(Source: ECI/ABP News)
ਸੈਫ ਤੇ ਤੈਮੂਰ ਨਾਲ ਕਰੀਨਾ ਦੀ 2020 ਦੀ ਆਖਰੀ ਤਸਵੀਰ, ਇਸ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਕਿਹਾ ਨਵਾਂ ਸਾਲ ਮੁਬਾਰਕ
ਕਰੀਨਾ ਕਪੂਰ ਨੇ ਅੱਜ ਪਤੀ ਸੈਫ ਅਲੀ ਖਾਨ ਤੇ ਬੇਟੇ ਤੈਮੂਰ ਅਲੀ ਖਾਨ ਨਾਲ ਇਕ ਪਿਆਰੀ ਜਿਹੀ ਕੈਜ਼ੂਅਲ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਸਾਰੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
![ਸੈਫ ਤੇ ਤੈਮੂਰ ਨਾਲ ਕਰੀਨਾ ਦੀ 2020 ਦੀ ਆਖਰੀ ਤਸਵੀਰ, ਇਸ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਕਿਹਾ ਨਵਾਂ ਸਾਲ ਮੁਬਾਰਕ Kareena Kapoor Khan last picture of 2020 with Saif and Taimur says Happy New Year ਸੈਫ ਤੇ ਤੈਮੂਰ ਨਾਲ ਕਰੀਨਾ ਦੀ 2020 ਦੀ ਆਖਰੀ ਤਸਵੀਰ, ਇਸ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਕਿਹਾ ਨਵਾਂ ਸਾਲ ਮੁਬਾਰਕ](https://static.abplive.com/wp-content/uploads/sites/5/2020/12/01010131/kareena-kapoor.jpg?impolicy=abp_cdn&imwidth=1200&height=675)
ਸਾਲ 2020 ਜਾਣ ਵਾਲਾ ਹੈ ਤੇ ਆਉਣ ਵਾਲਾ ਹੈ 2021। ਨਵੇਂ ਸਾਲ ਦੇ ਸੁਆਗਤ ਲਈ ਇਸ ਸਮੇਂ ਕਈ ਬਾਲੀਵੁੱਡ ਸਟਾਰ ਮੁੰਬਈ ਤੋਂ ਬਾਹਰ ਹਨ। ਜਦਕਿ ਕੁਝ ਘਰ 'ਚ ਹੀ ਆਨੰਦ ਮਾਣ ਰਹੇ ਹਨ। ਕਰੀਨਾ ਕਪੂਰ ਵੀ ਨਵਾਂ ਸਾਲ ਘਰ ਪਰਿਵਾਰ ਨਾਲ ਹੀ ਮਨਾਉਣ ਵਾਲੀ ਹੈ। ਅੱਜ ਉਨ੍ਹਾਂ ਸੈਫ ਤੇ ਤੈਮੂਰ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਪ੍ਰਸ਼ੰਸਕਾਂ ਨੂੰ Happy New Year ਕਿਹਾ।
ਬਿਨਾਂ ਮੇਕਅਪ ਤੋਂ ਨਜ਼ਰ ਆਈ ਕਰੀਨਾ
ਕਰੀਨਾ ਕਪੂਰ ਨੇ ਅੱਜ ਪਤੀ ਸੈਫ ਅਲੀ ਖਾਨ ਤੇ ਬੇਟੇ ਤੈਮੂਰ ਅਲੀ ਖਾਨ ਨਾਲ ਇਕ ਪਿਆਰੀ ਜਿਹੀ ਕੈਜ਼ੂਅਲ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਸਾਰੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਸੈਫ ਜਿੱਥੇ ਵਾਈਟ ਕੁਰਤਾ ਪਜਾਮਾ ਪਹਿਨੇ ਨਜ਼ਰ ਆ ਰਹੇ ਹਨ ਤਾਂ ਉੱਥੇ ਹੀ ਤੈਮੂਰ ਇਸ ਫੋਟੋ ਦੇ ਸੈਂਟਰ ਆਫ ਐਟਰੈਕਸ਼ਨ ਹਨ ਜੋ ਹਮੇਸ਼ਾਂ ਵਾਂਗ ਕਿਊਟ ਲੱਗ ਰਹੇ ਹਨ। ਨੀਲੇ ਰੰਗ ਦੀ ਟੀ ਸ਼ਰਟ ਪਹਿਨੀ ਤੈਮੂਰ ਬੇਹੱਦ ਖੂਬਸੂਰਤ ਤੇ ਪਿਆਰਾ ਲੱਗ ਰਿਹਾ ਹੈ।
View this post on Instagram
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰੀਨਾ ਨੇ ਲਿਖਿਆ ਹੈ ਕਿ ਮੇਰੀ ਜ਼ਿੰਦਗੀ ਦੇ ਇਨ੍ਹਾਂ ਦੋ ਪਿਆਰਿਆਂ ਬਿਨਾਂ 2020 ਅਧੂਰਾ ਰਹਿੰਦਾ। ਤੇ ਹੁਣ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਸਾਰੇ ਸੁਰੱਖਿਅਤ ਰਹੋ ਹੈਪੀ ਨਿਊ ਯੀਅਰ। ਇਸ ਤਸਵੀਰ 'ਚ ਕਰੀਨਾ ਕਪੂਰ ਨੇ ਕੋਈ ਮੇਕਅਪ ਨਹੀਂ ਕੀਤਾ ਹੋਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)