(Source: ECI/ABP News/ABP Majha)
Virat Kohli: ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀ ਧੀ ਨੂੰ ਛੋਟੇ ਬੱਚੇ ਨੇ ਡੇਟ ਲਈ ਪੁੱਛਿਆ, ਭੜਕ ਗਈ ਕੰਗਨਾ ਰਣੌਤ, ਕਿਹਾ- ਇਹ ਅਸ਼ਲੀਲਤਾ
Kangana Ranaut Twitter: ਕੰਗਨਾ ਰਣੌਤ ਨੇ ਟਵਿਟਰ 'ਤੇ ਇੱਕ ਟਵੀਟ ਕੀਤਾ ਹੈ। ਇਸ ਟਵੀਟ 'ਚ ਕੰਗਨਾ ਨੇ ਬੱਚੇ ਦੇ ਮਾਤਾ-ਪਿਤਾ 'ਤੇ ਵਰ੍ਹਿਆ ਹੈ, ਜਿਨ੍ਹਾਂ ਨੇ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਲਈ ਕੁਝ ਲਿਖਿਆ ਹੈ।
Kangana Ranaut On Vamika Kohli: ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਕੰਗਨਾ ਰਣੌਤ ਆਪਣੀ ਬੇਮਿਸਾਲ ਸ਼ੈਲੀ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਕੰਗਨਾ ਦਾ ਨਾਂ ਸੁਰਖੀਆਂ 'ਚ ਰਹਿੰਦਾ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਟਵਿਟਰ 'ਤੇ ਉਸ ਬੱਚੇ ਦੇ ਮਾਤਾ-ਪਿਤਾ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਜਿਸ ਨੇ IPL 16 ਦੇ ਇੱਕ ਮੈਚ ਦੌਰਾਨ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਕੋਹਲੀ ਲਈ ਪ੍ਰਪੋਜ਼ਲ ਪਲੇਅ ਕਾਰਡ ਦਿਖਾਇਆ ਹੈ।
ਇਹ ਵੀ ਪੜ੍ਹੋ: ਸ਼ੈਲੇਸ਼ ਲੋਢਾ ਨੇ 'ਤਾਰਕ ਮਹਿਤਾ' ਦੇ ਮੇਕਰਜ਼ 'ਤੇ ਕੀਤਾ ਕੇਸ, ਅਸਿਤ ਮੋਦੀ ਖਿਲਾਫ ਖੜਕਾਇਆ ਕੋਰਟ ਦਾ ਦਰਵਾਜ਼ਾ
ਕੰਗਨਾ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ
ਹਾਲ ਹੀ ਵਿੱਚ ਆਈਪੀਐਲ 2023 ਦੇ ਦੌਰਾਨ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਇੱਕ ਮੈਚ ਖੇਡਿਆ ਗਿਆ ਹੈ। ਇਸ ਮੈਚ ਦੌਰਾਨ ਇੱਕ ਘਟਨਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੈਚ ਦੌਰਾਨ ਇੱਕ ਬੱਚਾ ਪਲੇਅ ਕਾਰਡ ਹੱਥ 'ਚ ਲੈਕੇ ਖੜਾ ਸੀ। ਇਹ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।ਪਲੇਕਾਰਡ 'ਤੇ ਲਿਖਿਆ ਸੀ- 'ਹਾਇ ਵਿਰਾਟ ਕੋਹਲੀ ਅੰਕਲ, ਕੀ ਮੈਂ ਤੁਹਾਡੀ ਬੇਟੀ ਵਾਮਿਕਾ ਨੂੰ ਡੇਟ 'ਤੇ ਲੈ ਜਾ ਸਕਦਾ ਹਾਂ।'
मासूम बच्चों को ये बेहूदा बातें ना सीखायें, इससे आप मॉडर्न या कूल नहीं अश्लील और फूल लगते हो। https://t.co/dGC7OmOPvM
— Kangana Ranaut (@KanganaTeam) April 20, 2023
ਇਸ ਪਲੇਕਾਰਡ ਨੂੰ ਲੈ ਕੇ ਇਸ ਬੱਚੇ ਦੇ ਮਾਤਾ-ਪਿਤਾ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ 'ਤੇ ਕੰਗਨਾ ਰਣੌਤ ਨੇ ਹੁਣ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਹੈ ਕਿ- 'ਇਹ ਬਕਵਾਸ ਗੱਲਾਂ ਮਾਸੂਮ ਬੱਚਿਆਂ ਨੂੰ ਨਾ ਸਿਖਾਓ, ਇਹ ਤੁਹਾਨੂੰ ਅਸ਼ਲੀਲ ਅਤੇ ਮੂਰਖ ਦਿਖਾਉਂਦਾ ਹੈ, ਨਾ ਕਿ ਆਧੁਨਿਕ ਜਾਂ ਕੂਲ।' ਇਸ ਤਰ੍ਹਾਂ ਕੰਗਨਾ ਰਣੌਤ ਨੇ ਇਸ ਬੱਚੇ ਦੇ ਮਾਤਾ-ਪਿਤਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ 'ਤੇ ਵਰ੍ਹਿਆ ਹੈ।
ਕੰਗਨਾ ਦੀਆਂ ਫਿਲਮਾਂ
ਇਸ ਤੋਂ ਇਲਾਵਾ ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ 'ਚ ਅਭਿਨੇਤਰੀ ਦੀ ਫਿਲਮ 'ਐਮਰਜੈਂਸੀ' ਵੀ ਸ਼ਾਮਲ ਹੈ। ਇਸ ਫਿਲਮ 'ਚ ਕੰਗਨਾ ਰਣੌਤ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ। ਇਸ ਤੋਂ ਇਲਾਵਾ ਕੰਗਨਾ ਸਾਊਥ ਸਿਨੇਮਾ ਦੀ ਸੁਪਰਹਿੱਟ ਫਿਲਮ 'ਚੰਦਰਮੁਖੀ' ਦੇ ਪਾਰਟ 2 'ਚ ਵੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।