ਬਾਲੀਵੁੱਡ ਅਦਾਕਾਰ ਮਨੀਸ਼ ਪਾਲ ਨੇ ਯਾਦ ਕੀਤੇ ਪੁਰਾਣੇ ਦਿਨ, ਕਿਹਾ- ਪਤਾ ਨਹੀਂ ਹੁੰਦਾ ਸੀ ਕਿ ਅੱਜ ਰੋਟੀ ਮਿਲੂਗੀ ਜਾਂ ਨਹੀਂ
Maniesh Paul On Bad Days: 'ਝਲਕ ਦਿਖਲਾ ਜਾ 10' ਦੇ ਹੋਸਟ ਮਨੀਸ਼ ਪਾਲ ਨੇ ਆਪਣੇ ਸੰਘਰਸ਼ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ 1 ਸਾਲ ਤੱਕ ਘਰ ਵਿੱਚ ਬੇਰੁਜ਼ਗਾਰ ਬੈਠਣਾ ਉਨ੍ਹਾਂ ਲਈ ਕਿੰਨਾ ਮੁਸ਼ਕਲ ਸੀ।
Maniesh Paul On Struggle Days: ਅਭਿਨੇਤਾ ਮਨੀਸ਼ ਪਾਲ ਨੇ ਮਨੋਰੰਜਨ ਜਗਤ ਵਿੱਚ ਆਪਣੇ ਲਈ ਇੱਕ ਸਥਾਨ ਬਣਾ ਲਿਆ ਹੈ। ਉਨ੍ਹਾਂ ਨੇ ਦਿੱਲੀ ਤੋਂ ਮੁੰਬਈ ਤੱਕ ਦਾ ਸਫ਼ਰ ਬੜੀ ਮੁਸ਼ਕਲ ਨਾਲ ਪੂਰਾ ਕੀਤਾ। ਉਹ ਰੇਡੀਓ ਜੌਕੀ ਬਣੇ, ਟੀਵੀ ਹੋਸਟ ਬਣੇ ਅਤੇ ਹੁਣ ਉਸ ਨੇ ਬਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਜਮਾਇਆ ਹੈ। ਮਨੋਰੰਜਨ ਜਗਤ 'ਚ ਉਨ੍ਹਾਂ ਦੀ ਕਿਸਮਤ ਦਾ ਤਾਲਾ 'ਝਲਕ ਦਿਖਲਾ ਜਾ' ਕਾਰਨ ਖੁੱਲ੍ਹਿਆ ਸੀ। ਹਾਲਾਂਕਿ ਉਹ ਇਸ ਤੋਂ ਪਹਿਲਾਂ ਵੀ ਇੰਡਸਟਰੀ ਦਾ ਹਿੱਸਾ ਸਨ ਪਰ ਇਸ ਸ਼ੋਅ ਨੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਦਿੱਤੀ। ਉਹ ਸਾਲ 2012 ਵਿੱਚ 'ਝਲਕ ਦਿਖਲਾ ਜਾ' ਨਾਲ ਜੁੜਿਆ ਸੀ ਅਤੇ ਉਹ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਟੀਵੀ ਹੋਸਟਾਂ ਵਿੱਚੋਂ ਇੱਕ ਹੈ।
ਮਨੀਸ਼ ਪਾਲ ਨੂੰ ਹਾਲ ਹੀ 'ਚ ਕਰਨ ਜੌਹਰ ਦੀ ਪ੍ਰੋਡਕਸ਼ਨ ਫਿਲਮ 'ਜੁਗ ਜੁਗ ਜੀਓ' 'ਚ ਦੇਖਿਆ ਗਿਆ ਸੀ। ਉਹ ਇਨ੍ਹੀਂ ਦਿਨੀਂ ਆਪਣਾ ਰੇਡੀਓ ਸ਼ੋਅ ਵੀ ਹੋਸਟ ਕਰਦੇ ਹਨ ਅਤੇ ਡਾਂਸ ਸ਼ੋਅ ਝਲਕ ਦਿਖਲਾ ਜਾ 10 ਦੀ ਮੇਜ਼ਬਾਨੀ ਵੀ ਕਰਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਝਲਕ ਦਿਖਲਾਜਾ ਨਾਲ ਮਨੀਸ਼ ਨੇ 5 ਸਾਲ ਬਾਅਦ ਟੀਵੀ `ਤੇ ਵਾਪਸੀ ਕੀਤੀ ਹੈ। ਅੱਜ ਮਨੀਸ਼ ਪਾਲ ਮਸ਼ਹੂਰ ਸਟਾਰ ਬਣ ਚੁੱਕੇ ਹਨ ਪਰ ਇੱਕ ਸਮਾਂ ਸੀ ਜਦੋਂ ਉਹ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਕੇ ਘਰ ਬੈਠੇ ਸਨ।
ਮਨੀਸ਼ ਪਾਲ ਨੇ ਸੰਘਰਸ਼ ਦੇ ਦਿਨਾਂ ਬਾਰੇ ਦੱਸਿਆ
'ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਮਨੀਸ਼ ਪਾਲ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ। ਉਦੋਂ ਉਨ੍ਹਾਂ ਦੀ ਪਤਨੀ ਸੰਯੁਕਤ ਪਾਲ ਘਰ ਚਲਾਉਂਦੀ ਸੀ। ਅਦਾਕਾਰ ਨੇ ਕਿਹਾ, ''ਮੈਨੂੰ ਯਾਦ ਹੈ ਕਿ ਝਲਕ ਦਿਖਲਾ ਜਾ ਤੋਂ ਪਹਿਲਾਂ ਮੈਂ ਪੂਰਾ ਸਾਲ ਘਰ ਬੈਠਾ ਰਿਹਾ, ਮੇਰੇ ਕੋਲ ਕੋਈ ਕੰਮ ਨਹੀਂ ਸੀ। ਖਾਣਾ ਖਾਣਾ ਵੀ ਔਖਾ ਲੱਗਦਾ ਸੀ। ਇਸ ਬੁਰੇ ਦੌਰ ਵਿੱਚ ਮੇਰੀ ਪਤਨੀ ਮੇਰੇ ਨਾਲ ਸੀ ਅਤੇ ਕਮਾ ਰਹੀ ਸੀ। ਰੱਬ ਮਿਹਰਬਾਨ ਹੋਇਆ ਹੈ। ਉਸ ਪੜਾਅ ਤੋਂ ਬਾਅਦ ਹੁਣ ਸਭ ਕੁਝ ਬਿਹਤਰ ਹੋ ਗਿਆ ਹੈ। ਮੈਨੂੰ ਲੱਗਦਾ ਹੈ, ਮੇਰੇ ਅੰਦਰ ਲੱਗੀ ਅੱਗ ਨੇ ਸਟੇਜ 'ਤੇ ਹੰਗਾਮਾ ਕਰ ਦਿੱਤਾ ਸੀ।''