ਕੀ ਦੀਪਿਕਾ ਪਾਦੁਕੋਣ ਕਰਨ ਜਾ ਰਹੀ ਪੀਵੀ ਸਿੰਧੂ ਦੀ ਬਾਇਓਪਿਕ? ਤਸਵੀਰਾਂ 'ਚ ਪਸੀਨਾ ਵਹਾਉਂਦੀ ਦਿਖੀ
ਦੀਪਿਕਾ ਨੇ ਆਪਣੇ ਬੈਡਮਿੰਟਨ ਸੈਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਮੇਰੀ ਜ਼ਿੰਦਗੀ ਦਾ ਇੱਕ ਰੈਗੂਲਰ ਦਿਨ... ਪੀਵੀ ਸਿੰਧੂ ਨਾਲ ਕੈਲੋਰੀਸ ਬਰਨ ਕਰਕੇ ਬਿਤਾਇਆ ਗਿਆ।"
ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਲਾਈਫ ਇੱਕ ਰੈਗੂਲਰ ਡੇਅ ਨੂੰ ਕਿਵੇਂ ਸਪੈਂਡ ਕਰਦੀ ਹੈ ਤਾਂ ਤੁਹਾਡੇ ਲਈ ਇੱਥੇ ਕੁਝ ਖਾਸ ਹੈ। ਦੀਪਿਕਾ ਨੇ ਆਪਣੇ ਮੰਗਲਵਾਰ ਵਾਲੇ ਦਿਨ ਦਾ ਜ਼ਿਆਦਾਤਰ ਹਿੱਸਾ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਦੇ ਨਾਲ ਬੈਡਮਿੰਟਨ ਖੇਡਣ ਅਤੇ "ਕੈਲੋਰੀ ਬਰਨਿੰਗ" ਵਿੱਚ ਬਿਤਾਇਆ। ਦੀਪਿਕਾ ਨੇ ਆਪਣੇ ਬੈਡਮਿੰਟਨ ਸੈਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਮੇਰੀ ਜ਼ਿੰਦਗੀ ਦਾ ਇੱਕ ਰੈਗੂਲਰ ਦਿਨ... ਪੀਵੀ ਸਿੰਧੂ ਨਾਲ ਕੈਲੋਰੀਸ ਬਰਨ ਕਰਕੇ ਬਿਤਾਇਆ ਗਿਆ।"
ਤਸਵੀਰਾਂ ਵਿੱਚ, ਦੀਪਿਕਾ ਪਾਦੁਕੋਣ ਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਇਕੱਠੇ ਹੱਸਦੇ ਹੋਏ ਤੇ ਬੈਡਮਿੰਟਨ ਖੇਡ ਪਸੀਨਾ ਵਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦੀਪਿਕਾ ਪਾਦੁਕੋਣ ਵੀ ਬੈਡਮਿੰਟਨ ਦੇ ਨਾਲ ਇੱਕ ਤੋਂ ਵੱਧ ਤਰੀਕਿਆਂ ਨਾਲ ਜੁੜੀ ਹੋਈ ਹੈ। ਦੀਪਿਕਾ ਨੇ ਨੈਸ਼ਨਲ ਲੈਵਲ ਦੀਆਂ ਚੈਂਪੀਅਨਸ਼ਿਪਸ ਵੀ ਖੇਡੀਆਂ ਹਨ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਹਨ, ਜਿਨ੍ਹਾਂ ਨੇ 1980 ਵਿੱਚ ਲੰਡਨ ਦੇ ਵੈਂਬਲੇ ਅਰੇਨਾ ਵਿੱਚ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਸੀ।
ਇਨ੍ਹਾਂ ਤਸਵੀਰਾਂ ਤੋਂ ਹੁਣ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਦੀਪਿਕਾ ਪਾਦੁਕੋਣ, ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੀ ਬਾਇਓਪਿਕ ਕਰਨ ਵਾਲੀ ਹੈ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਇਹ ਫਿਲਮ ਆਪਣੇ ਆਪ 'ਚ ਕਾਫੀ ਵੱਡੀ ਫਿਲਮ ਹੋਵੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਦੀਪਿਕਾ ਪਾਦੁਕੋਣ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਪੀਵੀ ਸਿੰਧੂ ਦੇ ਨਾਲ ਡਿਨਰ ਕੀਤਾ ਸੀ। ਜਿਸਨੇ ਇਸ ਸਾਲ ਟੋਕੀਓ ਓਲੰਪਿਕ ਵਿੱਚ ਮਹਿਲਾ ਸਿੰਗਲ ਬੈਡਮਿੰਟਨ ਵਿੱਚ ਕਾਂਸੇ ਦਾ ਤਗਮਾ ਅਤੇ 2016 ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
https://play.google.com/store/
https://apps.apple.com/in/app/