Kili Paul: ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੌਲ ਨੇ ‘ਲੌਂਗ ਲਾਚੀ’ ਗੀਤ ‘ਤੇ ਡਾਂਸ, ਮੰਨਤ ਨੂਰ ਨੇ ਇੰਜ ਕੀਤਾ ਰਿਐਕਟ
Kili Paul Dance On Punjabi Song: ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਨੇ 2018 ‘ਚ ਆਈ ਫਿਲਮ ‘ਲੌਂਗ ਲਾਚੀ’ ਦੇ ਟਾਈਟਲ ਗੀਤ ‘ਲੌਂਗ ਲਾਚੀ’ ‘ਤੇ ਰੀਲ ਬਣਾਈ ਹੈ। ਵੀਡੀਓ ‘ਚ ਮੰਨਤ ਨੂਰ ਦਾ ਗਾਣਾ ਚੱਲਦਾ ਸੁਣਿਆ ਜਾ ਸਕਦਾ ਹੈ।
Kili Paul Neema Paul: ਕਿਲੀ ਪੌਲ ਨੂੰ ਸੋਸ਼ਲ ਮੀਡੀਆ ਸਨਸਨੀ ਕਿਹਾ ਜਾਂਦਾ ਹੈ। ਉਹ ਅਕਸਰ ਭਾਰਤੀ ਗਾਣਿਆਂ ‘ਤੇ ਰੀਲਜ਼ ਬਣਾਉਂਦਾ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਨੂੰ ਭਾਰਤ ‘ ਚ ਖੂਬ ਪਸੰਦ ਕੀਤਾ ਜਾਂਦਾ ਹੈ। ਕਿਲੀ ਤੇ ਉਸ ਦੀ ਭੈਣ ਨੀਮਾ ਪੌਲ ਹਿੰਦੀ ਤੇ ਪੰਜਾਬੀ ਗਾਣਿਆਂ ਦੇ ਦੀਵਾਨੇ ਹਨ। ਉਹ ਅਕਸਰ ਕਈ ਪੰਜਾਬੀ ਗਾਣਿਆਂ ‘ਤੇ ਰੀਲਾਂ ਬਣਾਉਂਦੇ ਰਹਿੰਦੇ ਹਨ।
ਹਾਲ ਹੀ ;ਚ ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਨੇ 2018 ‘ਚ ਆਈ ਫਿਲਮ ‘ਲੌਂਗ ਲਾਚੀ’ ਦੇ ਟਾਈਟਲ ਗੀਤ ‘ਲੌਂਗ ਲਾਚੀ’ ‘ਤੇ ਰੀਲ ਬਣਾਈ ਹੈ। ਵੀਡੀਓ ‘ਚ ਮੰਨਤ ਨੂਰ ਦਾ ਗਾਣਾ ਚੱਲਦਾ ਸੁਣਿਆ ਜਾ ਸਕਦਾ ਹੈ। ਇਸ ‘ਤੇ ਨੀਮਾ ਪੌਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਕਿਲੀ ਪੌਲ ਉਸ ਦਾ ਸਾਥ ਦੇ ਰਿਹਾ ਹੈ। ਕਿਲੀ ਤੇ ਨੀਮਾ ਪੌਲ ਦੇ ਇਸ ਵੀਡੀਓ ਨੂੰ ਮਿਲੀਅਨ ਵਿੱਚ ਵਿਊਜ਼ ਚੁੱਕੇ ਹਨ। ਉਨ੍ਹਾਂ ਦੇ ਇਸ ਵੀਡੀਓ ‘ਤੇ ਲੱਖਾਂ ਲਾਈਕ ਤੇ ਕਮੈਂਟਸ ਆ ਚੁੱਕੇ ਹਨ। ਕਿਲੀ ਪੌਲ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਇਹ ਮੇਰਾ ਮਨਪਸੰਦ ਗੀਤ ਹੈ। ਮੈਂ ਨੀਮਾ ਨੂੰ ਇਸ ਗਾਣੇ ‘ਤੇ ਡਾਂਸ ਕਰਨ ਲਈ ਕਿਹਾ ਅਤੇ ਮੈਂ ਵੀ ਖੁਦ ਨੂੰ ਡਾਂਸ ਕਰਨ ਤੋਂ ਰੋਕ ਨਹੀਂ ਸਕਿਆ। ਸਾਨੂੰ ਭਾਵੇਂ ਗਾਣੇ ਦਾ ਮਤਲਬ ਤੇ ਸ਼ਬਦ ਸਮਝ ਨਾ ਆਉਣ, ਪਰ ਅਸੀਂ ਗੀਤ ਦੀ ਵਾਈਬ ਤੇ ਉਸ ਦੀ ਧੁਨ ਨੂੰ ਮਹਿਸੂਸ ਕਰਦੇ ਹਾਂ।’
View this post on Instagram
ਗਾਇਕਾ ਮੰਨਤ ਨੂਰ ਨੇ ਦਿੱਤਾ ਰਿਐਕਸ਼ਨ
ਕਿਲੀ ਪੌਲ ਦੇ ਇਸ ਵੀਡੀਓ ਨੇ ਗਾਇਕਾ ਮੰਨਤ ਨੂਰ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਮੰਨਤ ਨੂਰ ਨੇ ਕਿਲੀ ਤੇ ਨੀਮਾ ਪੌਲ ਦੀ ਖੂਬ ਤਾਰੀਫ ਕੀਤੀ ਹੈ। ਦੇਖੋ ਗਾਇਕਾ ਦੀ ਪੋਸਟ:
ਦੱਸ ਦਈਏ ਕਿ ਲੌਂਗ ਲਾਚੀ ਗਾਣੇ ਨੂੰ ਮੰਨਤ ਨੂਰ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਫਿਲਮ ‘ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ‘ਤੇ ਫਿਲਮਾਇਆ ਗਿਆ ਹੈ। ਇਹ ਭਾਰਤ ਦਾ ਪਹਿਲਾ ਗਾਣਾ ਸੀ ਜਿਸ ਨੂੰ 1 ਬਿਲੀਅਨ ਯਾਨਿ ਇੱਕ ਅਰਬ ਲੋਕਾਂ ਨੇ ਦੇਖਿਆ। ਪੂਰੀ ਦੁਨੀਆ ‘ਚ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ ਸੀ।