Kapil Sharma: ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦਾ ਠੰਢ 'ਚ ਹੋਇਆ ਬੁਰਾ ਹਾਲ, ਕਪਿਲ ਨੇ 'ਅਲੋਨ' ਗਾਣੇ ਦੇ ਸੈੱਟ ਤੋਂ ਵੀਡੀਓ ਕੀਤਾ ਸ਼ੇਅਰ
Kapil Sharma Guru Randhawa: ਕਪਿਲ ਸ਼ਰਮਾ ਦਾ ਗਾਣਾ 'ਅਲੋਨ' ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਚ ਤੁਸੀਂ ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦੀ ਕੋਲੈਬੋਰੇਸ਼ਨ ਦੇਖੋਗੇ। ਫੈਨਜ਼ ਕਪਿਲ ਤੇ ਗੁਰੂ ਦੀ ਜੋੜੀ ਨੂੰ ਖੂਬ ਐਨਜੁਆਏ ਕਰਨ ਵਾਲੇ ਹਨ।
Kapil Sharma Song Alone: ਕਾਮੇਡੀ ਕਿੰਗ ਕਪਿਲ ਸ਼ਰਮਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਵੈਸੇ ਕਪਿਲ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਕਪਿਲ ਜਿੰਨੇ ਵਧੀਆ ਕਾਮੇਡੀ ਕਰਦੇ ਹਨ, ਉਨ੍ਹਾਂ ਹੀ ਉਹ ਵਧੀਆ ਐਕਟਰ ਤੇ ਗਾਇਕ ਹਨ।
ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਕਾਤਲ ਅਦਾਵਾਂ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਦੇਖੋ ਤਾਜ਼ਾ ਤਸਵੀਰਾਂ
ਹੁਣ ਜਲਦ ਹੀ ਕਪਿਲ ਸ਼ਰਮਾ ਦਾ ਗਾਣਾ 'ਅਲੋਨ' ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਵਿੱਚ ਤੁਸੀਂ ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦੀ ਕੋਲੈਬੋਰੇਸ਼ਨ ਦੇਖੋਗੇ। ਇਹ ਗੱਲ ਤਾਂ ਪੱਕੀ ਹੈ ਕਿ ਫੈਨਜ਼ ਕਪਿਲ ਤੇ ਗੁਰੂ ਦੀ ਜੋੜੀ ਨੂੰ ਖੂਬ ਐਨਜੁਆਏ ਕਰਨ ਵਾਲੇ ਹਨ।
ਕਪਿਲ ਸ਼ਰਮਾ ਨੇ ਹਾਲ ਹੀ 'ਚ 'ਅਲੋਨ' ਗਾਣੇ ਦੀ ਸ਼ੂਟਿੰਗ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਬਰਫੀਲੀ ਵਾਦੀਆਂ ਦੇ ਨਜ਼ਾਰੇ ਦਿਖਾਈ ਦੇ ਰਹੇ ਹਨ। ਪਰ ਗਾਣੇ ਦੀ ਸ਼ੂਟਿੰਗ ਦੌਰਾਨ ਕਪਿਲ ਤੇ ਗੁਰੂ ਦੀ ਠੰਢ ਨਾਲ ਕੁਲਫੀ ਜੰਮ ਗਈ। ਯਕੀਨ ਨਹੀਂ ਆਉਂਦਾ ਤਾਂ ਦੇਖ ਲਓ ਇਹ ਵੀਡੀਓ:
ਇਹ ਵੀ ਪੜ੍ਹੋ: 'ਗਦਰ 2' ਦੇ ਸੈੱਟ ਤੋਂ ਇੱਕ ਹੋਰ ਵੀਡੀਓ ਆਇਆ ਸਾਹਮਣੇ, ਸੰਨੀ ਦਿਓਲ ਨੇ ਪੁੱਟ ਸੁੱਟਿਆ ਖੰਭਾ,ਦੇਖੋ ਵੀਡੀਓ
View this post on Instagram
ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਦੀ ਆਵਾਜ਼ ਕਾਫੀ ਸੁਰੀਲੀ ਹੈ। ਪਰ ਉਨ੍ਹਾਂ ਨੇ ਕਦੇ ਵੀ ਕੋਈ ਗਾਣਾ ਨਹੀਂ ਗਾਇਆ ਸੀ। ਵੈਸੇ ਤਾਂ ਅਕਸਰ ਹੀ ਕਪਿਲ ਸਟੇਜ ਸ਼ੋਅਜ਼ ਜਾਂ ਫਿਰ ਆਪਣੇ ਟੀਵੀ ਸ਼ੋਅ ਦੌਰਾਨ ਗਾਇਕੀ ਦਾ ਸ਼ੌਕ ਪੂਰਾ ਕਰਦੇ ਰਹਿੰਦੇ ਸੀ। ਪਰ ਹੁਣ ਕਪਿਲ ਅਧਿਕਾਰਤ ਤੌਰ 'ਤੇ ਵੀ ਗਾਇਕ ਬਣਨ ਜਾ ਰਹੇ ਹਨ। ਕਪਿਲ ਦੇ ਗਾਣੇ ਦੀ ਗੱਲ ਕੀਤੀ ਜਾਏ ਤਾਂ ਇਹ ਗਾਣਾ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫੈਨਜ਼ ਕਪਿਲ ਤੇ ਗੁਰੂ ਦੀ ਜੋੜੀ ਨੂੰ ਦੇਖਣ ਲਈ ਬੇਤਾਬ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ 'ਜ਼ਵਿਗਾਟੋ' ਫਿਲਮ 'ਚ ਵੀ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ: ਕਰਨ ਔਜਲਾ ਦੇ ਵਿਆਹ ਦੀ ਖਬਰ ਨਿਕਲੀ ਝੂਠੀ? ਗਾਇਕ ਨੇ ਖੁਦ ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ