![ABP Premium](https://cdn.abplive.com/imagebank/Premium-ad-Icon.png)
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ 'ਚ ਅੱਗੇ ਆਏ ਇਹ ਪੰਜਾਬੀ ਸਟਾਰਜ਼, 16 ਨਵੰਬਰ ਨੂੰ ਕਰਨਗੇ ਇਹ ਕੰਮ, ਦੇਖੋ ਵੀਡੀਓ
ਇਸ ਮੁਹਿੰਮ ਨਾਲ ਮਨਕੀਰਤ ਔਲਖ, ਬਿਨੂੰ ਢਿੱਲੋਂ, ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਰਾਜਵੀਰ ਜਵੰਧਾ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਜੁੜ ਗਏ ਹਨ। ਇਸੇ ਸਿਲਸਿਲੇ 'ਚ 16 ਨਵੰਬਰ ਨੂੰ ਲੁਧਿਆਣਾ ਵਿਖੇ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ
![ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ 'ਚ ਅੱਗੇ ਆਏ ਇਹ ਪੰਜਾਬੀ ਸਟਾਰਜ਼, 16 ਨਵੰਬਰ ਨੂੰ ਕਰਨਗੇ ਇਹ ਕੰਮ, ਦੇਖੋ ਵੀਡੀਓ mankirt aulakh nirmal rishi binnu dhillon and many other punjabi stars join hand for cycle rally in ludhiana ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ 'ਚ ਅੱਗੇ ਆਏ ਇਹ ਪੰਜਾਬੀ ਸਟਾਰਜ਼, 16 ਨਵੰਬਰ ਨੂੰ ਕਰਨਗੇ ਇਹ ਕੰਮ, ਦੇਖੋ ਵੀਡੀਓ](https://feeds.abplive.com/onecms/images/uploaded-images/2023/11/06/d7f6299d8c5fae398be2b64705eb56651699262464279469_original.png?impolicy=abp_cdn&imwidth=1200&height=675)
Punjabi Artists Participate In Cycle Rally Ludhiana: ਪੰਜਾਬ 'ਚ ਇਸ ਸਮੇਂ ਹਾਲਾਤ ਕਾਫੀ ਖਰਾਬ ਹਨ। ਪੰਜਾਬ ਦੀ ਅੱਧੀ ਜਵਾਨੀ ਨਸ਼ੇ ਨੇ ਰੋਲ ਦਿੱਤੀ ਹੈ। ਪੰਜਾਬ ਸਰਕਾਰ ਸੂਬੇ 'ਚ ਨਸ਼ੇ ਨੂੰ ਠੱਲ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੋ ਗਈ ਹੈ ਅਤੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਵਧ ਚੜ੍ਹ ਕੇ ਇਸ ਮੁਹਿੰਮ 'ਚ ਹਿੱਸਾ ਲੈ ਰਹੇ ਹਨ।
ਹੁਣ ਇਸ ਮੁਹਿੰਮ ਨਾਲ ਮਨਕੀਰਤ ਔਲਖ, ਬਿਨੂੰ ਢਿੱਲੋਂ, ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਰਾਜਵੀਰ ਜਵੰਧਾ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਜੁੜ ਗਏ ਹਨ। ਇਸੇ ਸਿਲਸਿਲੇ 'ਚ 16 ਨਵੰਬਰ ਨੂੰ ਲੁਧਿਆਣਾ ਵਿਖੇ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ, ਜਿਸ ਰਾਹੀਂ ਲੁਧਿਆਣਾ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਸਾਈਕਲ ਰੈਲੀ ਸਵੇਰੇ 7 ਵਜੇ ਤੋਂ ਪੀਏਯੂ ਤੋਂ ਸ਼ੁਰੂ ਹੋਵੇਗੀ। ਦੱਸ ਦਈਏ ਕਿ ਇਸ ਵੀਡੀਓ ਨੂੰ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰ ਗੁੱਗੂ ਗਿੱਲ ਵੀ ਨਸ਼ਾ ਮਹਿੰਮ ਨਾਲ ਜੁੜ ਚੁੱਕੇ ਹਨ। ਹੁਣ ਇਸੇ ਲੜੀ ਤਹਿਤ ਹੋਰ ਕਈ ਪੰਜਾਬੀ ਸਿਤਾਰੇ ਇਸ ਮੁਹਿੰਮ ਨਾਲ ਜੁੜੇ ਹਨ, ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਖੁਸ਼ਹਾਲ ਬਣਾਇਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)