Punjabi Singers: ਦੇਖੋ ਉਹ ਪੰਜਾਬੀ ਕਲਾਕਾਰ ਜੋ ਕਦੇ ਇੰਡਸਟਰੀ 'ਤੇ ਕਰਦੇ ਸੀ ਰਾਜ, ਹੁਣ ਨਹੀਂ ਰਿਹਾ ਪਹਿਲਾਂ ਵਰਗਾ ਸਟਾਰਡਮ
Punjabi Singers Who Lost Their Stardom: ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਕਲਾਕਾਰਾਂ ਨਾਲ ਮਿਵਾਉਣ ਜਾ ਰਹੇ ਹਾਂ, ਜੋ ਕਦੇ ਸਟਾਰ ਕਲਾਕਾਰ ਸਨ, ਪਰ ਅੱਜ ਉਹ ਗੁਮਨਾਮ ਹਨ।
Punjabi Singers Who Lost Their Stardom: ਗਲੈਮਰ ਦੀ ਦੁਨੀਆ ਬਾਹਰ ਤੋਂ ਦੇਖਣ 'ਚ ਜਿੰਨੀ ਚਮਕਦਾਰ ਤੇ ਖੂਬਸੂਰਤ ਨਜ਼ਰ ਆਉਂਦੀ ਹੈ, ਅੰਦਰ ਤੋਂ ਇਸ ਦੀ ਅਸਲੀਅਤ ਉਨੀਂ ਹੀ ਭਿਆਨਕ ਹੈ। ਇੱਥੇ ਕਈ ਕਲਾਕਾਰ ਆਏ, ਜੋ ਕਦੇ ਰਾਤੋ ਰਾਤ ਸਟਾਰ ਬਣੇ, ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਗੁਮਨਾਮੀ ਦੇ ਹਨੇਰੇ 'ਚ ਚਲੀ ਗਈ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਕਲਾਕਾਰਾਂ ਨਾਲ ਮਿਵਾਉਣ ਜਾ ਰਹੇ ਹਾਂ, ਜੋ ਕਦੇ ਸਟਾਰ ਕਲਾਕਾਰ ਸਨ, ਪਰ ਅੱਜ ਉਹ ਗੁਮਨਾਮ ਹਨ। ਨਾ ਹੀ ਉਹ ਜ਼ਿਆਦਾ ਲਾਈਮਲਾਈਟ 'ਚ ਰਹਿੰਦੇ ਹਨ ਤੇ ਨਾ ਹੀ ਹੁਣ ਉਨ੍ਹਾਂ ਦੀ ਪਹਿਲਾਂ ਵਰਗੀ ਫੈਨ ਫਾਲੋਇੰਗ ਹੈ। ਦੇਖੋ ਕੌਣ ਕੌਣ ਹੈ ਉਹ:
ਜਸਪਿੰਦਰ ਨਰੂਲਾ
ਪੰਜਾਬੀ ਮਿਊਜ਼ਿਕ ਲਵਰਜ਼ ਨੇ ਜਸਪਿੰਦਰ ਨਰੂਲਾ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇਹ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਇਨ੍ਹਾਂ ਦਾ ਨਾਂ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਬਹੁਤ ਜ਼ਿਆਦਾ ਸੀ। ਇਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ, ਪਰ ਅੱਜ ਇਹ ਗਾਇਕਾ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਹੈ। ਉਹ ਹੁਣ ਸਿਰਫ ਧਾਰਮਿਕ ਪ੍ਰੋਗਰਾਮਾਂ 'ਚ ਹੀ ਪਰਫਾਰਮ ਕਰਦੀ ਨਜ਼ਰ ਆਉਂਦੀ ਹੈ। ਇਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਫੈਨਜ਼ ਵੀ ਨਹੀਂ ਹਨ।ਇੰਸਟਾਗ੍ਰਾਮ 'ਤੇ ਨਰੂਲਾ ਦੇ 1 ਲੱਖ 8 ਹਜ਼ਾਰ ਫਾਲੋਅਰਜ਼ ਹਨ।
ਨਛੱਤਰ ਗਿੱਲ
ਨਛੱਤਰ ਗਿੱਲ ਆਪਣੇ ਸਮੇਂ ਦੇ ਟੌਪ ਪੰਜਾਬੀ ਗਾਇਕ ਰਹੇ। ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਗੁਮਨਾਮੀ 'ਚ ਚਲੀ ਗਈ ਹੈ। ਇਸ 'ਚ ਮੀ ਟੂ ਮੁਹਿੰਮ ਨੇ ਵੀ ਭੂਮਿਕਾ ਨਿਭਾਈ ਹੈ। ਕਈ ਸਾਲ ਪਹਿਲਾਂ ਨਛੱਤਰ ਗਿੱਲ ਦਾ ਨਾਂ ਮੀ ਟੂ ਵਿਵਾਦ 'ਚ ਫਸਿਆ ਸੀ। ਇੱਕ ਲੜਕੀ ਨੇ ਗਾਇਕ 'ਤੇ ਗੰਭੀਰ ਦੋਸ਼ ਲਗਾਏ ਸੀ। ਹਾਲ ਹੀ 'ਚ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦੀ ਮੌਤ ਹੋਈ ਤਾਂ ਇਹ ਗਾਇਕ ਲਾਈਮਲਾਈਟ 'ਚ ਆਇਆ।
ਕਮਲ ਹੀਰ-ਮਨਮੋਹਨ ਵਾਰਿਸ
ਕਮਲ ਹੀਰ ਤੇ ਮਨਮੋਹਨ ਵਾਰਿਸ, ਇਹ ਦੋਵੇਂ ਭਰਾ ਕਦੇ ਪੰਜਾਬੀ ਇੰਡਸਟਰੀ ਦੇ ਸਟਾਰ ਹੁੰਦੇ ਸੀ। ਇਹ ਦੋਵੇਂ ਹੀ ਗਾਇਕ ਸਾਫ ਸੁਥਰੀ, ਅਰਥਪੂਰਨ ਤੇ ਲੋਕ ਗਾਇਕੀ ਲਈ ਜਾਣੇ ਜਾਂਦੇ ਹਨ। ਪਰ ਅੱਜ ਆਲਮ ਇਹ ਹੈ ਕਿ ਇਹ ਗਾਇਕ ਪੰਜਾਬੀ ਇੰਡਸਟਰੀ ਤੋਂ ਦੂਰ ਹੋ ਗਏ ਹਨ। ਹੁਣ ਇਨ੍ਹਾਂ ਦੀ ਜ਼ਿੰਦਗੀ ਸਿਰਫ ਸਟੇਜ ਸ਼ੋਅਜ਼ ਤੱਕ ਹੀ ਸੀਮਤ ਰਹਿ ਗਈ ਹੈ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਦੇ ਜ਼ਿਆਦਾ ਫਾਲੋਅਰਜ਼ ਨਹੀਂ ਹਨ।
ਬਾਲੀ ਸੱਗੂ
ਪੰਜਾਬੀ ਗਾਇਕ ਬਾਲੀ ਸੱਗੂ ਨੂੰ ਕੌਣ ਨਹੀਂ ਜਾਣਦਾ। ਸੱਗੂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਪਰ ਅੱਜ ਇਹ ਗਾਇਕ ਗੁਮਨਾਮੀ ਦੀ ਜ਼ਿੰਦਗੀ ਜੀ ਰਿਹਾ ਹੈ। ਉਸ ਦੇ ਸੋਸ਼ਲ ਮੀਡੀਆ 'ਤੇ ਵੀ ਘੱਟ ਹੀ ਫਾਲੋਅਰਜ਼ ਹਨ।
ਸਰਬਜੀਤ ਚੀਮਾ
ਸਰਬਜੀਤ ਚੀਮਾ ਦਾ ਨਾਂ ਵੀ ਕਦੇ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚ ਸ਼ੁਮਾਰ ਹੁੰਦਾ ਸੀ। ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਸਿਰਫ ਸੇਜ ਸ਼ੋਅਜ਼ ਤੱਕ ਸਿਮਟ ਕੇ ਰਹਿ ਗਈ ਹੈ।
ਪੰਮੀ ਬਾਈ
ਪੰਮੀ ਬਾਈ ਦਾ ਨਾਂ ਵੀ ਉਨ੍ਹਾਂ ਗਾਇਕਾਂ ਦੀ ਲਿਸਟ 'ਚ ਸ਼ਾਮਲ ਹੈ, ਜੋ ਕਦੇ ਪੰਜਾਬ ਦੇ ਸੁਪਰਸਟਾਰ ਹੁੰਦੇ ਸੀ, ਪਰ ਅੱਜ ਉਹ ਸਿਰਫ ਸਟੇਜ ਸ਼ੋਅਜ਼ ਕਰ ਰਹੇ ਹਨ। ਇਨ੍ਹਾਂ ਦੇ ਹਾਲੀਆ ਗਾਣੇ ਵੀ ਜ਼ਿਆਦਾ ਹਿੱਟ ਨਹੀਂ ਰਹੇ ਹਨ।
ਇਹ ਵੀ ਪੜ੍ਹੋ: ਇਹ ਹਨ ਸਾਲ 2022 ਦੇ ਸਭ ਤੋਂ ਅਮੀਰ ਪੰਜਾਬੀ ਕਲਾਕਾਰ, ਦੇਖੋ ਲਿਸਟ