹਾਲੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਹਾਲੇ 'ਜਵਾਨ' ਦਾ ਜਲਵਾ ਕਾਇਮ ਹੀ ਸੀ ਕਿ ਸ਼ਾਹਰੁਖ ਨੇ ਇਸ ਸਾਲ ਦੀ ਤੀਜੀ ਫਿਲਮ 'ਡੰਕੀ' ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਫਿਲਮ ਕ੍ਰਿਸਮਸ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹੁਣ ਪ੍ਰਸ਼ੰਸਕ ਡੰਕੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੋ ਗਏ ਹਨ। ਫਿਲਮ ਅਜੇ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਈ ਹੈ ਅਤੇ ਇਸ ਦੇ OTT ਅਧਿਕਾਰਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਹਨ।