Kapil Sharma: ਕਪਿਲ ਸ਼ਰਮਾ ਵਰਗਾ ਬੇਟਾ ਲੱਭਣਾ ਔਖਾ, ਪਿਤਾ ਦਾ ਕੈਂਸਰ ਦਾ ਇਲਾਜ ਕਰਾਉਣ ਲਈ ਕਮੇਡੀਅਨ ਨੇ ਕੀਤੀਆਂ ਸੀ ਦਿਹਾੜੀਆਂ, ਭੈਣ ਦਾ ਵਿਆਹ ਕਰਨ ਲਈ ਕੀਤਾ ਸੀ ਇਹ ਕੰਮ
Kapil Sharma Story: ਸਟੈਂਡਅਪ ਕਮੇਡੀਅਨ ਤੋਂ ਕਮੇਡੀ ਸਟਾਰ ਬਣਨਾ, ਇਹ ਕਮਾਲ ਸਿਰਫ ਕਪਿਲ ਸ਼ਰਮਾ ਹੀ ਕਰ ਸਕਦੇ ਸੀ। ਕਹਿੰਦੇ ਨੇ ਕਿ ਜਿੰਨਾ ਵੱਡਾ ਇਨਸਾਨ ਦਾ ਸੰਘਰਸ਼ ਹੁੰਦਾ ਹੈ, ਉਨੀਂ ਵੱਡੀ ਕਾਮਯਾਬੀ ਹੁੰਦੀ ਹੈ। ਇਹ ਕਹਾਵਤ ਕਪਿਲ 'ਤੇ ਫਿੱਟ ਬੈਠਦੀ
ਅਮੈਲੀਆ ਪੰਜਾਬੀ ਦੀ ਰਿਪੋਰਟ
Kapil Sharma Struggle Story: ਕਪਿਲ ਸ਼ਰਮਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਪਿਲ ਸ਼ਰਮਾ ਅੱਜ ਜਿਸ ਮੁਕਾਮ 'ਤੇ ਹਨ, ਉਹ ਉਨ੍ਹਾਂ ਨੂੰ ਅਸਾਨੀ ਨਾਲ ਹਾਸਲ ਨਹੀਂ ਹੋਇਆ। ਇਸ ਦੇ ਲਈ ਕਮੇਡੀਅਨ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਅਸੀਂ ਤੁਹਾਨੂੰ ਕਪਿਲ ਸ਼ਰਮਾ ਬਾਰੇ ਕੁੱਝ ਅਜਿਹੀਆਂ ਗੱਲਾਂ ਦੱਸਾਂਗੇ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਸਚਮੱੁਚ ਕਪਿਲ ਵਰਗਾ ਬੇਟਾ ਲੱਭਣਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੂੰ ਮਿਲ ਗਿਆ ਲਾਈਫ ਪਾਰਟਨਰ? ਜਾਣੋ ਕਿਸ ਦੇ ਹੱਥਾਂ 'ਚ ਹੱਥ ਪਾਏ ਘੁੰਮਦੀ ਨਜ਼ਰ ਆਈ ਅਦਾਕਾਰਾ
ਸਟੈਂਡਅਪ ਕਮੇਡੀਅਨ ਤੋਂ ਕਮੇਡੀ ਸਟਾਰ ਬਣਨਾ, ਇਹ ਕਮਾਲ ਸਿਰਫ ਕਪਿਲ ਸ਼ਰਮਾ ਹੀ ਕਰ ਸਕਦੇ ਸੀ। ਪਰ ਕਹਿੰਦੇ ਨੇ ਨਾ ਕਿ ਜਿੰਨਾ ਵੱਡਾ ਇਨਸਾਨ ਦਾ ਸੰਘਰਸ਼ ਹੁੰਦਾ ਹੈ, ਉਨੀਂ ਹੀ ਵੱਡੀ ਉਸ ਦੀ ਕਾਮਯਾਬੀ ਹੁੰਦੀ ਹੈ। ਇਹ ਕਹਾਵਤ ਕਪਿਲ 'ਤੇ ਫਿੱਟ ਬੈਠਦੀ ਹੈ। ਕਪਿਲ ਸ਼ਰਮਾ ਨੂੰ ਐਕਟਿੰਗ ਦਾ ਸ਼ੌਕ ਤਾਂ ਸ਼ੁਰੂ ਤੋਂ ਹੀ ਸੀ। ਪਰ ਉਨ੍ਹਾਂ ਦੇ ਘਰ ਦੇ ਹਾਲਾਤ ਅਜਿਹੇ ਨਹੀਂ ਸੀ ਕਿ ਉਹ ਮੁੰਬਈ ਜਾ ਕੇ ਸੰਘਰਸ਼ ਕਰਦੇ। ਕਿਉਂਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਮਦਦ ਕਰਨੀ ਸੀ।
ਕਪਿਲ ਸ਼ਰਮਾ ਦੇ ਪਿਤਾ ਪੰਜਾਬ ਪੁਲਿਸ ;ਚ ਹੈੱਡ ਕੌਂਸਟੇਬਲ ਸੀ। ਪਰ ਬਦਕਿਸਮਤੀ ਨਾਲ ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੋ ਗਏ ਅਤੇ ਉਨ੍ਹਾਂ ਦੀ ਨੌਕਰੀ ਵੀ ਛੁੱਟ ਗਈ। ਇਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਕਪਿਲ ਦੇ ਮੋਢਿਆਂ 'ਤੇ ਆਈ। ਕਪਿਲ ਆਪਣੇ ਪਿਤਾ ਦੀ ਸਿਹਤ ਨੂੰ ਲੈਕੇ ਚਿੰਤਤ ਰਹਿੰਦੇ ਸੀ। ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣੇ ਪਿਤਾ ਦਾ ਵਧੀਆ ਇਲਾਜ ਕਰਾਉਣਗੇ। ਇਸ ਦੇ ਲਈ ਕਪਿਲ ਨੇ ਪੀਸੀਓ ਫੋਨ ਬੂਥ, ਰਾਸ਼ਨ ਤੇ ਕੱਪੜੇ ਦੀ ਦੁਕਾਨ 'ਤੇ ਨੌਕਰੀ ਕੀਤੀ, ਤਾਂ ਕਿ ਆਪਣੇ ਪਿਤਾ ਦਾ ਵਧੀਆ ਇਲਾਜ ਕਰਵਾ ਸਕੇ।
ਜਦੋਂ ਕਪਿਲ ਦੇ ਪਿਤਾ ਦੀ ਮੌਤ ਹੋਈ ਤਾਂ ਉਨ੍ਹਾਂ ਕੋਲ ਇੰਨੇਂ ਵੀ ਪੈਸੇ ਨਹੀਂ ਸੀ ਕਿ ਉਹ ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰ ਸਕਣ। ਕਪਿਲ ਦੇ ਦੋਸਤਾਂ ਨੇ ਹੀ ਕਪਿਲ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਸੀ। ਕਪਿਲ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਕਿ ਉਹ ਆਪਣੇ ਪਿਤਾ ਨੂੰ ਕੁੱਝ ਬਣ ਕੇ ਦਿਖਾਉਣਗੇ।
View this post on Instagram
ਕਪਿਲ ਦਾ ਸੁਪਨਾ ਸੀ ਕਿ ਜਦੋਂ ਉਹ ਮਸ਼ਹੂਰ ਹੋ ਜਾਣਗੇ ਤਾਂ ਆਪਣੇ ਮਾਪਿਆਂ ਨੂੰ ਵਰਲਡ ਟੂਰ 'ਤੇ ਲੈਕੇ ਜਾਣਗੇ। ਕਪਿਲ ਜਦੋਂ ਕਮੇਡੀ ਸਟਾਰ ਬਣ ਗਏ ਤਾਂ ਉਹ ਆਪਣੀ ਮਾਂ ਨੂੰ ਵਰਲਡ ਟੂਰ 'ਤੇ ਲੈ ਕੇ ਗਏ। ਉਨ੍ਹਾਂ ਨੇ ਫਲਾਈਟ 'ਚ ਇੱਕ ਟਿਕਟ ਐਕਸਟ੍ਰਾ ਬੁੱਕ ਕੀਤੀ ਅਤੇ ਉਸ ਸੀਟ ਨੂੰ ਖਾਲੀ ਰੱਖਿਆ, ਕਿਉਂਕਿ ਕਪਿਲ ਨੂੰ ਯਕੀਨ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਨਾਲ ਹਨ।
ਕਪਿਲ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦਾ ਆਫਰ ਆਇਆ। ਜਦੋਂ ਉਨ੍ਹਾਂ ਨੇ ਸ਼ੋਅ ਜਿੱਤਿਆ ਤਾਂ ਉਨ੍ਹਾਂ ਪੈਸਿਆਂ ਨਾਲ ਕਪਿਲ ਨੇ ਆਪਣੀ ਭੈਣ ਦਾ ਵਿਆਹ ਕੀਤਾ। ਅੱਜ ਕਪਿਲ ਜਿਸ ਜਗ੍ਹਾ 'ਤੇ ਹਨ, ਉਥੇ ਪਹੁੰਚਣਾ ਹਰ ਕਿਸੇ ਦਾ ਸੁਪਨਾ ਹੈ, ਪਰ ਇੰਨੇਂ ਉੱਚੇ ਮੁਕਾਮ ਤੱਕ ਪਹੁੰਚਣ ਲਈ ਇਨ੍ਹਾਂ ਔਖਾ ਸੰਘਰਸ਼ ਕੋਈ ਕੋਈ ਹੀ ਕਰ ਪਾਉਂਦਾ ਹੈ। ਇਸੇ ਲਈ ਤਾਂ ਇਤਿਹਾਸ ਰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।