Kareena Saif Welcome Baby: ਕਰੀਨਾ ਕਪੂਰ ਖਾਨ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ
Kareena Kapoor - Saif Ali Khan Welcome Baby: ਅੱਜ ਡਿਲੀਵਰੀ ਡੇਟ ਤੋਂ ਤਿੰਨ ਦਿਨ ਬਾਅਦ ਬੇਬੋ ਨੇ ਤੈਮੂਰ ਦੇ ਸਿਬਲਿੰਗ ਨੂੰ ਜਨਮ ਦਿੱਤਾ ਹੈ। ਕਰੀਨਾ ਤੇ ਸੈਫ ਦੂਜੀ ਵਾਰ ਮਾਪੇ ਬਣ ਗਏ ਹਨ।
ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਦੀ ਡਿਲੀਵਰੀ ਡੇਟ 15 ਫਰਵਰੀ ਸੀ। ਅਜਿਹੇ 'ਚ ਅੱਜ ਡਿਲੀਵਰੀ ਡੇਟ ਤੋਂ ਛੇ ਦਿਨ ਬਾਅਦ ਬੇਬੋ ਨੇ ਤੈਮੂਰ ਦੇ ਸਿਬਲਿੰਗ ਨੂੰ ਜਨਮ ਦਿੱਤਾ ਹੈ। ਕਰੀਨਾ ਤੇ ਸੈਫ ਦੂਜੀ ਵਾਰ ਮਾਪੇ ਬਣ ਗਏ ਹਨ।ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ।
ਰਣਧੀਰ ਕਪੂਰ ਨੇ ਪੁਸ਼ਟੀ ਕੀਤੀ ਕਿ ਕਰੀਨਾ ਨੂੰ ਫਿਰ ਇੱਕ ਲੜਕੇ ਦੀ ਅਸੀਸ ਮਿਲੀ ਹੈ। "ਇਹ ਸੱਚ ਹੈ ਕਿ ਕਰੀਨਾ ਕਪੂਰ ਨੂੰ ਇਕ ਬੱਚੇ ਦੀ ਬਰਕਤ ਮਿਲੀ ਹੈ। ਅਸੀਂ ਸਾਰੇ ਇਸ ਖ਼ਬਰ ਤੋਂ ਸੱਚਮੁੱਚ ਖੁਸ਼ ਹਾਂ। ਅਸੀਂ ਬ੍ਰਿਚ ਕੈਂਡੀ ਹਸਪਤਾਲ ਜਾ ਰਹੇ ਹਾਂ ਜਿਥੇ ਉਸਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ।"
ਸੈਫ ਅਲੀ ਖਾਨ ਨੇ 16 ਅਕਤੂਬਰ 2012 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਕਰੀਨਾ ਕਪੂਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ, 2016 ਵਿੱਚ, ਕਰੀਨਾ ਨੇ ਆਪਣੇ ਪਹਿਲੇ ਬੱਚੇ, ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ। ਹੁਣ ਇਸ ਜੋੜੀ ਨੂੰ ਦੂਜੀ ਵਾਰ ਮਾਪੇ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਕਰੀਨਾ ਕਪੂਰ ਖਾਨ ਤੇ ਸੈਫ ਅਲੀ ਦੋਵੇਂ ਹੀ ਵਿਆਹ ਤੋਂ ਬਾਅਦ ਆਪਣੇ ਕਰੀਅਰ ਤੇ ਵੀ ਪੂਰਾ ਧਿਆਨ ਦੇ ਰਹੇ ਹਨ। ਦੋਵਾਂ ਦਾ ਪਹਿਲਾ ਬੱਚਾ ਤੈਮੂਰ ਅਕਸਰ ਆਪਣੀ ਕਿਊਟਨੈਸ ਕਾਰਨ ਸੁਰਖੀਆਂ ਚ ਰਹਿੰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਤੈਮੂਰ ਦਾ ਇਹ ਛੋਟਾ ਸਾਥੀ ਉਨ੍ਹਾਂ ਦਾ ਕਿਊਟਨੈਸ ਦਾ ਰਿਕਾਰਡ ਤੋੜਨ 'ਚ ਕਾਮਯਾਬ ਰਹਿੰਦਾ ਹੈ ਜਾਂ ਨਹੀਂ।