Lawrence Bishnoi: ਲਾਰੈਂਸ ਬਿਸ਼ਨੋਈ ਨੇ ਕੋਰਟ 'ਚ ਪਾਈ ਅਰਜ਼ੀ, ਬੋਲਿਆ- 'ਮੂਸੇਵਾਲਾ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ', ਦੇਖੋ ਕੀ ਬੋਲੇ ਬਲਕੌਰ ਸਿੰਘ
Balkaur Singh On Lawrence Bishnoi : ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਰਿਐਸ਼ਕਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕਸਦਿਆਂ ਇਸ ਸਭ ਨੂੰ ਕੋਰੀ ਸਾਜਸ਼ ਕਰਾਰ ਦਿੱਤਾ ਹੈ।
Balkaur Singh On Lawrence Bishnoi: ਲਾਰੈਂਸ ਬਿਸ਼ਨੋਈ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹੈ। ਇੱਥੋਂ ਕੁੱਝ ਸਮੇਂ ਪਹਿਲਾਂ ਬਿਸ਼ਨੋਈ ਨੇ ਜੇਲ੍ਹ ਤੋਂ ਹੀ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਤੋਂ ਬਾਅਦ ਦੇਸ਼ ਭਰ 'ਚ ਕਾਫੀ ਹੰਗਾਮਾ ਹੋਇਆ ਸੀ। ਇੱਥੋਂ ਤੱਕ ਕਿ ਇਹ ਮਾਮਲਾ ਕੋਰਟ ਤੱਕ ਵੀ ਪਹੁੰਚਿਆ ਹੋਇਆ ਹੈ।
ਹੁਣ ਇਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਏਡੀਜੀਪੀ ਜੇਲ੍ਹ ਹਾਈਕੋਰਟ ਵਿੱਚ ਪੇਸ਼ ਹੋਏ ਅਤੇ ਜਾਂਚ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ। ਇਸ ਵਿਚ ਆਖਿਆ ਗਿਆ ਹੈ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਕਰਵਾਈ ਗਈ। ਇਸ ਦੌਰਾਨ ਅਦਾਲਤ ਨੇ ਪੁੱਛਿਆ ਕਿ ਫਿਰ ਇੰਟਰਵਿਊ ਆਖਰ ਹੋਈ ਕਿੱਥੇ? ਏਡੀਜੀਪੀ ਜੇਲ੍ਹ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਸਮੇਂ ਇਹ ਇੰਟਰਵਿਊ ਹੋਈ, ਉਸ ਸਮੇਂ ਬਿਸ਼ਨੋਈ ਪੰਜਾਬ ਜੇਲ੍ਹ ਵਿੱਚ ਨਹੀਂ ਸੀ। ਉਹ ਰਾਜਸਥਾਨ ਜੇਲ੍ਹ ਵਿੱਚ ਸੀ। ਮਤਲਬ, ਸਰਕਾਰ ਨੇ ਇਹ ਇੰਟਰਵਿਊ ਰਾਜਸਥਾਨ ਵਿਚ ਹੋਣ ਦਾ ਸਾਫ ਇਸ਼ਾਰਾ ਕੀਤਾ ਹੈ। ਜਾਂਚ ਕਰ ਰਹੀ ਐਸਆਈਟੀ ਨੂੰ ਪੰਜਾਬ ਵਿਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਇਸ ਸਭ 'ਤੇ ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਰਿਐਸ਼ਕਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕਸਦਿਆਂ ਇਸ ਸਭ ਨੂੰ ਕੋਰੀ ਸਾਜਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਹੋਈ ਹੈ। ਇਸ ਦੇ ਨਾਲ ਨਾਲ ਹੀ ਬਲਕੌਰ ਸਿੰਘ ਬੋਲੇ ਕਿ ਇਸ ਵਾਰ ਉਨ੍ਹਾਂ ਨੂੰ ਇਨਸਾਫ ਦੀ ਉਮੀਦ ਸੀ, ਪਰ ਲਾਰੈਂਸ ਨੇ ਆਪਣੀ ਚਾਲ ਚੱਲ ਦਿੱਤੀ ਅਤੇ ਉਸ ਨੇ ਅਰਜ਼ੀ ਪਾ ਕੇ ਪਹਿਲਾਂ ਹੀ ਬੋਲ ਦਿਤਾ ਕਿ ਉਸ ਦੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਹੀ ਨਹੀਂ ਸੀ ਤੇ ਨਾ ਹੀ ਉਸ ਨੇ ਕਦੇ ਮੂਸੇਵਾਲਾ ਤੋਂ ਕੋਈ ਫਿਰੌਤੀ ਮੰਗੀ ਸੀ।
ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਲਾਰੈਂਸ ਇੰਟਰਵਿਊ 'ਚ ਬੋਲਦਾ ਹੈ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਅ ਹੈ, ਤੇ ਹੁਣ ਕਤਲ ਦੀ ਸਜ਼ਾ ਤੋਂ ਬਚਣ ਲਈ ਉਸ ਨੇ ਅਰਜ਼ੀ ਪਾ ਕੇ ਸਾਫ ਹੀ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।