Gippy Grewal: ਗਿੱਪੀ ਗਰੇਵਾਲ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਕੀਤਾ ਨਵੀਂ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' ਦਾ ਐਲਾਨ
Gippy Grewal Movies: ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' ਦਾ ਐਲਾਨ ਕੀਤਾ ਹੈ। ਗਿੱਪੀ ਗਰੇਵਾਲ ਦੇ ਇਸ ਐਲਾਨ ਨਾਲ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਫਿਲਮ ਪੰਜਾਬ ਦੇ ਯੋਧਿਆਂ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ।

Gippy Grewal New Movie: ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਅੱਜ ਯਾਨਿ 2 ਜਨਵਰੀ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਗਾਇਕ ਨੇ ਫੈਨਜ਼ ਨੂੰ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' ਦਾ ਐਲਾਨ ਕੀਤਾ ਹੈ। ਗਿੱਪੀ ਗਰੇਵਾਲ ਦੇ ਇਸ ਐਲਾਨ ਨਾਲ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਫਿਲਮ ਪੰਜਾਬ ਦੇ ਯੋਧਿਆਂ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ।
ਗਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਪੋਸਟਰ ਨੂੰ ਦੇਖ ਕੇ ਇਸ ਦੀ ਕਹਾਣੀ ਦਾ ਥੋੜਾ ਬਹੁਤ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ 'ਚ ਲਿਖਿਆ, 'ਮੇਰੇ ਜਨਮਦਿਨ 'ਤੇ ਮੇਰੇ ਚਾਹੁਣ ਵਾਲਿਆਂ ਲਈ ਖਾਸ ਤੋਹਫਾ। ਸ਼ੇਰਾਂ ਦੀ ਕੌਮ ਪੰਜਾਬ।' ਦੱਸ ਦਈਏ ਕਿ ਇਹ ਫਿਲਮ 12 ਅਪ੍ਰੈਲ 2024 ਨੂੰ ਵਿਸਾਖੀ ਮੌਕੇ ਰਿਲੀਜ਼ ਹੋਵੇਗੀ।
View this post on Instagram
ਫਿਲਮ ਦੀ ਕਹਾਣੀ ਖੁਦ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਫਿਲਮ ਦਾ ਨਿਰਦੇਸ਼ਨ ਵੀ ਗਿੱਪੀ ਹੀ ਕਰ ਰਹੇ ਹਨ। ਇਸ ਫਿਲਮ ਨੂੰ ਅਮਰਦੀਪ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸਟਾਰ ਕਾਸਟ ਬਾਰੇ ਹਾਲੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਮਨਾ ਰਹੇ 40ਵਾਂ ਜਨਮਦਿਨ, ਪਤਨੀ ਰਵਨੀਤ ਨੇ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ
ਗਿੱਪੀ ਗਰੇਵਾਲ ਦੇ ਵਰਕਫਰਟੰ ਦੀ ਗੱਲ ਕਰੀਏ ਤਾਂ ਗਿੱਪੀ ਦੀਆਂ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ', 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਗਿੱਪੀ ਦੀਆਂ ਆਉਣ ਵਾਲੀਆਂ ਫਿਲਮਾਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
