Govinda: ਬਾਲੀਵੁੱਡ ਐਕਟਰ ਗੋਵਿੰਦਾ ਦੀ ਹੋਵੇਗੀ ਸਿਆਸਤ 'ਚ ਵਾਪਸੀ! ਇਸ ਪਾਰਟੀ ਤੋਂ ਲੋਕ ਸਭਾ ਚੋਣਾਂ 2024 ਲੜ ਸਕਦੇ
Govinda Comeback In Politics: ਗੋਵਿੰਦਾ ਪਹਿਲਾਂ ਵੀ ਰਾਜਨੀਤੀ ਦਾ ਹਿੱਸਾ ਰਹੇ ਹਨ ਅਤੇ ਹੁਣ ਇੱਕ ਵਾਰ ਫਿਰ ਰਾਜਨੀਤੀ ਵਿੱਚ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ। ਉਹ ਉੱਤਰ-ਪੱਛਮੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ ।
Govinda Comeback In Politics: ਗੋਵਿੰਦਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਅਭਿਨੇਤਾ ਨੂੰ ਆਖਰੀ ਵਾਰ 2019 'ਚ ਰਿਲੀਜ਼ ਹੋਈ ਫਿਲਮ 'ਰੰਗੀਲਾ ਰਾਜਾ' 'ਚ ਦੇਖਿਆ ਗਿਆ ਸੀ। ਉਦੋਂ ਤੋਂ ਉਹ ਪਰਦੇ ਤੋਂ ਗਾਇਬ ਹਨ। ਹੁਣ ਖਬਰ ਆ ਰਹੀ ਹੈ ਕਿ ਇਹ ਅਦਾਕਾਰ ਰਾਜਨੀਤੀ ਵਿੱਚ ਆਉਣ ਜਾ ਰਹੇ ਹਨ। ਹਾਲਾਂਕਿ, ਗੋਵਿੰਦਾ ਪਹਿਲਾਂ ਵੀ ਰਾਜਨੀਤੀ ਦਾ ਹਿੱਸਾ ਰਹੇ ਹਨ ਅਤੇ ਹੁਣ ਉਹ ਇੱਕ ਵਾਰ ਫਿਰ ਸਿਆਸੀ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ।
ਈ-ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੋਵਿੰਦਾ ਰਾਜਨੀਤੀ 'ਚ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ। ਅਭਿਨੇਤਾ ਇਸ ਸਾਲ ਉੱਤਰ-ਪੱਛਮੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਵਿੰਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੀ ਟਿਕਟ 'ਤੇ ਚੋਣ ਲੜ ਸਕਦੇ ਹਨ। ਹਾਲਾਂਕਿ ਅਦਾਕਾਰ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
2004 ਵਿੱਚ ਕੀਤਾ ਰਾਜਨੀਤੀ ਵਿੱਚ ਪ੍ਰਵੇਸ਼
ਖਬਰਾਂ ਦੀ ਮੰਨੀਏ ਤਾਂ ਗੋਵਿੰਦਾ ਨੂੰ ਟਿਕਟ ਦੇ ਆਫਰ ਮਿਲ ਰਹੇ ਹਨ, ਪਰ ਕੁਝ ਵੀ ਤੈਅ ਨਹੀਂ ਹੋਇਆ ਹੈ। ਇਸ ਦੀ ਪੁਸ਼ਟੀ ਇੱਕ ਤੋਂ ਦੋ ਦਿਨਾਂ ਵਿੱਚ ਹੀ ਸੰਭਵ ਹੋ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਨੇ 2004 'ਚ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਨਾਇਕ ਨੂੰ ਹਰਾਇਆ ਸੀ।
ਜਿੱਤ ਕੇ 'ਜਾਇੰਟ ਕਿਲਰ' ਬਣੇ ਸੀ ਗੋਵਿੰਦਾ
ਗੋਵਿੰਦਾ ਦੀ ਜਿੱਤ ਨੇ ਉਨ੍ਹਾਂ ਨੂੰ 'ਜਾਇੰਟ ਕਿਲਰ' ਦਾ ਖਿਤਾਬ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕਿਉਂਕਿ ਉੱਤਰੀ ਮੁੰਬਈ ਵਿੱਚ ਕਈ ਅਹਿਮ ਵਿਧਾਨ ਸਭਾ ਹਲਕੇ ਸ਼ਾਮਲ ਹਨ। ਇਹ ਲੰਬੇ ਸਮੇਂ ਤੋਂ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਸੀ। ਰਾਮ ਨਾਇਕ ਇੱਥੋਂ ਪੰਜ ਵਾਰ ਸਾਂਸਦ ਰਹੇ ਅਤੇ ਅਜਿਹੇ ਵਿੱਚ ਗੋਵਿੰਦਾ ਦਾ ਜਿੱਤਣਾ ਇੱਕ ਵੱਡੀ ਤਬਦੀਲੀ ਸਾਬਤ ਹੋਇਆ।
ਇਹ ਸਿਤਾਰੇ ਵੀ ਬਣ ਸਕਦੇ ਰਾਜਨੀਤੀ ਦਾ ਹਿੱਸਾ
ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਚੋਣ ਲੜਨ ਦੀ ਚਰਚਾ ਹੈ। ਇਸ ਲਿਸਟ 'ਚ ਸਵਰਾ ਭਾਸਕਰ, ਉਰਵਸ਼ੀ ਰੌਤੇਲਾ ਅਤੇ ਕੰਗਨਾ ਰਣੌਤ ਦੇ ਨਾਂ ਸ਼ਾਮਲ ਹਨ।