(Source: ECI/ABP News/ABP Majha)
ਹਿਮਾਚਲ ਪ੍ਰਦੇਸ਼ ਚੋਣਾਂ ‘ਚ ਭਾਜਪਾ ਦੀ ਕਰਾਰੀ ਹਾਰ, ਕੰਗਨਾ ਰਣੌਤ ‘ਤੇ ਇਸ ਐਕਟਰ ਨੇ ਕੱਸਿਆ ਤੰਜ- ਕਿਹਾ- ਮੈਡਮ ਦੀ ਬੇਇੱਜ਼ਤੀ ਹੋ ਗਈ
KRK On Kangana Ranaut: ਬੀਜੇਪੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹਾਰ ਗਈ ਹੈ, ਜਿਸ ਤੋਂ ਬਾਅਦ KRK ਨੇ ਕੰਗਣਾ ਰਣੌਤ 'ਤੇ ਤੰਜ ਕੱਸਿਆ ਹੈ।
KRK On Kangana Ranaut: ਬਾਲੀਵੁੱਡ ਅਭਿਨੇਤਾ ਕਮਾਲ ਰਾਸ਼ਿਦ ਖਾਨ ਉਰਫ ਕੇਆਰਕੇ (KRK) ਹਰ ਮੁੱਦੇ 'ਤੇ ਆਪਣੀ ਰਾਏ ਦਿੰਦੇ ਹਨ। ਅੱਜ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਅਜਿਹੇ 'ਚ ਕੇਆਰਕੇ ਨੇ ਇਕ ਵਾਰ ਫਿਰ ਕੰਗਨਾ ਰਣੌਤ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ ਹੈ ਕਿ ਕੰਗਨਾ ਦੀ ਪਾਰਟੀ ਭਾਜਪਾ ਹਾਰ ਗਈ ਹੈ।
ਕੇਆਰਕੇ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ
ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕੇਆਰਕੇ ਨੇ ਲਿਖਿਆ, 'ਬਹੁਤ ਅਫਸੋਸ ਦੀ ਗੱਲ ਹੈ ਕਿ ਕੰਗਨਾ ਰਣੌਤ ਦੇ ਸੂਬੇ ਹਿਮਾਚਲ ਪ੍ਰਦੇਸ਼ ਚੋਣਾਂ 2022 ‘ਚ ਮੈਡਮ ਦੀ ਪਾਰਟੀ ਹਾਰ ਗਈ। ਮੈਡਮ ਦੀ ਇਹ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਕੰਗਨਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਹ ਕਈ ਮੌਕਿਆਂ 'ਤੇ ਭਾਰਤੀ ਜਨਤਾ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਕਰਦੀ ਨਜ਼ਰ ਆ ਚੁੱਕੀ ਹੈ।
Ye Bade afsos Ki Baat Hai, Ki #KanganaRanaut madam Ke state #HimachalPradeshElection2022 main Madam Ki Party BJP Haar Gayee. Ye Toh Bhari insult Ho Gayee Madam Ji.🤪
— KRK (@kamaalrkhan) December 8, 2022
'ਆਪ' ਦੀ ਜਿੱਤ ਤੋਂ ਬਾਅਦ ਕੇਆਰਕੇ ਨੇ ਕੀਤਾ ਇਹ ਦਾਅਵਾ
ਇਸ ਤੋਂ ਪਹਿਲਾਂ ਕੇਆਰਕੇ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਟਵੀਟ ਕੀਤਾ ਕਿ ਭਾਜਪਾ ਹੁਣ 25 ਸਾਲਾਂ ਤੱਕ ਦਿੱਲੀ ਵਿੱਚ ਕੋਈ ਚੋਣ ਨਹੀਂ ਜਿੱਤ ਸਕੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਨੂੰ ਭਾਜਪਾ ਮੁਕਤ ਕਰ ਦਿੱਤਾ ਹੈ।
Finally @ArvindKejriwal has made Delhi #BJP MUKT. Now #BJP won’t win any election in Delhi for next 25 Years. Congratulations to all the workers of @AamAadmiParty!
— KRK (@kamaalrkhan) December 7, 2022
ਸੀਐਮ ਅਰਵਿੰਦ ਕੇਜਰੀਵਾਲ ਨੂੰ ਵਧਾਈ
ਕੇਆਰਕੇ ਨੇ ਟਵੀਟ ਕੀਤਾ, 'ਆਖਰਕਾਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਭਾਜਪਾ ਮੁਕਤ ਕਰ ਦਿੱਤਾ। ਹੁਣ ਭਾਜਪਾ ਅਗਲੇ 25 ਸਾਲਾਂ ਤੱਕ ਦਿੱਲੀ ਵਿੱਚ ਕੋਈ ਵੀ ਚੋਣ ਨਹੀਂ ਜਿੱਤ ਸਕੇਗੀ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਸ਼ੁਭਕਾਮਨਾਵਾਂ।
ਕੇਆਰਕੇ ਨੇ ਅਕਸ਼ੇ ਕੁਮਾਰ 'ਤੇ ਸਾਧਿਆ ਨਿਸ਼ਾਨਾ
ਜ਼ਿਕਰਯੋਗ ਹੈ ਕਿ ਕੇਆਰਕੇ ਨੇ ਹਾਲ ਹੀ 'ਚ ਅਕਸ਼ੈ ਕੁਮਾਰ ਦਾ ਨਾਂ ਲਏ ਬਿਨਾਂ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਤੰਜ ਕੱਸਿਆ ਸੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਇਹ ਅਦਾਕਾਰ ਹਰ ਮਹੀਨੇ ਕਹਿੰਦਾ ਹੈ ਕਿ ਮੈਂ ਬਹੁਤ ਜਲਦੀ ਵਿਦੇਸ਼ੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਲੈ ਰਿਹਾ ਹਾਂ, ਪਰ ਉਹ ਅਜਿਹਾ ਬਿਲਕੁਲ ਨਹੀਂ ਕਰੇਗਾ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਿਵੇਂ ਹੀ ਕੇਂਦਰ ਸਰਕਾਰ ਬਦਲੇਗੀ, ਉਸ ਤੋਂ ਬਾਅਦ ਉਹ ਜੇਲ੍ਹ ਜਾਣਗੇ। ਈਡੀ ਉਨ੍ਹਾਂ ਦੀ ਦੇਖਭਾਲ ਲਈ ਤਿਆਰ ਰਹੇਗੀ।