Gurbaaz Grewal: ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਦਾ ਅੱਜ ਜਨਮਦਿਨ, ਪਰਿਵਾਰ ਨੇ ਗੁਰਬਾਜ਼ ਨੂੰ ਇਸ ਅੰਦਾਜ਼ `ਚ ਦਿੱਤੀ ਵਧਾਈ
Gurbaaz Grewal Birthday: Gurbaaz Grewal Birthday: ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਅੱਜ ਯਾਨਿ 3 ਨਵੰਬਰ ਨੂੰ ਜਨਮਦਿਨ ਹੈ। ਇਸ ਸਾਲ ਗੁਰਬਾਜ਼ ਆਪਣਾ ਚੌਥਾ ਜਨਮਦਿਨ ਮਨਾ ਰਿਹਾ ਹੈ।
Gippy Grewal Son Gurbaaz Grewal Birthday: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਅੱਜ ਯਾਨਿ 3 ਨਵੰਬਰ ਨੂੰ ਜਨਮਦਿਨ ਹੈ। ਇਸ ਸਾਲ ਗੁਰਬਾਜ਼ ਆਪਣਾ ਚੌਥਾ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਗੁਰਬਾਜ਼ ਦੀ ਮੰਮੀ ਰਵਨੀਤ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਰਵਨੀਤ ਨੇ ਕੈਪਸ਼ਨ `ਚ ਲਿਖਿਆ, "ਹੈੱਪੀ ਬਰਥਡੇ ਮਾਈ ਪਰੈਸ਼ੀਅਸ ਬੇਬੀ (ਜਨਮਦਿਨ ਮੁਬਾਰਕ ਮੇਰੇ ਅਨਮੋਲ ਪੁੱਤਰ)।"
View this post on Instagram
ਗੁਰਬਾਜ਼ ਦੇ ਡੈਡੀ ਗਿੱਪੀ ਗਰੇਵਾਲ ਨੇ ਉਸ ਦਾ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ `ਚ ਲਿਖਿਆ, "ਹੈੱਪੀ ਬਰਥਡੇ ਗੁਰਬਾਜ਼, ਲਵ ਯੂ ਪੁੱਤਰ।"
View this post on Instagram
ਰਵਨੀਤ ਵੱਲੋਂ ਇਹ ਪੋਸਟ ਸ਼ੇਅਰ ਕਰਦਿਆਂ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੋਸ਼ਲ ਮੀਡੀਆ ਤੇ ਗੁਰਬਾਜ਼ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਉੱਧਰ, ਸ਼ਿੰਦਾ ਗਰੇਵਾਲ ਨੇ ਵੀ ਆਪਣੇ ਛੋਟੇ ਭਰਾ ਗੁਰਬਾਜ਼ ਨੂੰ ਕਿਊਟ ਅੰਦਾਜ਼ `ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਗੁਰਬਾਜ਼ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ।
View this post on Instagram
ਗੁਰਬਾਜ਼ ਦੇ ਸਭ ਤੋਂ ਵੱਡੇ ਭਰਾ ਏਕਓਮ ਗਰੇਵਾਲ ਨੇ ਵੀ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਏਕਓਮ ਨੇ ਸੋਸ਼ਲ ਮੀਡੀਆ ਤੇ ਗੁਰਬਾਜ਼ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ।
View this post on Instagram
ਦਸ ਦਈਏ ਕਿ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਸ਼ਹਿਜ਼ਾਦਾ ਗੁਰਬਾਜ਼ ਸੋਸ਼ਲ ਮੀਡੀਆ ਤੇ ਅਕਸਰ ਛਾਇਆ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਉਸ ਦੀ ਕੋਈ ਪੋਸਟ ਹੋਵੇ, ਉਹ ਝੱਟ ਵਾਇਰਲ ਹੋ ਜਾਂਦੀ ਹੈ। ਇਹੀ ਨਹੀਂ ਨੰਨ੍ਹੇ ਗੁਰਬਾਜ਼ ਦੇ ਇਕੱਲੇ ਇੰਸਟਾਗ੍ਰਾਮ ਤੇ ਡੇਢ ਲੱਖ ਤੋਂ ਵੀ ਜ਼ਿਆਦਾ ਫ਼ਾਲੋਅਰਜ਼ ਹਨ।