ਪੜਚੋਲ ਕਰੋ

Karan Aujla: ਕਰਨ ਔਜਲਾ ਮਨਾ ਰਹੇ 26ਵਾਂ ਜਨਮਦਿਨ, ਬਚਪਨ 'ਚ ਹੋਈ ਮਾਪਿਆਂ ਦੀ ਮੌਤ, ਭੈਣਾਂ ਨੇ ਪਾਲਿਆ, ਕਿਸਮਤ ਨੇ ਇੰਜ ਬਣਾਇਆ ਸਿੰਗਰ

Karan Aujla Birthday: ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ

Karan Aujla Net Worth: ਪੰਜਾਬੀ ਸਿੰਗਰ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਪਰਸਨਲ ਲਾਈਫ਼ ਨੂੰ ਲੈਕੇ ਸੁਰਖੀਆਂ `ਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਜ਼ਬਰਦਸਤ ਹਿੱਟ ਹੈ। ਇਸ ਦੇ ਨਾਲ ਨਾਲ ਕਰਨ ਔਜਲਾ 2023 `ਚ ਵਿਆਹ ਦੇ ਬੰਧਨ `ਚ ਬੱਝਣ ਜਾ ਰਹੇ ਹਨ। ਕਰਨ ਔਜਲਾ ਅੱਜ ਜਿਸ ਮੁਕਾਮ `ਤੇ ਹਨ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮੇਹਨਤ ਕੀਤੀ ਹੈ। 

ਇਹ ਵੀ ਪੜ੍ਹੋ: ਕਰਨ ਔਜਲਾ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ ਦਾ ਪੋਸਟਰ ਕੀਤਾ ਜਾਰੀ

9 ਸਾਲ ਦੀ ਉਮਰ `ਚ ਮਾਪਿਆਂ ਦੀ ਮੌਤ
ਕੀ ਤੁਸੀਂ ਜਾਣਦੇ ਹੋ ਕਿ ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ। 

Karan Aujla: ਕਰਨ ਔਜਲਾ ਮਨਾ ਰਹੇ 26ਵਾਂ ਜਨਮਦਿਨ, ਬਚਪਨ 'ਚ ਹੋਈ ਮਾਪਿਆਂ ਦੀ ਮੌਤ, ਭੈਣਾਂ ਨੇ ਪਾਲਿਆ, ਕਿਸਮਤ ਨੇ ਇੰਜ ਬਣਾਇਆ ਸਿੰਗਰ

ਬਚਪਨ ਤੋਂ ਲਿਖਣ ਦਾ ਸ਼ੌਕ
ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ `ਚ ਸਿੰਗਰ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।

ਪਹਿਲਾ ਗੀਤ `ਸੈੱਲ ਫ਼ੋਨ` ਬੁਰੀ ਤਰ੍ਹਾਂ ਪਿਟਿਆ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ। 

Karan Aujla: ਕਰਨ ਔਜਲਾ ਮਨਾ ਰਹੇ 26ਵਾਂ ਜਨਮਦਿਨ, ਬਚਪਨ 'ਚ ਹੋਈ ਮਾਪਿਆਂ ਦੀ ਮੌਤ, ਭੈਣਾਂ ਨੇ ਪਾਲਿਆ, ਕਿਸਮਤ ਨੇ ਇੰਜ ਬਣਾਇਆ ਸਿੰਗਰ

2016 `ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ। ਉਹ ਗਾਣਿਆਂ `ਚ ਰੈਪ ਕਰਦੇ ਸੀ। ਉਨ੍ਹਾਂ ਦੀ ਰੈਪ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗ ਪਿਆ। ਇਸ ਤੋਂ ਬਾਅਦ 2018 `ਚ ਔਜਲਾ ਨੇ `ਡੋਂਟ ਵਰੀ` ਗਾਣਾ ਗਾਇਆ। ਇਸ ਗੀਤ ਨੇ ਰਾਤੋਂ ਰਾਤ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਇੱਕ ਇੱਕ ਕਰਕੇ ਔਜਲਾ ਦੇ ਸੁਪਰਹਿੱਟ ਗੀਤ ਆਉਂਦੇ ਰਹੇ। `ਡੋਂਟ ਲੁੱਕ`, `ਡੋਂਟ ਵਰੀ`, ਚਿੱਟਾ ਕੁੜਤਾ, ਨੋ ਨੀਡ, ਝਾਂਜਰ, ਅਲਕੋਹਲ ਵਰਗੇ ਗੀਤ ਔਜਲਾ ਦੇ ਯਾਦਗਾਰੀ ਗੀਤ ਹਨ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਵੀਤ ਬਲਜੀਤ ਨੇ ਪਤਨੀ ਸੋਨਮ ਮੁਲਤਾਨੀ ਨਾਲ ਤਸਵੀਰ ਕੀਤੀ ਸ਼ੇਅਰ, ਖੂਬਸੂਰਤੀ ਦੇ ਕਾਇਲ ਹੋਏ ਫੈਨਜ਼

ਸਿੱਧੂ ਮੂਸੇਵਾਲਾ ਨਾਲ ਵਿਵਾਦ
ਕਿਹਾ ਜਾਂਦਾ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਜਿਗਰੀ ਦੋਸਤ ਹੁੰਦੇ ਸੀ। ਪਰ ਕਰਨ ਔਜਲਾ ਨੇ ਮੂਸੇਵਾਲਾ ਦੇ ਗੀਤ ਲੀਕ ਕਰ ਦਿੱਤੇ ਸੀ। ਇਸ ਕਾਰਨ ਦੋਵਾਂ ਦੀ ਦੋਸਤੀ `ਚ ਫਿੱਕ ਪੈ ਗਈ ਸੀ। ਇੱਥੋਂ ਤੱਕ ਕਿ ਇਹ ਦੋਵੇਂ ਇੱਕ ਦੂਜੇ ਦੇ ਨਾਲ ਕੋਲੈਬੋਰੇਸ਼ਨ ਵੀ ਕਰਨ ਵਾਲੇ ਸੀ। ਪਰ ਇਨ੍ਹਾਂ ਦੇ ਝਗੜੇ ਕਰਕੇ ਫ਼ੈਨਜ਼ ਨੂੰ ਇਨ੍ਹਾਂ ਦੋਵਾਂ ਦਾ ਇਕੱਠੇ ਗੀਤ ਦੇਖਣ ਨੂੰ ਨਹੀਂ ਮਿਲਿਆ।

30 ਕਰੋੜ ਦੀ ਜਾਇਦਾਦ ਦੇ ਮਾਲਕ ਕਰਨ ਔਜਲਾ
ਕਰਨ ਔਜਲਾ ਦੀ ਨੈੱਟ ਵਰਥ ਯਾਨਿ ਕਿ ਜਾਇਦਾਦ ਦਾ ਗ੍ਰਾਫ਼ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਉੱਪਰ ਚੜ੍ਹਿਆ ਹੈ। ਉਹ ਛੋਟੀ ਉਮਰ ਵਿੱਚ ਹੀ ਸਫ਼ਲ ਗਾਇਕ ਬਣੇ। ਪਰ ਇਹ ਸਫ਼ਲਤਾ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ। ਇੱਕ ਰਿਪੋਰਟ ਮੁਤਾਬਕ 2022 `ਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ। ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ।

Karan Aujla: ਕਰਨ ਔਜਲਾ ਮਨਾ ਰਹੇ 26ਵਾਂ ਜਨਮਦਿਨ, ਬਚਪਨ 'ਚ ਹੋਈ ਮਾਪਿਆਂ ਦੀ ਮੌਤ, ਭੈਣਾਂ ਨੇ ਪਾਲਿਆ, ਕਿਸਮਤ ਨੇ ਇੰਜ ਬਣਾਇਆ ਸਿੰਗਰ

ਕਾਰ ਕਲੈਕਸ਼ਨ
ਕਰਨ ਔਜਲਾ ਦਾ ਕਾਰ ਕਲੈਕਸ਼ਨ ਸ਼ਾਨਦਾਰ ਹੈ। ਉਨ੍ਹਾਂ ਕੋਲ ਲਗਭਗ 4 ਕਰੋੜ ਦੀਆਂ ਕਾਰਾਂ ਹਨ। ਜਿਨ੍ਹਾਂ ਵਿੱਚ 3.53 ਕਰੋੜ ਦੀ ਲੈਂਬੋਰਗਿਨੀ ਗੈਲਾਰਡੋ ਤੇ 70 ਲੱਖ ਦੀ ਵਿਨਟੇਜ ਕਾਰ ਸ਼ਾਮਲ ਹੈ। ਇਸ ਦੇ ਨਾਲ ਨਾਲ ਔਜਲਾ ਦੀ ਸੋਸ਼ਲ ਮੀਡੀਆ `ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ `ਤੇ ਔਜਲਾ ਦੇ 4.8 ਮਿਲੀਅਨ ਯਾਨਿ 48 ਲੱਖ ਫ਼ਾਲੋਅਰ ਹਨ।  

ਇਹ ਵੀ ਪੜ੍ਹੋ: ਗੁਰਦਾਸ ਮਾਨ ਦਾ ਨਵਾਂ ਗਾਣਾ 'ਚਿੰਤਾ ਨਾ ਕਰ ਯਾਰ' ਰਿਲੀਜ਼, ਦਿਲ ਜਿੱਤ ਲੈਣਗੇ ਗੀਤ ਦੇ ਬੋਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Embed widget