Juhi Parmar: ਜੂਹੀ ਪਰਮਾਰ ਫਿਲਮ 'ਬਾਰਬੀ' ਨੂੰ ਦੇਖ ਹੋਈ ਪਰੇਸ਼ਾਨ, ਗੁੱਸੇ 'ਚ ਭੜਕ ਕਹੀ ਇਹ ਗੱਲ
Juhi Parmar Disappointed With Barbie: ਮਾਰਗੋਟ ਰੌਬੀ ਅਤੇ ਰਿਆਨ ਗੋਸਲਿੰਗ ਸਟਾਰਰ ਫਿਲਮ 'ਬਾਰਬੀ' 21 ਜੁਲਾਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਦੁਨੀਆ ਭਰ ਵਿੱਚ ਇਸਦੀ ਚਰਚਾ ਹੋ ਰਹੀ ਹੈ
Juhi Parmar Disappointed With Barbie: ਮਾਰਗੋਟ ਰੌਬੀ ਅਤੇ ਰਿਆਨ ਗੋਸਲਿੰਗ ਸਟਾਰਰ ਫਿਲਮ 'ਬਾਰਬੀ' 21 ਜੁਲਾਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਦੁਨੀਆ ਭਰ ਵਿੱਚ ਇਸਦੀ ਚਰਚਾ ਹੋ ਰਹੀ ਹੈ। ਬਾਰਬੀ ਦੀ ਖੂਬਸੂਰਤ ਦੁਨੀਆ 'ਤੇ ਆਧਾਰਿਤ ਇਸ ਫਿਲਮ ਨੇ ਭਾਰਤ 'ਚ ਵੀ ਧੂਮ ਮਚਾ ਦਿੱਤੀ ਹੈ। ਕਈ ਮਸ਼ਹੂਰ ਹਸਤੀਆਂ ਆਪਣੇ ਬੱਚਿਆਂ ਨੂੰ 'ਬਾਰਬੀ' ਦਿਖਾਉਣ ਲਈ ਸਿਨੇਮਾਘਰਾਂ 'ਚ ਪਹੁੰਚੇ। ਟੀਵੀ ਅਦਾਕਾਰਾ ਜੂਹੀ ਪਰਮਾਰ ਵੀ ਆਪਣੀ 10 ਸਾਲ ਦੀ ਬੇਟੀ ਸਮਾਇਰਾ ਨਾਲ ਬਾਰਬੀ ਦੇਖਣ ਲਈ ਫਿਲਮ ਡੇਟ 'ਤੇ ਗਈ। ਹਾਲਾਂਕਿ, ਫਿਲਮ 'ਤੇ ਕੁਮਕੁਮ ਭਾਗਿਆ ਦੀ ਅਭਿਨੇਤਰੀ ਦੀ ਪ੍ਰਤੀਕਿਰਿਆ ਦੂਜਿਆਂ ਤੋਂ ਵੱਖਰੀ ਸੀ। ਦਰਅਸਲ ਉਹ ਇਸ ਫਿਲਮ ਤੋਂ ਨਿਰਾਸ਼ ਹੈ। ਉਸਨੇ ਇੱਕ ਖੁੱਲਾ ਪੱਤਰ ਲਿਖਿਆ ਹੈ ਜਿਸ ਵਿੱਚ ਉਸਨੇ ਮਾਪਿਆ ਨੂੰ ਇ ਫਿਲਮ ਨੂੰ ਲੈ ਸਲਾਹ ਦਿੱਤੀ ਹੈ।
'ਬਾਰਬੀ' ਤੋਂ ਨਿਰਾਸ਼ ਜੂਹੀ ਪਰਮਾਰ
ਜੂਹੀ ਪਰਮਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੱਡੀ ਪੋਸਟ ਸ਼ੇਅਰ ਕੀਤੀ ਅਤੇ ਦੱਸਿਆ ਕਿ ਉਹ ਗ੍ਰੇਟਾ ਗਰਵਿਗ ਦੀ 'ਬਾਰਬੀ' ਤੋਂ ਕਿੰਨੀ ਨਿਰਾਸ਼ ਹੈ। ਉਸਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਅੱਜ ਮੈਂ ਜੋ ਵੀ ਸ਼ੇਅਰ ਕਰ ਰਹੀ ਹਾਂ ਉਹ ਮੇਰੇ ਬਹੁਤ ਸਾਰੇ ਸਰੋਤਿਆਂ ਨੂੰ ਖੁਸ਼ ਨਹੀਂ ਕਰੇਗਾ ਅਤੇ ਤੁਹਾਡੇ ਵਿੱਚੋਂ ਕੁਝ ਮੇਰੇ ਨਾਲ ਨਾਰਾਜ਼ ਵੀ ਹੋ ਸਕਦੇ ਹਨ ਪਰ ਮੈਂ ਇਹ ਨੋਟ ਇਸ ਲਈ ਸਾਂਝਾ ਕਰ ਰਹੀ ਹਾਂ ਕਿਉਂਕਿ ਮਾਤਾ-ਪਿਤਾ ਮੈਨੂੰ ਗਲਤ ਨਾ ਸਮਝ ਲੈਣ। ਉਹ ਗਲਤੀ ਨਾ ਕਰੋ ਜੋ ਮੈਂ ਕੀਤੀ ਹੈ ਅਤੇ ਕਿਰਪਾ ਕਰਕੇ ਆਪਣੇ ਬੱਚੇ ਨੂੰ ਫਿਲਮਾਂ ਵਿੱਚ ਲੈ ਜਾਣ ਤੋਂ ਪਹਿਲਾਂ ਜਾਂਚ ਕਰੋ। ਇਹ ਵਿਕਲਪ ਤੁਹਾਡਾ ਹੈ! (sic)"
View this post on Instagram
ਜੂਹੀ ਨੂੰ 'ਬਾਰਬੀ' ਦੀ ਭਾਸ਼ਾ ਅਤੇ ਕੰਨਟੇਂਟ ਪਸੰਦ ਨਹੀਂ ਆਇਆ
ਜੂਹੀ ਨੇ ਆਪਣੀ ਪੋਸਟ 'ਚ ਲਿਖਿਆ, ''ਡੀਅਰ ਬਾਰਬੀ, ਮੈਂ ਆਪਣੀ ਗਲਤੀ ਮੰਨ ਕੇ ਸ਼ੁਰੂਆਤ ਕਰ ਰਹੀ ਹਾਂ। ਮੈਂ ਆਪਣੀ 10 ਸਾਲ ਦੀ ਬੇਟੀ ਸਮਾਇਰਾ ਨੂੰ ਤੁਹਾਡੀ ਫਿਲਮ ਦਿਖਾਉਣ ਗਈ ਸੀ। ਤੱਥ ਦੀ ਖੋਜ ਕੀਤੇ ਬਿਨਾਂ ਕਿ ਇਹ ਇੱਕ PG-14 ਫਿਲਮ ਹੈ। 10 ਮਿੰਟ ਤੱਕ ਚੱਲੀ ਇਸ ਫਿਲਮ ਵਿੱਚ ਕੋਈ ਸਹੀ ਭਾਸ਼ਾ ਨਹੀਂ ਸੀ ਅਤੇ ਇਤਰਾਜ਼ਯੋਗ ਸੀਨ ਵੀ ਸਨ। ਆਖਿਰ ਵਿੱਚ ਪ੍ਰੇਸ਼ਾਨ ਹੋ ਕੇ ਮੈਂ ਇਹ ਸੋਚ ਕੇ ਬਾਹਰ ਆ ਗਈ ਕਿ ਮੈਂ ਆਪਣੀ ਧੀ ਨੂੰ ਕੀ ਦਿਖਾਇਆ ਹੈ। ਉਹ ਕਦੋਂ ਤੋਂ ਤੁਹਾਡੀ ਫਿਲਮ ਦੇਖਣ ਦੀ ਉਡੀਕ ਕਰ ਰਹੀ ਸੀ। ਮੈਂ ਹੈਰਾਨ ਸੀ, ਨਿਰਾਸ਼ ਸੀ ਅਤੇ ਮੇਰਾ ਦਿਲ ਟੁੱਟ ਗਿਆ ਕਿ ਮੈਂ ਆਪਣੀ ਧੀ ਨੂੰ ਕੀ ਦਿਖਾ ਦਿੱਤਾ।"
ਫਿਲਮ ਵਿਚਾਲੇ ਛੱਡ ਕੇ ਭੱਜ ਗਈ ਜੂਹੀ ਪਰਮਾਰ
ਜੂਹੀ ਪਰਮਾਰ ਨੇ ਅੱਗੇ ਲਿਖਿਆ, “ਮੈਂ ਪਹਿਲੀ ਸੀ ਜੋ 10-15 ਮਿੰਟ ਬਾਅਦ ਫਿਲਮ ਨੂੰ ਵਿਚਾਲੇ ਛੱਡ ਕੇ ਬਾਹਰ ਆਈ। ਹਾਲਾਂਕਿ, ਬਾਅਦ ਵਿੱਚ ਮੈਂ ਦੇਖਿਆ ਕਿ ਕੁਝ ਹੋਰ ਮਾਪੇ ਵੀ ਫਿਲਮ ਨੂੰ ਅੱਧ ਵਿਚਾਲੇ ਛੱਡ ਕੇ ਬਾਹਰ ਆ ਗਏ ਸਨ ਅਤੇ ਉਨ੍ਹਾਂ ਦੇ ਬੱਚੇ ਰੋ ਰਹੇ ਸਨ। ਜਦੋਂ ਕਿ ਕਈਆਂ ਨੇ ਪੂਰੀ ਫਿਲਮ ਦੇਖੀ ਸੀ। ਮੈਨੂੰ ਖੁਸ਼ੀ ਹੈ ਕਿ ਮੈਂ 10 ਤੋਂ 15 ਮਿੰਟਾਂ ਵਿੱਚ ਹਾਲ ਵਿੱਚੋਂ ਬਾਹਰ ਆ ਗਈ। ਮੈਂ ਕਹਾਂਗੀ ਕਿ ਤੁਹਾਡੀ ਫਿਲਮ ਬਾਰਬੀ ਭਾਸ਼ਾ ਅਤੇ ਕੰਨਟੇਂਟ ਦੇ ਕਾਰਨ 13 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੀ ਢੁਕਵੀਂ ਨਹੀਂ ਹੈ।
'ਬਾਰਬੀ' ਭਾਰਤ 'ਚ ਧਮਾਲ ਮਚਾ ਰਹੀ
ਤੁਹਾਨੂੰ ਦੱਸ ਦੇਈਏ ਕਿ ਮਾਰਗੋਟ ਰੌਬੀ-ਰਿਆਨ ਗੋਸਲਿੰਗ ਦੀ 'ਬਾਰਬੀ' ਅਤੇ ਕ੍ਰਿਸਟੋਫਰ ਨੋਲਨ ਦੀ 'ਓਪਨਹਾਈਮਰ' ਦੋਵੇਂ 21 ਜੁਲਾਈ ਨੂੰ ਭਿੜ ਗਈਆਂ ਸਨ। ਇੱਕ ਵੈਰਾਇਟੀ ਰਿਪੋਰਟ ਦੇ ਅਨੁਸਾਰ, 'ਬਾਰਬੀ' ਨੇ ਵੀਕਐਂਡ ਵਿੱਚ ਅੰਤਰਰਾਸ਼ਟਰੀ ਬਾਕਸ ਆਫਿਸ 'ਤੇ $182 ਮਿਲੀਅਨ ਦੀ ਕਮਾਈ ਕੀਤੀ, ਜਿਸ ਨਾਲ ਇਸਦੀ ਦੁਨੀਆ ਭਰ ਵਿੱਚ ਕੁੱਲ 337 ਮਿਲੀਅਨ ਡਾਲਰ (276.39 ਕਰੋੜ ਰੁਪਏ) ਹੋ ਗਈ। ਕਿਸੇ ਔਰਤ ਦੁਆਰਾ ਨਿਰਦੇਸ਼ਿਤ ਫਿਲਮ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਹੈ। ਦੂਜੇ ਪਾਸੇ, ਭਾਰਤ ਵਿੱਚ, 'ਬਾਰਬੀ' ਨੇ 868 ਸਕ੍ਰੀਨਜ਼ 'ਤੇ ਸ਼ੁਰੂਆਤੀ ਵੀਕੈਂਡ ਵਿੱਚ 21 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ, ਜੋ ਕਿ ਕਿਸੇ ਅੰਗਰੇਜ਼ੀ ਸੰਸਕਰਣ ਦੀ ਫਿਲਮ ਲਈ ਸਭ ਤੋਂ ਵੱਡੀ ਰਿਲੀਜ਼ ਹੈ।