Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਇਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਇੰਨੇ ਕਰੋੜ 'ਚ ਵਿਕੇ ਫਿਲਮ ਦੇ ਡਿਜੀਟਲ ਰਾਈਟਸ
Dunki OTT Release Date Time: ਸ਼ਾਹਰੁਖ ਖਾਨ ਦੀ 'ਡੰਕੀ' ਇਸ ਸਾਲ ਕ੍ਰਿਸਮਸ ਦੇ ਮੌਕੇ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਕਿਸ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
Dunki OTT Release: ਬਾਲੀਵੁੱਡ ਦੇ ਕਿੰਗ ਖਾਨ ਨੇ ਸਾਲ 2023 ਨੂੰ ਆਪਣੇ ਨਾਮ ਕਰਨ ਦਾ ਫੈਸਲਾ ਕੀਤਾ ਹੈ। ਸ਼ਾਹਰੁਖ ਖਾਨ ਦੀ 'ਪਠਾਨ' ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਸੀ, ਜਿਸ ਨੇ ਸ਼ਾਨਦਾਰ ਕਲੈਕਸ਼ਨ ਕੀਤਾ ਸੀ। ਇਸ ਤੋਂ ਬਾਅਦ ਸ਼ਾਹਰੁਖ 'ਜਵਾਨ' ਲੈ ਕੇ ਆਏ ਜੋ ਸੁਪਰਹਿੱਟ ਸਾਬਤ ਹੋਈ, ਇਹ ਫਿਲਮ ਹਾਲੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਹਾਲੇ 'ਜਵਾਨ' ਦਾ ਜਲਵਾ ਕਾਇਮ ਹੀ ਸੀ ਕਿ ਸ਼ਾਹਰੁਖ ਨੇ ਇਸ ਸਾਲ ਦੀ ਤੀਜੀ ਫਿਲਮ 'ਡੰਕੀ' ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਫਿਲਮ ਕ੍ਰਿਸਮਸ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹੁਣ ਪ੍ਰਸ਼ੰਸਕ ਡੰਕੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੋ ਗਏ ਹਨ। ਫਿਲਮ ਅਜੇ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਈ ਹੈ ਅਤੇ ਇਸ ਦੇ OTT ਅਧਿਕਾਰਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਹਨ।
ਸ਼ਾਹਰੁਖ ਖਾਨ ਦੀ 'ਡੰਕੀ' ਦੇ ਓਟੀਟੀ ਰਾਈਟਸ ਵਿਕ ਚੁੱਕੇ ਹਨ। ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੈ। 'ਡੰਕੀ' 'ਚ ਫੈਨਜ਼ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਦੀ ਜੋੜੀ ਦੇਖਣ ਜਾ ਰਹੇ ਹਨ। ਇਸ ਨਵੀਂ ਜੋੜੀ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇੰਨੇ ਕਰੋੜ 'ਚ ਵਿਕੇ ਫਿਲਮ ਦੇ ਡਿਜੀਟਲ ਰਾਈਟਸ
ਨੈੱਟਫਲਿਕਸ 'ਤੇ ਸ਼ਾਹਰੁਖ ਖਾਨ ਦੀ 'ਡੰਕੀ' ਰਿਲੀਜ਼ ਨਹੀਂ ਹੋਵੇਗੀ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, 'ਡੰਕੀ'ਦੇ ਓਟੀਟੀ ਅਧਿਕਾਰ ਜਿਓ ਸਿਨੇਮਾ ਨੇ ਖਰੀਦ ਲਏ ਹਨ। ਖਬਰਾਂ ਮੁਤਾਬਕ ਇਹ ਡੀਲ 155 ਕਰੋੜ ਰੁਪਏ 'ਚ ਹੋਈ ਹੈ। ਭਾਵ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ 155 ਕਰੋੜ ਰੁਪਏ ਕਮਾ ਲਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਡਿਜੀਟਲ ਅਤੇ ਸੈਟੇਲਾਈਟ ਰਾਈਟਸ ਦੋਵੇਂ ਹੀ 230 ਕਰੋੜ ਰੁਪਏ 'ਚ ਵੇਚੇ ਗਏ ਹਨ। ਹਾਲਾਂਕਿ ਇਸ ਦੀ ਅਧਿਕਾਰਤ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ।
'ਡੰਕੀ' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ, ਜਿਨ੍ਹਾਂ ਨੇ 'ਮੁੰਨਾਭਾਈ ਐਮਬੀਬੀਐਸ', '3 ਇਡੀਅਟਸ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। 'ਡੰਕੀ' ਦਾ ਨਿਰਮਾਣ ਗੌਰੀ ਖਾਨ, ਜੋਤੀ ਦੇਸ਼ਪਾਂਡੇ ਅਤੇ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਫਿਲਮ 'ਚ ਵਿੱਕੀ ਕੌਸ਼ਲ ਵੀ ਇਕ ਖਾਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬੋਮਨ ਇਰਾਨੀ, ਸਤੀਸ਼ ਸ਼ਾਹ, ਦੀਆ ਮਿਰਜ਼ਾ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।