Punjabi Movies: 'ਮੈਡਲ' ਤੋਂ 'ਕੈਰੀ ਆਨ ਜੱਟਾ 3', ਜੂਨ 'ਚ ਇਹ ਫਿਲਮਾਂ ਕਰਨਗੀਆਂ ਤੁਹਾਡਾ ਮਨੋਰੰਜਨ, ਚੈੱਕ ਕਰੋ ਲਿਸਟ ਤੇ ਰਿਲੀਜ਼ ਡੇਟ
Punjabi Movies Releasing in June 2023: ਹੁਣ ਤੁਸੀਂ ਕਰ ਲਓ ਜੂਨ 2023 ਦੀ ਤਿਆਰੀ। ਜੀ ਹਾਂ, ਕਿਉਂਕਿ ਜੂਨ ਮਹੀਨੇ 'ਚ ਕਈ ਬੇਹਤਰੀਨ ਫਿਲਮਾਂ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
New Punjabi Movies Releasing In June 2023: ਸਾਲ 2023 ਪੰਜਾਬੀ ਇੰਡਸਟਰੀ ਬਹੁਤ ਹੀ ਵਧੀਆ ਸਾਬਤ ਹੋਇਆ ਹੈ। ਸਾਲ ਦੀ ਰਿਲੀਜ਼ ਹੋਈ ਪਹਿਲੀ ਫਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਫਿਲਮਾਂ ਜਿਵੇਂ ਕਿ 'ਅੰਨ੍ਹੀ ਦਿਆ ਮਜ਼ਾਕ ਏ', 'ਜੋੜੀ' ਤੇ 'ਗੋਡੇ ਗੋਡੇ ਚਾਅ' ਵਰਗੀਆਂ ਫਿਲਮਾਂ ਨੂੰ ਪੰਜਾਬੀਆਂ ਨੇ ਖੂਬ ਪਸੰਦ ਕੀਤਾ ਹੈ। ਇਹ ਤਾਂ ਰਹੀ ਪੁਰਾਣੀ ਗੱਲ। ਹੁਣ ਤੁਸੀਂ ਕਰ ਲਓ ਜੂਨ 2023 ਦੀ ਤਿਆਰੀ। ਜੀ ਹਾਂ, ਕਿਉਂਕਿ ਜੂਨ ਮਹੀਨੇ 'ਚ ਕਈ ਬੇਹਤਰੀਨ ਫਿਲਮਾਂ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਅਸਲੀ ਜ਼ਿੰਦਗੀ 'ਚ ਚੁੜੈਲ ਮਿਲਣ ਤੋਂ ਬਾਅਦ ਸ਼ਾਮ ਰਾਮਸੇ ਨੇ ਬਣਾਈ ਸੀ 'ਵੀਰਾਨਾ', ਪੜ੍ਹੋ ਇਹ ਡਰਾਉਣਾ ਕਿੱਸਾ
ਜੂਨ ਮਹੀਨੇ 'ਚ ਵੈਸੇ ਵੀ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਹਨ, ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੈ ਕਿ ਆਪਣੇ ਪਰਿਵਾਰ ਨਾਲ ਸਿਨੇਮਾਘਰਾਂ 'ਚ ਜਾਓ ਅਤੇ ਇਨ੍ਹਾਂ ਫਿਲਮਾਂ ਦਾ ਮਜ਼ਾ ਲਓ। ਤਾਂ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ-ਕਿਹੜੀਆਂ ਪੰਜਾਬੀ ਜੂਨ 2023 'ਚ ਰਿਲੀਜ਼ ਹੋਣ ਜਾ ਰਹੀਆਂ ਹਨ। ਚੈੱਕ ਕਰੋ ਲਿਸਟ ਤੇ ਰਿਲੀਜ਼ ਡੇਟ:
ਮੈਡਲ (2 ਜੂਨ)
ਮੈਡਲ ਫਿਲਮ ਨਾਲ ਪੰਜਾਬੀ ਗਾਇਕਾ ਬਾਣੀ ਸੰਧੂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਹ ਜੈ ਰੰਧਾਵਾ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਫਿਲਮ ਦੀ ਕਹਾਣੀ ਇੱਕ ਹੋਣਹਾਰ ਸਟੂਡੈਂਟ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਅਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਖੂਬ ਮੇਹਨਤ ਕਰ ਰਿਹਾ ਹੈ, ਪਰ ਫਿਰ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਸਟੂਡੈਂਟ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ। ਦੱਸ ਦਈਏ ਕਿ ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਲੈਂਬਰਗਿਨੀ (2 ਜੂਨ)
ਲੈਂਬਰਗਿਨੀ ਫਿਲਮ ਦਾ ਪੰਜਾਬੀ ਬੜੀ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਸਭ ਦੇ ਚਹੇਤੇ ਸਿੰਗਰ ਤੇ ਐਕਟਰ ਰਣਜੀਤ ਬਾਵਾ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਬਾਵਾ ਮਹਿਰਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਦੇ ਗਾਣਿਆਂ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਵੀ 2 ਜੂਨ ਨੂੰ ਮੈਡਲ ਫਿਲਮ ਦੇ ਬਰਾਬਰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਮੌੜ (9 ਜੂਨ)
'ਮੌੜ' ਫਿਲਮ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਕਿਉਂਕਿ ਇਸ ਫਿਲਮ 'ਚ ਐਮੀ ਵਿਰਕ ਨੇ ਲੀਕ ਤੋਂ ਹਟ ਕੇ ਬਿਲਕੁਲ ਅਲੱਗ ਕਿਸਮ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਦੀ ਕਹਾਣੀ ਜਿਊਣਾ ਮੌੜ ਦੀ ਅਸਲੀ ਕਹਾਣੀ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਫਿਲਮ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਐਕਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ।
View this post on Instagram
ਕੈਰੀ ਆਨ ਜੱਟਾ 3 (29 ਜੂਨ)
ਇਹ ਹੈ ਉਹੀ ਫਿਲਮ ਜਿਸ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਕੈਰੀ ਆਨ ਜੱਟਾ 3' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਇਸ ਫਿਲਮ ਦਾ ਦੂਜਾ ਭਾਗ ਯਾਨਿ 'ਕੈਰੀ ਆਨ ਜੱਟਾ 2' 2018 'ਚ ਰਿਲੀਜ਼ ਹੋਇਆ ਹੈ। ਬੀਤੇ ਦਿਨ ਯਾਨਿ 30 ਮਈ ਨੂੰ ਫਿਲਮ ਦਾ ਸ਼ਾਨਦਾਰ ਟਰੇਲਰ ਵੀ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦੇਖ ਲੋਕ ਹੋਰ ਜ਼ਿਆਦਾ ਐਕਸਾਇਟਡ ਹੋ ਰਹੇ ਹਨ।
View this post on Instagram