(Source: ECI/ABP News/ABP Majha)
Mankirt Aulakh Workout Video: ਮਨਕੀਰਤ ਔਲਖ ਨੇ ਜਿੰਮ `ਚ ਵਰਕਆਊਟ ਕਰਦੇ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੇ ਕੀਤਾ ਰੀਐਕਟ
ਮਨਕੀਰਤ ਔਲਖ (Mankirt Aulakh) ਦੀ ਵੀਡੀਓ ਦੀ ਗੱਲ ਕੀਤੀ ਜਾਏ ਤਾਂ ਉਹ ਟਰੈੱਡਮਿਲ ਤੇ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ। ਚਿਹਰੇ ਤੇ ਅਗਰੈਸਿਵ ਲੁੱਕ ਨਾਲ ਔਲਖ ਬੇਹੱਦ ਖੂਬਸੂਰਤ ਲੱਗ ਰਹੇ ਹਨ।
Mankirt Aulakh Workout Video: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਸੁਰਖੀਆਂ `ਚ ਬਣੇ ਹੋਏ ਹਨ। ਸਿੱਧੂ ਮੂਸੇਵਾਲਾ ਕਤਲ ਕੇਸ `ਚੋਂ ਕਲੀਨ ਚਿੱਟ ਮਿਲਣ ਮਗਰੋਂ ਔਲਖ ਮੁੜ ਤੋਂ ਸੋਸ਼ਲ ਮੀਡੀਆ `ਤੇ ਐਕਟਿਵ ਹੋ ਗਏ ਹਨ। ਹਾਲਾਂਕਿ ਉਨ੍ਹਾਂ ਦੀ ਸੋਸ਼ਲ ਮੀਡੀਆ `ਤੇ ਜ਼ਿਆਦਾ ਪੋਸਟਾਂ ਨਹੀਂ ਹੁੰਦੀਆਂ। ਇਸੇ ਲਈ ਜਦੋਂ ਵੀ ਉਹ ਕੋਈ ਪੋਸਟ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦੇ ਹਨ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।
ਹੁਣ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜਿੰਮ `ਚ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਔਲਖ ਦੀ ਇਸ ਪੋਸਟ `ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਹਨ। ਉਨ੍ਹਾਂ ਦੇ ਚਾਹੁਣ ਵਾਲੇ ਔਲਖ ਨੂੰ ਬੱਸ ਇਹੀ ਗੁਜ਼ਾਰਿਸ਼ ਕਰਦੇ ਨਜ਼ਰ ਆ ਰਹੇ ਹਨ ਕਿ ਔਲਖ ਦਾ ਅਗਲਾ ਗਾਣਾ ਕਦੋਂ ਆਵੇਗਾ।
ਔਲਖ ਦੀ ਵੀਡੀਓ ਦੀ ਗੱਲ ਕੀਤੀ ਜਾਏ ਤਾਂ ਉਹ ਟਰੈੱਡਮਿਲ ਤੇ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ। ਚਿਹਰੇ ਤੇ ਅਗਰੈਸਿਵ ਲੁੱਕ ਨਾਲ ਔਲਖ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੇਖੋ ਵੀਡੀਓ:
View this post on Instagram
ਦਸਣਯੋਗ ਹੈ ਕਿ ਮਨਕੀਰਤ ਔਲਖ ਨੇ ਆਪਣੇ ਅਗਲੇ ਟਰੈਕ ਦਾ ਐਲਾਨ ਕਰ ਦਿਤਾ ਹੈ। ਪਰ ਫ਼ਿਲਹਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬੱਸ ਔਲਖ ਨੇ ਇੰਸਟਾਗ੍ਰਾਮ `ਤੇ ਪੋਸਟ ਸ਼ੇਅਰ ਕਰਕੇ ਆਪਣੇ ਫ਼ੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿਤੀ ਹੈ ਕਿ ਉਹ ਜਲਦ ਹੀ ਆਪਣੇ ਨਵੇਂ ਗੀਤ ਨਾਲ ਧਮਾਲਾਂ ਪਾਉਣ ਲਈ ਬਿਲਕੁਲ ਤਿਆਰ ਹਨ।