ਪੜਚੋਲ ਕਰੋ

ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸਿੱਖ ਸ਼ਰਧਾਲੂ ਬਿਨ੍ਹਾਂ ਕੋਈ ਵੀਜ਼ਾ ਫੀਸ ਦਿੱਤੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰ ਕਰ ਸਕਣਗੇ।

Punjab News: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਾਨਕ ਨਾਮ ਲੇਵਾ ਸਿੱਖ ਸੰਗਤ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਦਰਅਸਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸਿੱਖ ਸ਼ਰਧਾਲੂ ਬਿਨ੍ਹਾਂ ਕੋਈ ਵੀਜ਼ਾ ਫੀਸ ਦਿੱਤੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰ ਕਰ ਸਕਣਗੇ।

 ਕਮੇਟੀ ਵੱਲੋਂ ਆਪਣੇ ਅਧਿਕਾਰਿਤ ਸ਼ੋਸਲ ਮੀਡੀਆ ਹੈਂਡਲ X ‘ਤੇ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਲਈ ਇਹ ਵੱਡਾ ਫੈਸਲਾ ਕੀਤਾ ਹੈ। ਹਾਲਾਂਕਿ ਪੋਸਟ ਵਿੱਚ ਲਾਂਘਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ  ਸਿੱਖ ਸ਼ਰਧਾਲੂ ਹੁਣ ਬਿਨਾਂ ਵੀਜ਼ਾ ਫੀਸ ਦੇ ਪਾਕਿਸਤਾਨ ਜਾ ਸਕਦੇ ਹਨ ਇੱਕ ਸਵਾਗਤਯੋਗ ਕਦਮ ਵਿੱਚ, ਪਾਕਿਸਤਾਨ ਸਰਕਾਰ ਨੇ ਵੀਜ਼ਾ ਫੀਸਾਂ ਨੂੰ ਮੁਆਫ ਕਰਨ ਤੇ ਸਿੱਖ ਸ਼ਰਧਾਲੂਆਂ ਲਈ ਜਲਦੀ ਵੀਜ਼ਾ-ਆਨ-ਅਰਾਈਵਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਮੇਤ ਪਵਿੱਤਰ ਸਥਾਨਾਂ ਦੀ ਯਾਤਰਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਯੋਜਨਾ ਦਾ ਉਦੇਸ਼ ਸਲਾਨਾ 10 ਲੱਖ ਸਿੱਖ ਸ਼ਰਧਾਲੂਆਂ ਦੀ ਮੇਜ਼ਬਾਨੀ ਕਰਨਾ ਹੈ, ਜੋ ਕਿ ਭਾਈਚਾਰੇ ਲਈ ਮਜ਼ਬੂਤ ​​ਸਮਰਥਨ ਦਰਸਾਉਂਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਿਹਾ ?

ਇਸ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫੈਸਲਾ ਸ਼ਲਾਘਾਯੋਗ ਹੈ ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰਤ ਸੂਚਨਾ ਨਹੀਂ ਪਹੁੰਚੀ ਹੈ। ਜੋ ਪਾਕਿਸਤਾਨੀ ਕਮੇਟੀ ਦਾ ਟਵੀਟ ਆਇਆ ਹੈ। ਉਸ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੋਈ ਸਪੱਸਟ ਜ਼ਿਕਰ ਨਹੀਂ ਹੈ।

ਦੱਸ ਦਈਏ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਿਤ ਸਮਝੌਤੇ ਨੂੰ ਅਗਲੇ 5 ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਦੋਵੇਂ ਦੇਸ਼ਾਂ ਵੱਲੋਂ ਯਾਤਰਾ ਨੂੰ ਹੋਰ ਬੇਹਤਰ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਵਿਚਾਰ ਵਿਟਾਂਦਰਾਂ ਕੀਤਾ ਗਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ

H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ

US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ

Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Advertisement
ABP Premium

ਵੀਡੀਓਜ਼

ਰਜਿੰਦਰਾ ਹਸਪਤਾਲ ਦੀ ਬੱਤੀ ਗੁੱਲ ਨੇ ਸਰਕਾਰ ਦੀ ਉਡਾਈ ਨੀਂਦ!   ਹਾਈਕੋਰਟ ਨੇ ਪਾਈ ਝਾੜਡੌਂਕੀ ਤੋਂ ਡਿਪੋਰਟ ਤੱਕ ਦਾ ਸਫ਼ਰ! ਅਮਰੀਕਾ ਤੋਂ ਪਰਤੇ ਨੌਜਵਾਨਾਂ ਦੀ ਦਿਲ-ਦਹਿਲਉਣ ਵਾਲੀ ਹਕੀਕਤਜੰਜ਼ੀਰਾਂ ਨਾਲ ਹੱਥ-ਪੈਰ ਬੰਨ੍ਹ ਕੇ ਜਹਾਜ਼ ‘ਚ ਬਿਠਾਇਆ, CM ਭਗਵੰਤ ਮਾਨ ਭੜਕੇ!ਪੰਜਾਬੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਭੜਕਿਆ ਪੰਨੂ! ਟਰੰਪ ਨੂੰ ਕਿਹਾ....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Potash Found in Punjab: ਪੰਜਾਬ ਦੀ ਧਰਤੀ ਹੇਠੋਂ ਮਿਲਿਆ ਵੱਡਾ ਖਜ਼ਾਨਾ! ਕੇਂਦਰ ਸਰਕਾਰ ਦੇ ਇਸ਼ਾਰੇ ਦੀ ਉਡੀਕ, ਸੂਬਾ ਹੋਏਗਾ ਮਾਲੋਮਾਲ

ਮਹਾਂਕੁੰਭ 'ਚ ਮੁੜ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਵੇਖੋ ਮੌਕੇ ਦੀਆਂ ਤਸਵੀਰਾਂ

ਭਾਰਤ ‘ਚ 480 ਪਾਕਿਸਤਾਨੀਆਂ ਨੂੰ ਮਿਲੀ ਮੁਕਤੀ ! ਗੰਗਾ ਵਿੱਚ ਪ੍ਰਵਾਹ ਕੀਤੀਆਂ ਅਸਥੀਆਂ

Delhi Election Result: ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ, BJP ‘ਚ ਜਾਣ ਦਾ ਖ਼ਤਰਾ ?

Embed widget