ਪੜਚੋਲ ਕਰੋ

Yo Yo Honey Singh: ਯੋ ਯੋ ਹਨੀ ਸਿੰਘ ਮਨਾ ਰਿਹਾ 40ਵਾਂ ਜਨਮਦਿਨ, ਜਾਣੋ ਕਿਉਂ ਮਾਰਿਆ ਸੀ ਸ਼ਾਹਰੁਖ ਖਾਨ ਨੇ ਹਨੀ ਸਿੰਘ ਨੂੰ ਥੱਪੜ

Yo Yo Honey Singh Birthday: ਹਨੀ ਪਾਜੀ ਅੱਜ (15 ਮਾਰਚ) ਆਪਣਾ ਜਨਮਦਿਨ ਮਨਾ ਰਹੇ ਹਨ। ਆਓ ਤੁਹਾਨੂੰ ਮਸ਼ਹੂਰ ਗਾਇਕ ਦੀ ਜ਼ਿੰਦਗੀ ਦੇ ਕੁਝ ਵਿਵਾਦਾਂ ਤੋਂ ਜਾਣੂ ਕਰਵਾਉਂਦੇ ਹਾਂ..

Honey Singh Birthday: ਭਾਰਤੀ ਗਾਇਕੀ 'ਚ 'ਪੌਪ' ਲਿਆਉਣ ਵਾਲੇ ਬਾਦਸ਼ਾਹ ਯੋ ਯੋ ਹਨੀ ਸਿੰਘ ਦਾ ਪੂਰਾ ਦੇਸ਼ ਫੈਨ ਹੈ। ਆਪਣੇ ਸਾਰੇ ਪ੍ਰਸ਼ੰਸਕਾਂ ਨੂੰ 'ਅੰਗਰੇਜੀ ਬੀਟ' ਸਿਖਾਉਣ ਵਾਲੇ ਹਨੀ ਸਿੰਘ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਨੂੰ ਵੀ ਅਜਿਹੀ 'ਲਵ ਡੋਜ਼' ਦਿੱਤੀ ਕਿ ਹਰ ਕੋਈ ਉਸ ਦੀ ਗਾਇਕੀ ਦਾ ਕਾਇਲ ਹੋ ਗਿਆ। ਉਂਜ, ਤੇਜ਼ੀ ਨਾਲ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਹਨੀ ਸਿੰਘ ਨੇ 'ਚਾਰ ਬੋਤਲ ਵੋਡਕਾ' ਦੇ 'ਛੋਟੇ-ਛੋਟੇ ਪੈਗ' ਇਸ ਤਰ੍ਹਾਂ ਲਾਏ ਕਿ ਹੌਲੀ-ਹੌਲੀ ਇਸ 'ਦੇਸੀ ਕਲਾਕਾਰ' ਦੀ ਕਲਾਕਾਰੀ ਫਿੱਕੀ ਪੈ ਗਈ। ਇਸ ਦੇ ਨਾਲ ਹੀ ਇਹ ਮਸ਼ਹੂਰ ਗਾਇਕ 'ਸਨੀ ਸੰਨੀ' ਕਰਦੇ ਹੋਏ ਕਿਧਰੇ ਲਾਪਤਾ ਹੋ ਗਿਆ। ਦਰਅਸਲ, ਵਿਵਾਦਾਂ ਅਤੇ ਨਸ਼ੇ ਦੇ ਕਾਰਨ ਹਨੀ ਸਿੰਘ ਨੂੰ ਲੰਬੇ ਸਮੇਂ ਤੱਕ ਇੰਡਸਟਰੀ ਤੋਂ ਬਾਹਰ ਰਹਿਣਾ ਪਿਆ ਸੀ। ਹਨੀ ਪਾਜੀ ਅੱਜ (15 ਮਾਰਚ) ਆਪਣਾ ਜਨਮਦਿਨ ਮਨਾ ਰਿਹਾ ਹੈ। ਆਓ ਤੁਹਾਨੂੰ ਮਸ਼ਹੂਰ ਗਾਇਕ ਦੀ ਜ਼ਿੰਦਗੀ ਦੇ ਕੁਝ ਵਿਵਾਦਾਂ ਤੋਂ ਜਾਣੂ ਕਰਵਾਉਂਦੇ ਹਾਂ...

ਇਹ ਵੀ ਪੜ੍ਹੋ: ਰਣਜੀਤ ਬਾਵਾ ਮਨਾ ਰਹੇ 34ਵਾਂ ਜਨਮਦਿਨ, 101 ਕਰੋੜ ਜਾਇਦਾਦ ਦਾ ਮਾਲਕ, ਇੰਜ ਬਣਿਆ 'ਬਾਜਵਾ' ਤੋਂ 'ਬਾਵਾ'

ਜਦੋਂ ਸਭ ਨੇ ਕਿਹਾ ਹਨੀ ਸਿੰਘ 'ਤੇ ਪਾਬੰਦੀ ਲਗਾਓ...
'ਬ੍ਰਾਊਨ ਰੰਗ' ਤੋਂ 'ਇੰਟਰਨੈਸ਼ਨਲ ਵਿਲੇਜਰ' ਬਣੇ ਯੋ ਯੋ ਹਨੀ ਸਿੰਘ ਨੇ ਸਾਲ 2013 'ਚ 'ਆਓ ਰਾਜਾ' ਕਰਦੇ ਹੋਏ ਇਕ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਸੁਣ ਕੇ ਸਾਰਿਆਂ ਨੇ 'ਆਤਾ ਮਾਜੀ ਸਟਕਲੀ' ਕਿਹਾ ਸੀ। ਹਾਲਾਂਕਿ ਹਨੀ ਸਿੰਘ ਉਸ ਸਮੇਂ ਲਾਈਮਲਾਈਟ ਤੋਂ ਕਾਫੀ ਦੂਰ ਸੀ, ਪਰ ਗੀਤ ਨੂੰ ਲੈ ਕੇ ਹੋਏ ਵਿਵਾਦ ਨਾਲ ਉਹ ਸਭ ਦੀਆਂ ਨਜ਼ਰਾਂ 'ਚ ਆ ਗਿਆ। 'ਮੈਂ ਹੂੰ ਰੇਪਿਸਟ...' ਦੇ ਰਿਲੀਜ਼ ਹੁੰਦੇ ਹੀ ਹਲਚਲ ਮਚ ਗਈ ਅਤੇ ਸਾਰਿਆਂ ਨੇ ਕਿਹਾ ਕਿ ਹਨੀ ਦੀ ਅਜਿਹੀ ''ਗਤੀਵਿਧੀ'' ਕੰਮ ਨਹੀਂ ਕਰੇਗੀ। ਗਾਇਕ ਵਿਰੁੱਧ ਵੱਖ-ਵੱਖ ਥਾਵਾਂ 'ਤੇ ਕੇਸ ਦਰਜ ਕੀਤੇ ਗਏ ਅਤੇ ਉਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। ਬਾਅਦ 'ਚ ਯੋ ਯੋ ਨੇ ਖੁਦ ਇਕ ਇੰਟਰਵਿਊ 'ਚ ਸਪੱਸ਼ਟ ਕੀਤਾ ਕਿ ਇਹ ਗੀਤ ਉਸ ਦਾ ਨਹੀਂ ਹੈ।

ਜਦੋਂ ਕਿੰਗ ਖਾਨ ਨੇ ਹਨੀ ਨੂੰ 'ਬਾਦਸ਼ਾਹਤ' ਦਿਖਾਈ
ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਕੇ ਸਫਲਤਾ ਦੀ ਪੌੜੀ ਚੜ੍ਹਨ ਵਾਲੇ ਯੋ ਯੋ ਹਨੀ ਸਿੰਘ ਨੇ ਬਾਲੀਵੁੱਡ 'ਚ ਕਈ ਗੀਤ ਗਾਏ, ਪਰ ਕਿੰਗ ਖਾਨ ਯਾਨੀ ਸ਼ਾਹਰੁਖ ਨਾਲ ਉਨ੍ਹਾਂ ਦੇ 'ਲੁੰਗੀ ਡਾਂਸ' ਨੂੰ ਕੌਣ ਭੁੱਲ ਸਕਦਾ ਹੈ। ਹਾਲਾਂਕਿ, ਬਾਦਸ਼ਾਹ ਨਾਲ 'ਮਖਨਾ ਮਖਨਾ' ਕਰਦੇ ਸਮੇਂ ਹਨੀ ਪਾਜੀ ਆਪਣੀ ਸੀਮਾ ਨੂੰ ਭੁੱਲ ਗਏ ਅਤੇ ਇਕ ਦਿਨ ਉਨ੍ਹਾਂ ਨੇ ਅਜਿਹਾ ਕੁਝ ਕੀਤਾ, ਜਿਸ ਤੋਂ ਬਾਅਦ ਸ਼ਾਹਰੁਖ ਨਾਲ ਉਨ੍ਹਾਂ ਦੀ ਦੋਸਤੀ ਦਾ ਬ੍ਰੇਕਅੱਪ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਹਨੀ ਸਿੰਘ ਨੇ ਸ਼ਾਹਰੁਖ ਨੂੰ ਕੁਝ ਕਿਹਾ, ਜਿਸ ਨੂੰ ਸੁਣ ਕੇ ਕਿੰਗ ਖਾਨ ਆਪਣਾ ਆਪਾ ਖੋਹ ਬੈਠੇ ਅਤੇ ਹਨੀ ਸਿੰਘ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਹਾਲਾਂਕਿ ਹਨੀ ਸਿੰਘ ਦੀ ਸਾਬਕਾ ਪਤਨੀ ਸ਼ਾਲਿਨੀ ਨੇ ਇਸ ਘਟਨਾ ਨੂੰ ਸਿਰਫ ਅਫਵਾਹ ਦੱਸਿਆ ਸੀ।

ਪੁਲਿਸ ਸਟੇਸ਼ਨ 'ਚ 'ਹੀਰੋਗਿਰੀ' ਦਿਖਾਉਣਾ ਪਿਆ ਮਹਿੰਗਾ
'ਪੰਜਾਬੀ ਮੈਸ਼ਅੱਪ' ਕਰਕੇ ਹਰ ਕਿਸੇ ਦੇ ਦਿਲ 'ਚ ਜਗ੍ਹਾ ਬਣਾਉਣ ਵਾਲਾ ਹਨੀ ਸਿੰਘ ਫਿਰ ਤੋਂ ਅਸ਼ਲੀਲ ਵੀਡੀਓ ਬਣਾਉਣ ਕਰਕੇ ਵਿਵਾਦਾਂ 'ਚ ਘਿਰ ਗਿਆ। ਇਹ ਵਿਵਾਦ ਲੰਬੇ ਸਮੇਂ ਤੱਕ ਉਸ ਦੇ ਲਈ ਸਿਰ ਦਰਦ ਬਣਿਆ ਰਿਹਾ। ਜਦੋਂ ਹਨੀ ਸਿੰਘ ਵੀਡਿਓ ਕਾਰਨ ਦਰਜ ਕੀਤੇ ਗਏ ਮਾਮਲੇ 'ਚ ਬਿਆਨ ਦੇਣ ਲਈ ਪੁਲਸ ਸਟੇਸ਼ਨ ਪਹੁੰਚਿਆ ਤਾਂ ਉਸ ਦਾ ਸਟਾਰਡਮ ਉਸ 'ਤੇ ਭਾਰੀ ਪੈ ਗਿਆ। ਪੁਲਿਸ ਸਟੇਸ਼ਨ 'ਚ ਮੌਜੂਦ ਮੁਲਾਜ਼ਮਾਂ ਨੇ ਉਸ ਦੇ ਨਾਲ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਲੈਕੇ ਕਾਫੀ ਵਿਵਾਦ ਹੋਇਆ।

ਜਦੋਂ ਹਨੀ ਸਿੰਘ ਹੋਇਆ 'ਵਨ ਬੋਤਲ ਡਾਊਨ'
'ਡੋਪ ਸ਼ਾਪ' ਕਰਦੇ ਹੋਏ ਕੁਝ ਹੀ ਸਾਲਾਂ 'ਚ 'ਪੈਰਿਸ ਟ੍ਰਿਪ' ਕਰਨ ਵਾਲੇ ਹਨੀ ਸਿੰਘ ਨੂੰ ਕਾਫੀ ਸਫਲਤਾ ਮਿਲੀ, ਪਰ ਉਹ ਇਸ ਨੂੰ ਸੰਭਾਲਣ 'ਚ ਅਸਫਲ ਰਹੇ। ਮਸ਼ਹੂਰ ਗਾਇਕ ਬਣ ਚੁੱਕੇ ਹਨੀ ਸਿੰਘ ਨਸ਼ੇੜੀ ਗੀਤ ਬਣਾਉਣ 'ਚ ਇੰਨਾ ਰੁੱਝ ਗਿਆ ਕਿ ਉਹ ਖੁਦ ਵੀ ਨਸ਼ੇ ਦਾ ਆਦੀ ਹੋ ਗਿਆ। ਖ਼ਬਰਾਂ ਸਨ ਕਿ ਹਨੀ ਸਿੰਘ ਨਸ਼ਿਆਂ ਦੇ ਜਾਲ ਵਿੱਚ ਇੰਨਾ ਫਸ ਗਿਆ ਹੈ ਕਿ ਹੁਣ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਇੱਕ ਰੀਹੈਬ ਸੈਂਟਰ ਵਿੱਚ ਜਾਣਾ ਪਿਆ। ਬਾਅਦ ਵਿੱਚ ਹਨੀ ਸਿੰਘ ਨੇ ਖੁਦ ਇਨ੍ਹਾਂ ਖਬਰਾਂ ਨੂੰ ਸੱਚ ਦੱਸਿਆ ਸੀ।

ਜਦੋਂ ਮਹਿਲਾ ਕਮਿਸ਼ਨ ਨੂੰ ਹਨੀ ਸਿੰਘ ਦਾ ਕਮਬੈਕ ਨਹੀਂ ਆਇਆ ਪਸੰਦ
ਨਸ਼ੇ ਤੋਂ ਛੁਟਕਾਰਾ ਪਾ ਕੇ ਹਨੀ ਸਿੰਘ ਵਾਪਸ ਪਰਤੇ ਪਰ ਵਿਵਾਦਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਅਸਲ 'ਚ ਹਨੀ ਸਿੰਘ ਨੇ 'ਮਖਨਾ' ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ, ਪਰ ਇਹ ਗੀਤ ਮਹਿਲਾ ਕਮਿਸ਼ਨ ਦੀਆਂ ਨਜ਼ਰਾਂ 'ਚ ਰੜਕ ਗਿਆ। ਬਸ ਫਿਰ ਕੀ ਸੀ ਕਿ ਹਨੀ ਸਿੰਘ ਦੇ ਨਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ। ਮਹਿਲਾ ਕਮਿਸ਼ਨ ਨੂੰ ਗੀਤ 'ਚ 'ਮੈਂ ਹੂੰ ਵੂਮੈਨਾਈਜ਼ਰ' ਦੀ ਲਾਈਨ 'ਤੇ ਇਤਰਾਜ਼ ਸੀ, ਜਿਸ ਕਾਰਨ ਗੀਤ 'ਤੇ ਪਾਬੰਦੀ ਲਾਉਣ ਦੀ ਮੰਗ ਉੱਠੀ ਸੀ। ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ, 'ਮਖਨਾ' ਗੀਤ ਨੂੰ ਲੈ ਕੇ ਹਨੀ ਸਿੰਘ 'ਤੇ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੂੰ ਪੁਰਾਣੇ ਦਿਨਾਂ ਦੀ ਆਈ ਯਾਦ, ਗਾਇਕ ਬਣਨ ਤੋਂ ਪਹਿਲਾਂ ਕਰਦੇ ਸੀ ਇਹ ਕੰਮ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Embed widget