Entertainment Live: ਹੇਮਾ ਮਾਲਿਨੀ ਦੀ ਜਿੱਤ 'ਤੇ ਖੁਸ਼ ਨਹੀਂ ਹੋਇਆ ਦਿਓਲ ਪਰਿਵਾਰ ? ਗਾਇਕ ਸਿੰਗਾ ਨੂੰ ਕਮੈਂਟਾ ਰਾਹੀਂ ਲੋਕਾ ਨੇ ਕਿਉਂ ਘੇਰਿਆ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment News Live Today: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਰਾਜਨੀਤੀ 'ਚ ਲਗਾਤਾਰ ਸਫਲਤਾ ਦੇ ਨਾਲ ਧੂਮ ਮਚਾ ਰਹੀ ਹੈ। ਹੇਮਾ ਮਾਲਿਨੀ ਨੇ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਬੰਪਰ ਜਿੱਤ ਹਾਸਲ ਕੀਤੀ ਹੈ। ਅਭਿਨੇਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਤੀਜੀ ਵਾਰ ਜਿੱਤੀ ਹੈ। ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਹੇਮਾ ਨੂੰ ਇਸ ਹੈਟ੍ਰਿਕ ਲਈ ਵਧਾਈ ਦਿੱਤੀ ਹੈ। ਹਾਲਾਂਕਿ ਪਤੀ ਧਰਮਿੰਦਰ ਨੇ ਉਨ੍ਹਾਂ ਨੂੰ ਵਧਾਈ ਨਹੀਂ ਦਿੱਤੀ ਹੈ।
ਹੇਮਾ ਮਾਲਿਨੀ ਦੀ ਬੇਟੀ ਅਤੇ ਅਦਾਕਾਰਾ ਈਸ਼ਾ ਦਿਓਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੀ ਮਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਈਸ਼ਾ ਦਿਓਲ ਨੇ ਹੇਮਾ ਮਾਲਿਨੀ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਅਭਿਨੇਤਰੀ ਲਾਲ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਪੋਸਟ ਦੇ ਨਾਲ ਈਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ- 'ਵਧਾਈ ਹੋ ਮੰਮਾ, ਹੈਟ੍ਰਿਕ।'
ਪਤੀ ਧਰਮਿੰਦਰ ਨੇ ਵਧਾਈ ਨਹੀਂ ਦਿੱਤੀ
ਜਦੋਂ ਕਿ ਹੇਮਾ ਮਾਲਿਨੀ ਦੇ ਪਤੀ ਅਤੇ ਅਭਿਨੇਤਾ ਧਰਮਿੰਦਰ ਨੇ ਅਜੇ ਤੱਕ ਆਪਣੀ ਪਤਨੀ ਨੂੰ ਲੋਕ ਸਭਾ ਚੋਣਾਂ 'ਚ ਬੰਪਰ ਜਿੱਤ 'ਤੇ ਵਧਾਈ ਨਹੀਂ ਦਿੱਤੀ ਹੈ। ਹੇਮਾ ਦੀ ਜਿੱਤ 'ਤੇ ਨਾ ਤਾਂ ਧਰਮਿੰਦਰ ਦੀ ਕੋਈ ਪੋਸਟ ਅਤੇ ਨਾ ਹੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀ ਦੂਜੀ ਬੇਟੀ ਅਹਾਨਾ ਦਿਓਲ ਨੇ ਵੀ ਆਪਣੀ ਮਾਂ ਨੂੰ ਜਿੱਤ ਦੀ ਵਧਾਈ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਹੇਮਾ ਦੇ ਮਤਰੇਏ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਉਸ ਲਈ ਕੁਝ ਵੀ ਪੋਸਟ ਨਹੀਂ ਕੀਤਾ ਹੈ।
ਅਦਾਕਾਰਾ ਨੇ ਪਾਈਰੋ ਗਨ ਲਹਿਰਾ ਕੇ ਜਿੱਤ ਦਾ ਜਸ਼ਨ ਮਨਾਇਆ
ਤੁਹਾਨੂੰ ਦੱਸ ਦੇਈਏ ਕਿ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਤੀਜੀ ਵਾਰ ਜਿੱਤ ਕੇ ਸੰਸਦ ਮੈਂਬਰ ਬਣੀ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਮੁਕੇਸ਼ ਧਨਗਰ ਨੂੰ 2 ਲੱਖ ਵੋਟਾਂ ਨਾਲ ਹਰਾਇਆ ਹੈ। ਜਿੱਤ ਤੋਂ ਬਾਅਦ ਹੇਮਾ ਮਾਲਿਨੀ ਨੇ ਵੀ ਇਸ ਖਾਸ ਤਰੀਕੇ ਨਾਲ ਜਸ਼ਨ ਮਨਾਇਆ। ਉਸ ਨੂੰ ਪਾਇਰੋ ਬੰਦੂਕ ਲਹਿਰਾਉਂਦੇ ਦੇਖਿਆ ਗਿਆ।
Entertainment Live Today: Kangana Ranaut: CISF ਮਹਿਲਾ ਮੁਲਾਜ਼ਮ ਤੋਂ ਥੱਪੜ ਖਾਣ ਤੋਂ ਬਾਅਦ ਕੰਗਨਾ ਰਣੌਤ ਦਾ ਪਹਿਲਾ ਬਿਆਨ ਆਇਆ ਸਾਹਮਣੇ
Kangana Ranaut: ਚੰਡੀਗੜ੍ਹ ਏਅਰਪੋਰਟ 'ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਖ਼ਬਰ ਅੱਗ ਵਾਂਗ ਫੈਲ ਰਹੀ ਹੈ। ਕੰਗਨਾ ਦੀ ਟੀਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਥੱਪੜ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਨੇ ਮਾਰਿਆ। ਉਸ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।
Read More: Kangana Ranaut: CISF ਮਹਿਲਾ ਮੁਲਾਜ਼ਮ ਤੋਂ ਥੱਪੜ ਖਾਣ ਤੋਂ ਬਾਅਦ ਕੰਗਨਾ ਰਣੌਤ ਦਾ ਪਹਿਲਾ ਬਿਆਨ ਆਇਆ ਸਾਹਮਣੇ
Entertainment Live Today: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
Bollywood Celeb Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਫਿਲਮਕਾਰ ਰਾਜ ਗਰੋਵਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਓਲਡ ਬ੍ਰਿਜ, ਨਿਊਜਰਸੀ (ਅਮਰੀਕਾ) ਵਿਖੇ ਮੰਗਲਵਾਰ 4 ਜੂਨ ਨੂੰ ਉਨ੍ਹਾਂ ਦੀ ਮੌਤ ਹੋਈ। ਉਹ 87 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਰਾਜ ਦੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ, ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਡਾ ਸਦਮਾ ਲੱਗਾ ਹੈ।
Read More: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
Entertainment Live Today: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
Bollywood Celeb Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਫਿਲਮਕਾਰ ਰਾਜ ਗਰੋਵਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਓਲਡ ਬ੍ਰਿਜ, ਨਿਊਜਰਸੀ (ਅਮਰੀਕਾ) ਵਿਖੇ ਮੰਗਲਵਾਰ 4 ਜੂਨ ਨੂੰ ਉਨ੍ਹਾਂ ਦੀ ਮੌਤ ਹੋਈ। ਉਹ 87 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਰਾਜ ਦੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ, ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਡਾ ਸਦਮਾ ਲੱਗਾ ਹੈ।
Read More: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
Entertainment Live: Singer Singga: ਗਾਇਕ ਸਿੰਗਾ ਨੂੰ ਕਮੈਂਟਾ ਰਾਹੀਂ ਲੋਕਾ ਨੇ ਕਿਉਂ ਘੇਰਿਆ ? ਸੋਸ਼ਲ ਮੀਡੀਆ 'ਤੇ 'Mystery Girl' ਨੂੰ ਲੈ ਛਿੜੀ ਚਰਚਾ
Singer Singga: ਪੰਜਾਬੀ ਗਾਇਕ ਸਿੰਗਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਕਲਾਕਾਰ ਆਪਣੀ ਨਵੀਂ ਲੁੱਕ ਦੇ ਨਾਲ-ਨਾਲ ਮਿਸਟਰੀ ਗਰਲ ਨੂੰ ਲੈ ਚਰਚਾ ਵਿੱਚ ਹੈ।
Read More: Singer Singga: ਗਾਇਕ ਸਿੰਗਾ ਨੂੰ ਕਮੈਂਟਾ ਰਾਹੀਂ ਲੋਕਾ ਨੇ ਕਿਉਂ ਘੇਰਿਆ ? ਸੋਸ਼ਲ ਮੀਡੀਆ 'ਤੇ 'Mystery Girl' ਨੂੰ ਲੈ ਛਿੜੀ ਚਰਚਾ
Entertainment Live Today: Hema Malini: ਹੇਮਾ ਮਾਲਿਨੀ ਨੂੰ ਧਮਾਕੇਦਾਰ ਜਿੱਤ 'ਤੇ ਧਰਮਿੰਦਰ ਨੇ ਨਹੀਂ ਦਿੱਤੀ ਵਧਾਈ, ਬੇਟੀ ਨੇ ਕੀਤੀ ਪੋਸਟ, ਜਾਣੋ ਸੰਨੀ-ਬੌਬੀ ਕਿਉਂ ਚੁੱਪ
Lok Sabha Elections 2024: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਰਾਜਨੀਤੀ 'ਚ ਲਗਾਤਾਰ ਸਫਲਤਾ ਦੇ ਨਾਲ ਧੂਮ ਮਚਾ ਰਹੀ ਹੈ। ਹੇਮਾ ਮਾਲਿਨੀ ਨੇ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਬੰਪਰ ਜਿੱਤ ਹਾਸਲ ਕੀਤੀ ਹੈ। ਅਭਿਨੇਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਤੀਜੀ ਵਾਰ ਜਿੱਤੀ ਹੈ। ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਹੇਮਾ ਨੂੰ ਇਸ ਹੈਟ੍ਰਿਕ ਲਈ ਵਧਾਈ ਦਿੱਤੀ ਹੈ। ਹਾਲਾਂਕਿ ਪਤੀ ਧਰਮਿੰਦਰ ਨੇ ਉਨ੍ਹਾਂ ਨੂੰ ਵਧਾਈ ਨਹੀਂ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
