(Source: ECI/ABP News)
Kamal Khangura: ਕਮਲ ਖੰਗੂੜਾ ਨੂੰ ਫਿਰ ਤੋਂ ਪੰਜਾਬੀ ਗਾਣੇ 'ਚ ਦੇਖਣ ਲਈ ਹੋ ਜਾਓ ਤਿਆਰ, ਨਛੱਤਰ ਗਿੱਲ ਨਾਲ ਪਾਵੇਗੀ ਖੂਬ ਧਮਾਲਾਂ
Kamal Khangura Nachhatar Gill: ਕਮਲ ਖੰਗੂੜਾ ਨੇ ਆਪਣੇ ਨਵੇਂ ਗਾਣੇ 'ਆਕੜਾਂ' ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਤੇ ਮੰਨਤ ਨੂਰ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
![Kamal Khangura: ਕਮਲ ਖੰਗੂੜਾ ਨੂੰ ਫਿਰ ਤੋਂ ਪੰਜਾਬੀ ਗਾਣੇ 'ਚ ਦੇਖਣ ਲਈ ਹੋ ਜਾਓ ਤਿਆਰ, ਨਛੱਤਰ ਗਿੱਲ ਨਾਲ ਪਾਵੇਗੀ ਖੂਬ ਧਮਾਲਾਂ kamal khangura announces her new song with singer nachhatar gill khangura wil be playing as lead model in song details inside Kamal Khangura: ਕਮਲ ਖੰਗੂੜਾ ਨੂੰ ਫਿਰ ਤੋਂ ਪੰਜਾਬੀ ਗਾਣੇ 'ਚ ਦੇਖਣ ਲਈ ਹੋ ਜਾਓ ਤਿਆਰ, ਨਛੱਤਰ ਗਿੱਲ ਨਾਲ ਪਾਵੇਗੀ ਖੂਬ ਧਮਾਲਾਂ](https://feeds.abplive.com/onecms/images/uploaded-images/2023/07/12/c0fd56965be99a18772efc9d59c890671689164546872469_original.png?impolicy=abp_cdn&imwidth=1200&height=675)
Kamal Khangura Announces Her New Song As Lead Model: ਕਮਲ ਖੰਗੂੜਾ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਤੇ ਅਦਾਕਾਰਾ ਰਹੀ ਹੈ। ਉਹ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੁੰਦੀ ਸੀ। ਉਸ ਨੇ ਆਪਣੇ ਕਰੀਅਰ 'ਚ 200 ਤੋਂ ਵੀ ਵੱਧ ਗੀਤਾਂ 'ਚ ਐਕਟਿੰਗ ਕੀਤੀ ਸੀ। ਹੁਣ ਕਮਲ ਖੰਗੂੜਾ ਫਿਰ ਪੰਜਾਬੀ ਗਾਣੇ 'ਚ ਲੀਡ ਮਾਡਲ ਬਣਨ ਜਾ ਰਹੀ ਹੈ।
ਕਮਲ ਖੰਗੂੜਾ ਨੇ ਆਪਣੇ ਨਵੇਂ ਗਾਣੇ 'ਆਕੜਾਂ' ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਤੇ ਮੰਨਤ ਨੂਰ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ। ਗਾਣੇ 'ਚ ਕਮਲ ਖੰਗੂੜਾ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਮਾਡਲ ਨੇ ਇਸ ਗਾਣੇ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਇਹ ਗਾਣਾ 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ ਭਾਰਤ ਵਿੱਚ ਹੀ ਹੈ। ਉਸ ਨੇ 2014 'ਚ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰ ਲਿਆ ਸੀ। ਪਰ ਹੁਣ ਉਹ ਭਾਰਤ ਪਰਤ ਆਈ ਹੈ ਅਤੇ ਪੰਜਾਬੀ ਇੰਡਸਟਰੀ 'ਚ ਐਕਟਿਵ ਹੋ ਗਈ ਹੈ। ਉਸ ਦੀ ਇੱਕ ਫਿਲਮ ਵੀ ਆ ਰਹੀ ਹੈ, ਜਿਸ ਵਿੱਚ ਉਹ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਦੂਜੇ ਪਾਸੇ, ਨਛੱਤਰ ਗਿੱਲ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ 'ਚ ਆਪਣੀ ਪਤਨੀ ਨੂੰ ਖੋਇਆ ਹੈ। ਉਹ ਹੌਲੀ ਹੌਲੀ ਇਸ ਦੁਖ ਤੋਂ ਉੱਭਰ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਨਛੱਤਰ ਗਿੱਲ ਦਾ ਗਾਣਾ 'ਅੱਲ੍ਹੜਾਂ ਦੇ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਹ ਗਾਣਾ ਫਿਲਮ 'ਗੋਡੇ ਗੋਡੇ ਚਾਅ' ਦਾ ਹੈ। ਇਸ ਗਾਣੇ 'ਤੇ ਸੋਨਮ ਬਾਜਵਾ ਤੇ ਤਾਨੀਆ ਨੇ ਧਮਾਕੇਦਾਰ ਡਾਂਸ ਕੀਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)