(Source: ECI/ABP News/ABP Majha)
Emergency Release Date: ਇਸ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਏਗੀ ਐਮਰਜੈਂਸੀ, ਕੰਗਨਾ ਰਣੌਤ ਨੇ ਨਵੀਂ ਤਰੀਕ ਦਾ ਕੀਤਾ ਐਲਾਨ
Emergency Release Date: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਕਈ ਵਿਵਾਦਾਂ ਤੋਂ ਬਾਅਦ ਆਖਿਰਕਾਰ ਰਿਲੀਜ਼ ਡੇਟ ਮਿਲ ਗਈ ਹੈ। ਅਦਾਕਾਰਾ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਨੂੰ ਸੈਂਸਰ ਬੋਰਡ
Emergency Release Date: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਕਈ ਵਿਵਾਦਾਂ ਤੋਂ ਬਾਅਦ ਆਖਿਰਕਾਰ ਰਿਲੀਜ਼ ਡੇਟ ਮਿਲ ਗਈ ਹੈ। ਅਦਾਕਾਰਾ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਇਹ ਅਗਲੇ ਸਾਲ 17 ਜਨਵਰੀ ਨੂੰ ਰਿਲੀਜ਼ ਹੋਵੇਗੀ।
ਕੰਗਨਾ ਨੇ ਇਸ ਗੱਲ ਦਾ ਐਲਾਨ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਕੀਤਾ ਜਿੱਥੇ ਉਨ੍ਹਾਂ ਨੇ ਦੱਸਿਆ ਕਿ ਫਿਲਮ ਦੀ ਰਿਲੀਜ਼ ਡੇਟ ਆ ਗਈ ਹੈ। ਕੰਗਨਾ ਨੇ ਲਿਖਿਆ- 17 ਜਨਵਰੀ 2025 - ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਮਹਾਂਕਾਵਿ ਗਾਥਾ ਅਤੇ ਉਹ ਪਲ ਜਿਸਨੇ ਭਾਰਤ ਦੀ ਕਿਸਮਤ ਬਦਲ ਦਿੱਤੀ। ਐਮਰਜੈਂਸੀ 'ਤੋਂ ਪਰਦਾ ਸਿਰਫ ਸਿਨੇਮਾਘਰਾਂ 'ਚ ਹੀ ਚੁੱਕਿਆ ਜਾਵੇਗਾ।
Read More: Viral Video: ਮਾਸੂਮ ਬੱ*ਚੀ 9 ਸਾਲ ਦੀ ਉਮਰ 'ਚ ਹੋਈ ਗਰਭਵਤੀ, ਬੇਬੀ ਬੰਪ ਸੰਭਾਲਦੇ ਵੀਡੀਓ ਵਾਇਰਲ, ਚਰਚਾ 'ਚ ਇਸ ਦੇਸ਼ ਦਾ ਘਟੀਆ ਕਾਨੂੰਨ
ਫਾਈਨਲ ਹੋਈ ਰਿਲੀਜ਼ ਡੇਟ
ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਫੋਟੋ ਵੀ ਅਪਡੇਟ ਕੀਤੀ ਹੈ, ਜਿਸ 'ਚ ਉਹ ਈਵੈਂਟ ਦਾ ਉਦਘਾਟਨ ਕਰਦੀ ਨਜ਼ਰ ਆ ਰਹੀ ਹੈ। ਐਮਰਜੈਂਸੀ ਦੇ ਸੈੱਟ 'ਤੇ ਲਈ ਗਈ ਇਸ ਤਸਵੀਰ 'ਚ ਕੰਗਨਾ ਹੱਥ ਜੋੜ ਕੇ ਸਲਾਮ ਕਰਦੀ ਨਜ਼ਰ ਆ ਰਹੀ। ਇਸਦੇ ਨਾਲ ਹੀ ਬਾਕੀ ਕਰੂ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆਇਆ। ਕੰਗਨਾ ਦੇ ਇਸ ਐਲਾਨ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਕੰਗਨਾ ਦੇ ਹੋਮ ਪ੍ਰੋਡਕਸ਼ਨ ਬੈਨਰ ਮਣੀਕਰਨਿਕਾ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਖੁਦ ਅਭਿਨੇਤਰੀ ਨੇ ਸੰਭਾਲੀ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਉਨ੍ਹਾਂ ਲਈ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਕਿੰਨਾ ਜ਼ਰੂਰੀ ਹੈ। ਫਿਲਮ ਦੀ ਲਗਾਤਾਰ ਮੁਲਤਵੀ ਹੋਈ ਰਿਲੀਜ਼ ਡੇਟ ਨੇ ਕੰਗਨਾ ਨੂੰ ਲੰਬੇ ਸਮੇਂ ਤੋਂ ਮੁਸੀਬਤ ਵਿੱਚ ਪਾ ਦਿੱਤਾ ਸੀ। ਆਖ਼ਰਕਾਰ ਉਨ੍ਹਾਂ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।