
Meena Kumari: ਹਸਪਤਾਲ ਤੋਂ ਮੀਨਾ ਕੁਮਾਰੀ ਦੀ ਲਾਸ਼ ਤੱਕ ਲੈਣ ਲਈ ਪਰਿਵਾਰ ਕੋਲ ਨਹੀਂ ਸੀ ਪੈਸੇ, ਫਿਰ ਹੋਇਆ ਸੀ ਇਹ ਚਮਤਕਾਰ!
Meena Kumari Financial Crisis: ਮੀਨਾ ਕੁਮਾਰੀ ਤਲਾਕ ਤੋਂ ਬਾਅਦ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਈ। ਉਹ ਲੰਬੇ ਸਮੇਂ ਤੱਕ ਕੋਮਾ ਵਿੱਚ ਰਹੀ ਅਤੇ 31 ਮਾਰਚ 1972 ਨੂੰ 38 ਦੀ ਉਮਰ 'ਚ ਸੰਸਾਰ ਨੂੰ ਅਲਵਿਦਾ ਆਖ ਗਈ।

Meena Kumari Financial Crisis: ਮੀਨਾ ਕੁਮਾਰੀ ਦਾ ਨਾਂ 20ਵੀਂ ਸਦੀ ਦੀਆਂ ਖੂਬਸੂਰਤ ਅਤੇ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਇੱਕ ਮਹਾਨ ਅਭਿਨੇਤਰੀ ਹੋਣ ਦੇ ਬਾਵਜੂਦ ਉਸ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪਿਆ। ਤਲਾਕ ਤੋਂ ਬਾਅਦ ਮੀਨਾ ਕੁਮਾਰੀ ਡਿਪ੍ਰੈਸ਼ਨ ਵਿੱਚ ਚਲੀ ਗਈ ਅਤੇ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਈ। ਇਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਰਹੀ ਅਤੇ ਆਖਰਕਾਰ ਸਿਰਫ 38 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਈ।
ਇਹ ਵੀ ਪੜ੍ਹੋ: 'ਦ ਕੇਰਲਾ ਸਟੋਰੀ' ਅਦਾਕਾਰਾ ਅਦਾ ਸ਼ਰਮਾ ਦੀ ਸਿਹਤ ਵਿਗੜੀ, ਇਸ ਬੀਮਾਰੀ ਕਰਕੇ ਹਸਪਤਾਲ ਹੋਈ ਭਰਤੀ
ਮੀਨਾ ਕੁਮਾਰੀ ਨੂੰ ਲੀਵਰ ਸਿਰੋਸਿਸ ਦੀ ਬੀਮਾਰੀ ਸੀ। ਉਹ ਆਪਣੀ ਫਿਲਮ 'ਪਾਕੀਜ਼ਾ' ਦੇ ਰਿਲੀਜ਼ ਹੋਣ ਤੋਂ ਇਕ ਮਹੀਨੇ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਹ ਲੰਬੇ ਸਮੇਂ ਤੱਕ ਕੋਮਾ ਵਿੱਚ ਰਹੀ ਅਤੇ 31 ਮਾਰਚ 1972 ਨੂੰ ਆਖਰੀ ਸਾਹ ਲਏ। ਆਪਣੇ ਆਖ਼ਰੀ ਦਿਨਾਂ 'ਚ ਪੈਸਿਆਂ ਦੀ ਤੰਗੀ ਨਾਲ ਜੂਝ ਰਹੀ ਅਦਾਕਾਰਾ ਦੇ ਪਰਿਵਾਰ ਦੀ ਹਾਲਤ ਅਜਿਹੀ ਸੀ ਕਿ ਉਹ ਉਸ ਦਾ ਇਲਾਜ ਵੀ ਨਹੀਂ ਕਰਵਾ ਸਕੇ। ਮੀਨਾ ਕੁਮਾਰੀ ਦੀ ਮੌਤ ਤੋਂ ਬਾਅਦ ਪਰਿਵਾਰ ਕੋਲ ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਤੋਂ ਚੁੱਕਣ ਲਈ 3500 ਰੁਪਏ ਵੀ ਨਹੀਂ ਸਨ।
ਡਾਕਟਰ ਨੇ ਅਦਾ ਕੀਤੀ ਰਕਮ
ਮਸ਼ਹੂਰ ਨਿਰਦੇਸ਼ਕ ਬਿਮਲ ਰਾਏ ਦੀ ਧੀ ਰਿੰਕੀ ਰਾਏ ਭੱਟਾਚਾਰੀਆ ਨੇ 2014 ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਮੀਨਾ ਕੁਮਾਰੀ ਦਾ ਪਰਿਵਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਲੈਣ ਲਈ ਵੀ ਪੈਸੇ ਨਹੀਂ ਸਨ।। ਅਜਿਹੇ 'ਚ ਮੀਨਾ ਕੁਮਾਰੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਕੰਮ ਆਏ।
View this post on Instagram
ਮੀਨਾ ਕੁਮਾਰੀ ਨੇ ਜਿੱਥੇ ਲੱਖਾਂ ਦਿਲਾਂ 'ਤੇ ਰਾਜ ਕੀਤਾ, ਉੱਥੇ ਹਸਪਤਾਲ ਦੇ ਅੰਦਰ ਵੀ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਸਨ। ਜਦੋਂ ਮੀਨਾ ਦੇ ਪਰਿਵਾਰ ਨੂੰ ਮ੍ਰਿਤਕ ਦੇਹ ਲਈ 3500 ਰੁਪਏ ਦੀ ਲੋੜ ਸੀ, ਤਾਂ ਅਦਾਕਾਰਾ ਦੇ ਡਾਕਟਰ ਨੇ ਉਹ ਰਕਮ ਅਦਾ ਕੀਤੀ ਸੀ।। ਰਿੰਕੀ ਨੇ ਕਿਹਾ, 'ਇਹ ਇਕ ਚਮਤਕਾਰ ਸੀ ਜਦੋਂ ਉਨ੍ਹਾਂ ਦੇ ਡਾਕਟਰ ਨੇ ਪਰਿਵਾਰ ਦੀ ਮਦਦ ਲਈ ਹੱਥ ਵਧਾਇਆ।'
ਆਰਥਿਕ ਤੰਗੀ ਕਾਰਨ ਅਦਾਕਾਰਾ ਦਾ ਸੀ ਬੁਰਾ ਹਾਲ
ਇਸ ਤੋਂ ਪਹਿਲਾਂ ਰੇਡਿਫ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਲਤਾ ਮੰਗੇਸ਼ਕਰ ਨੇ ਵੀ ਮੀਨਾ ਕੁਮਾਰੀ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਦੋਸਤ ਦੀ ਵਿਗੜਦੀ ਸਿਹਤ ਬਾਰੇ ਜਾਣ ਕੇ ਉਨ੍ਹਾਂ ਨੂੰ ਮਿਲਣ ਗਈ ਸੀ। ਮੀਨਾ ਨੇ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਚਾਹ ਪਾਣੀ ਵੀ ਪੁੱਛਿਆ ਸੀ। ਹਾਲਾਂਕਿ, ਲਤਾ ਜੀ ਆਸਾਨੀ ਨਾਲ ਸਮਝ ਸਕਦੇ ਸਨ ਕਿ ਅਦਾਕਾਰਾ ਕੋਲ ਗਰਮਜੋਸ਼ੀ ਤੇ ਪਿਆਰ ਤੋਂ ਇਲਾਵਾ ਉਨ੍ਹਾਂ ਨੂੰ ਦੇਣ ਲਈ ਹੋਰ ਕੁੱਝ ਨਹੀਂ ਸੀ।
ਲਤਾ ਮੰਗੇਸ਼ਕਰ ਮੀਨਾ ਨੂੰ ਮਿਲਣ ਗਈ ਸੀ
ਲਤਾ ਨੇ ਦੱਸਿਆ, 'ਮੈਨੂੰ ਪਤਾ ਲੱਗਾ ਕਿ ਉਹ ਬਹੁਤ ਬੀਮਾਰ ਸੀ। ਜਦੋਂ ਮੈਂ ਫੁੱਲ ਲੈ ਕੇ ਉਸ ਦੇ ਘਰ ਪਹੁੰਚੀ ਤਾਂ ਮੀਨਾ ਨੇ ਕਿਹਾ, 'ਅੱਲ੍ਹਾ! ਤੁਸੀਂ ਇੱਥੇ ਆਏ ਹੋ, ਮੈਂ ਬਹੁਤ ਖੁਸ਼ਕਿਸਮਤ ਹਾਂ।' ਅਸੀਂ ਕਾਫੀ ਦੇਰ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਚਾਹ ਪਾਣੀ ਲਈ ਪੁੱਛਿਆ, ਹਾਲਾਂਕਿ ਮੈਂ ਮਹਿਸੂਸ ਕੀਤਾ ਕਿ ਉਹ ਇਸ ਸਥਿਤੀ ਵਿੱਚ ਆਪਣੀ ਗਰਮਜੋਸ਼ੀ ਤੇ ਪਿਆਰ ਤੋਂ ਇਲਾਵਾ ਮੈਨੂੰ ਕੁਝ ਵੀ ਦੇਣ ਦੀ ਸਥਿਤੀ ਵਿੱਚ ਨਹੀਂ ਸੀ। ਸਾਡੀ ਮੁਲਾਕਾਤ ਤੋਂ ਕੁੱਝ ਸਮੇਂ ਬਾਅਦ ਹੀ ਮੀਨਾ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਇਸ ਸ਼ਖਸ ਦੇ ਸਿਰ ਬੰਨ੍ਹਦੇ ਹਨ ਆਪਣੀ ਕਾਮਯਾਬੀ ਦਾ ਸਿਹਰਾ, ਦੇਖੋ ਇਹ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
