ਜੌਨੀ ਲੀਵਰ ਨੇ ਸੜਕਾਂ 'ਤੇ ਵੇਚੇ ਪੈੱਨ, ਆਰਥਿਕ ਤੰਗੀ ਕਰਕੇ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਅੱਜ ਬਣੇ ਲੈਜੇਂਡ ਕਾਮੇਡੀਅਨ
Johny Lever Life Facts: ਜੌਨੀ ਲੀਵਰ ਅੱਜ ਬਾਲੀਵੁੱਡ ਵਿੱਚ ਇੱਕ ਵੱਡਾ ਨਾਮ ਹੈ। ਉਸ ਨੇ ਆਪਣੀ ਕਾਮੇਡੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਮੇਡੀਅਨ ਦੀ ਜ਼ਿੰਦਗੀ ਦਰਦ ਭਰੀ ਰਹੀ ਹੈ।
Johny Lever Life: ਜੌਨੀ ਲੀਵਰ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ ਹੈ। ਜੌਨੀ ਲੀਵਰ ਦਾ ਬਾਲੀਵੁੱਡ ਵਿੱਚ ਕੋਈ ਗੌਡਫਾਦਰ ਨਹੀਂ ਸੀ, ਫਿਰ ਵੀ ਅਭਿਨੇਤਾ ਨੇ ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਜੌਨੀ ਅੱਜ ਜਿੱਥੇ ਹੈ, ਉਸ ਤੱਕ ਪਹੁੰਚਣ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਜੌਨੀ ਲੀਵਰ ਦਾ ਸੰਘਰਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਇੱਕ ਸਮੇਂ, ਜੌਨੀ ਲੀਵਰ ਆਪਣੀ ਜ਼ਿੰਦਗੀ ਤੋਂ ਇੰਨਾ ਨਿਰਾਸ਼ ਹੋ ਗਏ ਸੀ ਕਿ 13 ਸਾਲ ਦੀ ਉਮਰ ਵਿੱਚ, ਆਰਥਿਕ ਤੰਗੀ ਨਾਲ ਜੂਝਦਿਆਂ ਉਨ੍ਹਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚ ਲਿਆ ਸੀ।
ਪੜ੍ਹਾਈ ਛੱਡ ਸੜਕਾਂ 'ਤੇ ਵੇਚੇ ਪੈੱਨ
ਤੁਹਾਨੂੰ ਦੱਸ ਦੇਈਏ, ਜੌਨੀ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚ ਸਭ ਤੋਂ ਵੱਡੇ ਹਨ। ਜੌਨੀ ਦੇ ਪਰਿਵਾਰ ਨੂੰ ਸ਼ੁਰੂਆਤੀ ਦਿਨਾਂ 'ਚ ਕਾਫੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਘਰ ਦੀ ਆਰਥਿਕ ਹਾਲਤ ਇੰਨੀ ਖਰਾਬ ਸੀ ਕਿ ਅਦਾਕਾਰ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਘਰ ਚਲਾਉਣ ਲਈ ਪੈਨ ਵੇਚਣਾ ਸ਼ੁਰੂ ਕਰ ਦਿੱਤਾ। ਜੌਨੀ ਲੀਵਰ ਬਚਪਨ ਤੋਂ ਹੀ ਕਾਮੇਡੀ ਕਰਨ ਦੇ ਸ਼ੌਕੀਨ ਸਨ। ਉਹ ਕਈ ਐਕਟਰਾਂ ਦੀ ਮਿਮੀਕਰੀ ਯਾਨਿ ਨਕਲ ਕਰਦੇ ਹੁੰਦੇ ਸੀ। ਉਹ ਬਾਲੀਵੁੱਡ ਸਿਤਾਰਿਆਂ ਦੀ ਨਕਲ ਕਰਦੇ ਹੋਏ ਬਹੁਤ ਹੀ ਅਨੋਖੇ ਤਰੀਕੇ ਨਾਲ ਪੈੱਨ ਵੇਚਦੇ ਸੀ। ਇਸ ਤੋਂ ਉਹ ਕਾਫੀ ਕਮਾਈ ਕਰਦੇ ਸੀ। ਜੌਨੀ ਲੀਵਰ ਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਹ ਆਪਣੇ ਬਿਮਾਰ ਪਿਤਾ ਨੂੰ ਹਸਪਤਾਲ ਵਿੱਚ ਛੱਡ ਕੇ ਸ਼ੂਟਿੰਗ ਲਈ ਗਏ ਸੀ। ਪਿਤਾ ਦੀ ਲੱਤ ਦਾ ਆਪਰੇਸ਼ਨ ਹੋਣਾ ਸੀ ਅਤੇ ਜੌਨੀ ਕਾਮੇਡੀ ਸੀਨ ਦੀ ਤਿਆਰੀ ਕਰ ਰਹੇ ਸੀ।
ਸੁਨੀਲ ਦੱਤ ਨੇ ਦਿੱਤਾ ਪਹਿਲਾ ਬਰੇਕ
ਜੌਨੀ ਲੀਵਰ ਕਾਮੇਡੀ ਦੇ ਨਾਲ-ਨਾਲ ਮਿਮਿਕਰੀ ਦਾ ਮਾਸਟਰ ਸੀ। ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੇ ਸਟੈਂਡਅੱਪ ਕਾਮੇਡੀਅਨ ਦੇ ਤੌਰ 'ਤੇ ਕਈ ਸ਼ੋਅ ਕੀਤੇ। ਅਜਿਹੇ ਹੀ ਇੱਕ ਸ਼ੋਅ ਵਿੱਚ ਸੁਨੀਲ ਦੱਤ ਦੀ ਨਜ਼ਰ ਉਨ੍ਹਾਂ ਉੱਤੇ ਪਈ ਅਤੇ ਉਨ੍ਹਾਂ ਨੂੰ ਫਿਲਮ ‘ਦਰਦ ਕਾ ਰਿਸ਼ਤਾ’ ਵਿੱਚ ਪਹਿਲਾ ਬ੍ਰੇਕ ਮਿਲਿਆ। ਜੌਨੀ ਲੀਵਰ ਪਹਿਲੀ ਫਿਲਮ ਤੋਂ ਹੀ ਮਸ਼ਹੂਰ ਹੋ ਗਏ ਅਤੇ ਫਿਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜੌਨੀ ਲੀਵਰ 'ਰਾਜਾ ਹਿੰਦੁਸਤਾਨੀ', 'ਜੁਦਾਈ', 'ਚਾਲਬਾਜ਼', 'ਬਾਜ਼ੀਗਰ', 'ਯੈੱਸ ਬੌਸ', 'ਇਸ਼ਕ', 'ਆਂਟੀ ਨੰਬਰ 1', 'ਦੁਲਹੇ ਰਾਜਾ', 'ਕੁਛ ਕੁਛ ਹੋਤਾ ਹੈ'' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।