ਪੰਜਾਬ 'ਚ ਨਹੀਂ ਲੱਗੀ ਐਮਰਜੈਂਸੀ ਤਾਂ ਕੰਗਨਾ ਨੇ ਦਿਲਜੀਤ ਤੇ PM ਮੋਦੀ ਦੀ ਮੁਲਾਕਾਤ 'ਤੇ ਕੀਤੀ ਟਿੱਪਣੀ, ਕਿਹਾ-ਕਿਸਾਨ ਅੰਦੋਲਨ 'ਚ ਹੰਗਾਮਾ ਕਰਨ ਵਾਲੇ....
ਐਂਕਰ ਨੇ ਪੁੱਛਿਆ ਕਿ ਜੇ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਕੰਗਨਾ ਨੂੰ ਸਮਾਂ ਨਹੀਂ ਦਿੱਤਾ ਹੈ, ਤਾਂ ਕੀ ਇਹ ਉਨ੍ਹਾਂ ਲਈ ਸ਼ਰਮਨਾਕ ਹੈ? ਇਸ 'ਤੇ ਕੰਗਨਾ ਨੇ ਕਿਹਾ ਕਿ ਇਸ ਵਿੱਚ ਸ਼ਰਮਿੰਦਾ ਹੋਣ ਵਾਲੀ ਕੀ ਗੱਲ ਹੈ। ਮੈਨੂੰ ਸ਼ਰਮ ਨਹੀਂ ਆ ਰਹੀ ਕਿ ਪ੍ਰਧਾਨ ਮੰਤਰੀ ਮੈਨੂੰ ਨਹੀਂ ਮਿਲ ਰਹੇ ਤੇ ਦਿਲਜੀਤ ਨੂੰ ਮਿਲ ਰਹੇ ਹਨ।
Kangana Emergency: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਪੰਜਾਬ ਨੂੰ ਛੱਡਕੇ ਦੇਸ਼ ਭਰ ਵਿੱਚ ਰਿਲੀਜ਼ ਹੋ ਗਈ ਹੈ। ਪੰਜਾਬ ਵਿੱਚ ਇਸ ਨੂੰ ਲੈ ਕੇ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਰਕੇ ਥੀਏਟਰ ਮਾਲਕਾਂ ਨੇ ਇਸ ਨੂੰ ਰਿਲੀਜ਼ ਕਰਨ ਤੋਂ ਕਿਨਾਰਾ ਕਰ ਲਿਆ ਹੈ।
ਇਸ ਫਿਲਮ ਦੀ ਪ੍ਰੋਮਸ਼ਨ ਕੰਗਨਾ ਵੱਲੋਂ ਪੂਰੀ ਵਾਹ ਲਾਈ ਗਈ ਹੈ ਇਸ ਮੌਕੇ ਉਸ ਨੇ ਕਈ ਪੋਡਕਾਸਟਰ ਤੇ ਇੰਟਰਵਿਊ ਦਿੱਤੀ ਹਨ ਜਿਸ ਵਿੱਚੋਂ ਸ਼ੁਭੰਕਰ ਮਿਸ਼ਰਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਕੰਗਨਾ ਤੋਂ ਪੀਐਮ ਮੋਦੀ ਅਤੇ ਦਿਲਜੀਤ ਵਿਚਕਾਰ ਹੋਈ ਮੁਲਾਕਾਤ ਬਾਰੇ ਸਵਾਲ ਕੀਤਾ ਗਿਆ ਸੀ ਜਿਸ ਦਾ ਉਸਨੇ ਜਵਾਬ ਦਿੱਤਾ, “ਕਿਸਾਨ ਅੰਦੋਲਨ ਵਿੱਚ ਜੋ ਹੰਗਾਮਾ ਕਰ ਰਹੇ ਸੀ ਦਿਲਜੀਤ ਉਨ੍ਹਾਂ ਨੂੰ ਬਚਾਉਣ ਲਈ ਸਭ ਤੋਂ ਅੱਗੇ ਸੀ।
ਦਰਅਸਲ, ਐਂਕਰ ਨੇ ਕੰਗਨਾ ਨੂੰ ਪੁੱਛਿਆ, 'ਦਿਲਜੀਤ ਦਾ ਵੀਡੀਓ ਹੁਣੇ ਆਇਆ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਭਾਰਤ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ।' ਇਸ 'ਤੇ ਅਦਾਕਾਰਾ ਨੇ ਜਵਾਬ ਦਿੱਤਾ, ''ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਲਿਆ ਗਿਆ ਸੀ ਅਤੇ ਜੋ ਲੋਕ ਉੱਥੇ ਹੰਗਾਮਾ ਕਰ ਰਹੇ ਸਨ, ਦਿਲਜੀਤ ਉਨ੍ਹਾਂ ਦਾ ਬਚਾਅ ਕਰਨ ਲਈ ਸਭ ਤੋਂ ਅੱਗੇ ਸੀ। ਪ੍ਰਧਾਨ ਮੰਤਰੀ ਦਿਲਜੀਤ ਨੂੰ ਇਸ ਲਈ ਮਿਲੇ ਕਿਉਂਕਿ ਉਨ੍ਹਾਂ ਲਈ ਸਾਰੇ ਬਰਾਬਰ ਹਨ।
ਇੰਟਰਵਿਊ ਦੌਰਾਨ, ਐਂਕਰ ਨੇ ਪੁੱਛਿਆ ਕਿ ਜੇ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਕੰਗਨਾ ਨੂੰ ਸਮਾਂ ਨਹੀਂ ਦਿੱਤਾ ਹੈ, ਤਾਂ ਕੀ ਇਹ ਉਨ੍ਹਾਂ ਲਈ ਸ਼ਰਮਨਾਕ ਹੈ? ਇਸ 'ਤੇ ਕੰਗਨਾ ਨੇ ਕਿਹਾ ਕਿ ਇਸ ਵਿੱਚ ਸ਼ਰਮਿੰਦਾ ਹੋਣ ਵਾਲੀ ਕੀ ਗੱਲ ਹੈ। ਮੈਨੂੰ ਸ਼ਰਮ ਨਹੀਂ ਆ ਰਹੀ ਕਿ ਪ੍ਰਧਾਨ ਮੰਤਰੀ ਮੈਨੂੰ ਨਹੀਂ ਮਿਲ ਰਹੇ ਤੇ ਦਿਲਜੀਤ ਨੂੰ ਮਿਲ ਰਹੇ ਹਨ।
ਕੰਗਨਾ ਰਣੌਤ ਨੇ ਇੱਕ ਵਾਰ ਫਿਰ ਇੰਟਰਵਿਊ ਵਿੱਚ ਦੱਸਿਆ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਆਹਮੋ-ਸਾਹਮਣੇ ਨਹੀਂ ਮਿਲੇ। ਅਸੀਂ ਸਿਰਫ਼ ਨਮਸਤੇ ਤੇ ਹੈਲੋ ਤੱਕ ਹੀ ਗੱਲਾਂ ਕੀਤੀਆਂ। ਕੰਗਨਾ ਨੇ ਕਿਹਾ ਕਿ ਮੈਂ ਵੀ ਕਿਸੇ ਦਿਨ ਉਨ੍ਹਾਂ ਤੋਂ ਮਾਰਗਦਰਸ਼ਨ ਲੈਣਾ ਚਾਹਾਂਗੀ, ਇਸੇ ਲਈ ਮੈਂ ਉਨ੍ਹਾਂ ਨੂੰ ਮਿਲਣ ਦੀ ਬੇਨਤੀ ਕੀਤੀ ਸੀ, ਪਰ ਅਜਿਹਾ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਨਾ ਮਿਲ ਕੇ ਨਿਰਾਸ਼ ਜਾਂ ਸ਼ਰਮਿੰਦਾ ਹਾਂ। ਕੰਗਨਾ ਨੇ ਤਾਂ ਇਹ ਤੱਕ ਵੀ ਕਿਹਾ ਕਿ ਚੋਣਾਂ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਡੀ ਵਿੱਚ ਉਸ ਲਈ ਪ੍ਰਚਾਰ ਕਰਨ ਲਈ ਆਏ ਤਾਂ ਵੀ ਉਨ੍ਹਾਂ ਨੇ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸਾਲ ਦੇ ਮੌਕੇ 'ਤੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਬਹੁਤ ਖਾਸ ਸੀ ਕਿਉਂਕਿ ਇਸ ਵਿੱਚ ਦਿਲਜੀਤ ਨੇ ਪ੍ਰਧਾਨ ਮੰਤਰੀ ਦੇ ਕੰਮ ਅਤੇ ਉਨ੍ਹਾਂ ਦੇ ਭਾਸ਼ਣ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਇੱਕ ਛਾਪ ਛੱਡ ਜਾਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
