Gadar 2 Film Review: ਸੰਨੀ ਦਿਓਲ ਦੀ 'ਗਦਰ 2' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਫਿਲਮ ਦੇਖ ਭਾਰਤੀ ਫੌਜ ਦੀਆਂ ਅੱਖਾਂ ਹੋਈਆਂ ਨਮ
Gadar 2 Review : ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਦਾ ਪਹਿਲਾ ਰਿਵਿਊ ਸਾਹਮਣੇ ਆ ਗਿਆ ਹੈ। ਇਸ ਨੂੰ ਦੇਖ ਕੇ ਇੰਡੀਅਨ ਆਰਮੀ ਦੀਆਂ ਅੱਖਾਂ ਨਮ ਹੋ ਗਈਆਂ ਹਨ।
Gadar 2 Review: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ 2' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਲੋਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਦੀ ਰਿਲੀਜ਼ ਦਾ ਇੰਤਜ਼ਾਰ ਨਹੀਂ ਕਰ ਸਕਦੇ। 'ਗਦਰ' ਦੇ 22 ਸਾਲਾਂ ਬਾਅਦ ਇਸ ਦਾ ਸੀਕਵਲ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਫਿਲਮ 'ਚ ਸਿਰਫ ਪੁਰਾਣੀ ਸਟਾਰਕਾਸਟ ਹੀ ਨਜ਼ਰ ਆਉਣ ਵਾਲੀ ਹੈ। ਜਿਸ ਕਾਰਨ ਲੋਕ ਫਿਲਮ ਨੂੰ ਲੈ ਕੇ ਕਾਫੀ ਖੁਸ਼ ਹਨ। ਸੰਨੀ ਅਤੇ ਅਮੀਸ਼ਾ ਨੇ ਹਾਲ ਹੀ 'ਚ ਭਾਰਤੀ ਫੌਜ ਲਈ ਫਿਲਮ ਦੀ ਸਕ੍ਰੀਨਿੰਗ ਆਯੋਜਿਤ ਕੀਤੀ ਸੀ। ਜਿਸ ਤੋਂ ਬਾਅਦ ਫਿਲਮ ਦਾ ਪਹਿਲਾ ਰਿਵਿਊ ਸਾਹਮਣੇ ਆਇਆ ਹੈ।
'ਗਦਰ 2' ਦੀ ਸਕ੍ਰੀਨਿੰਗ ਭਾਰਤੀ ਫੌਜ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦਿੱਲੀ ਵਿੱਚ ਰੱਖੀ ਗਈ ਸੀ। ਫਿਲਮ ਦੀ ਸਟਾਰ ਕਾਸਟ ਨੇ ਵੀ ਸਕ੍ਰੀਨਿੰਗ 'ਚ ਸ਼ਿਰਕਤ ਕੀਤੀ। ਖਾਸ ਗੱਲ ਇਹ ਹੈ ਕਿ ਭਾਰਤੀ ਫੌਜ ਨੂੰ ਸੰਨੀ ਦਿਓਲ ਦੀ 'ਗਦਰ 2' ਕਾਫੀ ਪਸੰਦ ਆਈ ਹੈ।
ਫਿਲਮ ਦੇਖ ਇਮੋਸ਼ਨਲ ਹੋਈ ਇੰਡੀਅਨ ਆਰਮੀ
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਭਾਰਤੀ ਫੌਜ ਦੇ ਕੁਝ ਲੋਕਾਂ ਨੇ ਆਪਣੇ ਪਰਿਵਾਰ ਸਮੇਤ ਫਿਲਮ ਦੇਖੀ। ਸਕ੍ਰੀਨਿੰਗ ਦੌਰਾਨ ਹੰਝੂਆਂ ਅਤੇ ਤਾੜੀਆਂ ਦੀ ਗੜਗੜਾਹਟ ਦੇ ਵਿਚਕਾਰ ਭਾਰਤੀ ਫੌਜ ਦੇ ਕੁਝ ਲੋਕਾਂ ਦੀ ਪ੍ਰਤੀਕ੍ਰਿਆ ਦੇਖ ਕੇ ਫਿਲਮ ਦੇ ਨਿਰਮਾਤਾ ਬਹੁਤ ਖੁਸ਼ ਸਨ। ਉਨ੍ਹਾਂ ਨੇ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ।
ਖਬਰਾਂ ਮੁਤਾਬਕ 'ਗਦਰ 2' ਦੀ ਸਕ੍ਰੀਨਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕੁੱਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਫਿਲਮ 'ਗਦਰ ਏਕ ਪ੍ਰੇਮ ਕਥਾ' ਨਾਲੋਂ ਵਧੀਆ ਹੈ। ਉਹ ਲੋਕ ਸਕ੍ਰੀਨਿੰਗ ਦੌਰਾਨ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਆਮ ਜਨਤਾ ਨੂੰ ਵੀ ਕਾਫੀ ਪਸੰਦ ਆਉਣ ਵਾਲੀ ਹੈ।
'ਗਦਰ 2' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਹੀ ਕੀਤਾ ਹੈ। ਇਸ ਫਿਲਮ 'ਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮਨੀਸ਼ ਵਧਵਾ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਟੱਕਰ ਅਕਸ਼ੈ ਕੁਮਾਰ ਦੀ 'ਓਐਮਜੀ 2' ਨਾਲ ਹੋਣ ਵਾਲੀ ਹੈ। ਦੇਖਣਾ ਹੋਵੇਗਾ ਕਿ ਦੋਵਾਂ 'ਚੋਂ ਕਿਹੜੀ ਫਿਲਮ ਜਿੱਤਦੀ ਹੈ।