(Source: ECI/ABP News)
Mastaney: ਪੰਜਾਬੀ ਸਿਨੇਮਾ ਦੇ ਇਤਿਹਾਸ ਚ ਪਹਿਲੀ ਵਾਰ ਸਿਨੇਮਾਘਰ 'ਚ ਰਿਲੀਜ਼ ਹੋਵੇਗਾ 'ਮਸਤਾਨੇ' ਫਿਲਮ ਦਾ ਟ੍ਰੇਲਰ
Tarsem Jassar-Simi Chahal: ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਤਰਸੇਮ-ਸਿੰਮੀ ਦੀ ਫਿਲਮ 'ਮਸਤਾਨੇ'। ਇਹ ਇੱਕ ਇਤਿਹਾਸਕ ਫਿਲਮ ਹੈ, ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
![Mastaney: ਪੰਜਾਬੀ ਸਿਨੇਮਾ ਦੇ ਇਤਿਹਾਸ ਚ ਪਹਿਲੀ ਵਾਰ ਸਿਨੇਮਾਘਰ 'ਚ ਰਿਲੀਜ਼ ਹੋਵੇਗਾ 'ਮਸਤਾਨੇ' ਫਿਲਮ ਦਾ ਟ੍ਰੇਲਰ mastaney trailer will be the first to be releasing in cinemas in the history of punjabi cinema simi chahal shares post on social media Mastaney: ਪੰਜਾਬੀ ਸਿਨੇਮਾ ਦੇ ਇਤਿਹਾਸ ਚ ਪਹਿਲੀ ਵਾਰ ਸਿਨੇਮਾਘਰ 'ਚ ਰਿਲੀਜ਼ ਹੋਵੇਗਾ 'ਮਸਤਾਨੇ' ਫਿਲਮ ਦਾ ਟ੍ਰੇਲਰ](https://feeds.abplive.com/onecms/images/uploaded-images/2023/08/04/08bf7b83f436cd858ed8ec7d61df6bac1691120632904469_original.jpg?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Mastaney Movie Trailer To Be Released In Cinemas: ਤਰਸੇਮ ਜੱਸੜ-ਸਿੰਮੀ ਚਾਹਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਮਸਤਾਨੇ' 25 ਅਗਸਤ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਤੋਂ ਹੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਇਸ ਫਿਲਮ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ।
ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਤਰਸੇਮ-ਸਿੰਮੀ ਦੀ ਫਿਲਮ 'ਮਸਤਾਨੇ'। ਇਹ ਇੱਕ ਇਤਿਹਾਸਕ ਫਿਲਮ ਹੈ, ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਟਰੇਲਰ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦੇ ਟਰੇਲਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ। ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕਿਸੇ ਪੰਜਾਬੀ ਫਿਲਮ ਦਾ ਟਰੇਲਰ ਸਿਨੇਮਾਘਰਾਂ 'ਚ ਰਿਲੀਜ਼ ਹੋਵੇ।
ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਸ ਨੇ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਪੰਜਾਬੀ ਸਿਨੇਮਾ ਇਤਿਹਾਸ ਵਿਚ ਪਹਿਲੀ ਵਾਰ ਮਸਤਾਨੇ ਮੂਵੀ ਦਾ ਟ੍ਰੇਲਰ ਸਿਨੇਮਾ ਘਰਾਂ ਵਿਚ release ਹੋਣ ਜਾ ਰਿਹਾ 5 ਅਗਸਤ ਨੂੰ , ਤੁਸੀਂ ਵੀ ਆਪਣੀਆਂ free tickets book ਕਰਕੇ ਸਿਨੇਮਾ ਜਾ ਕੇ ਦੇਖ ਸਕਦੇ ਓ , ਬਾਕੀ ਸੋਸ਼ਲ ਮੀਡਿਆ ਤੇ ਟ੍ਰੇਲਰ ਬਾਅਦ ਵਿਚ release ਹੋਵੇਗਾ ਜੀ .. ਇਹ ਫਿਲਮ ਸਿਨੇਮਾ ਵਿਚ experience ਕਰਨ ਵਾਲੀ ਫਿਲਮ ਹੈ ਤੇ ਇਹਦੇ ਟ੍ਰੇਲਰ ਦਾ ਵੀ ਅਸਲ ਫੀਲ ਤੁਹਾਨੂੰ ਸਿਨੇਮਾ ਘਰਾਂ ਵਿਚ ਬੇਹਤਰ ਆ ਸਕਦਾ 😊🙏🏼'
View this post on Instagram
ਕਾਬਿਲੇਗੌਰ ਹੈ ਕਿ ਇਹ ਫਿਲਮ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਇੱਕ ਵਾਰ ਫਿਰ ਤੋਂ ਤਰਸੇਮ-ਸਿੰਮੀ ਦੀ ਜੋੜੀ ਦੇਖਣ ਨੂੰ ਮਿਲੇਗੀ। ਫਿਲਮ 'ਚ ਤਰਸੇਮ-ਸਿੰਮੀ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ, ਹਨੀ ਮੱਟੂ ਅਤੇ ਅਦਾਕਾਰਾ ਸਿੰਮੀ ਚਾਹਲ ਵੀ ਨਜ਼ਰ ਆਉਣਗੇ। ਫ਼ਿਲਮ ਸਿੱਖ ਕੌਮ ਦੀ ਬਹਾਦਰੀ ਅਤੇ ਸਿੱਖ ਯੋਧਿਆਂ ਦੀ ਗਾਥਾ ਨੂੰ ਬਿਆਨ ਕਰੇਗੀ। ਫ਼ਿਲਮ ਨੂੰ ਵਿਹਲੀ ਜਨਤਾ ਫ਼ਿਲਮਸ ਅਤੇ ਓਮਜੀ ਸਿਨੇ ਵਰਲਡ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਸ਼ਰਨ ਆਰਟਸ ਵੱਲੋਂ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)