ਪੜਚੋਲ ਕਰੋ
ਮੌਨੀ ਰਾਏ ਦਾ ਸਲਮਾਨ ਦੀ ਫ਼ਿਲਮ ਦੇ ਗਾਣੇ ‘ਤੇ ਜ਼ਬਰਦਸਤ ਡਾਂਸ

ਮੁੰਬਈ: ਟੀਵੀ ਦੀ ਮੌਨੀ ਰਾਏ ਅਕਸਰ ਹੀ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਕਦੇ ਆਪਣੇ ਕੰਮ ਨੂੰ ਲੈ ਕੇ ਅਤੇ ਕਦੇ ਆਪਣੇ ਫੈਸ਼ਨ ਨੂੰ ਲੈ ਕੇ। ਅਜਿਹੇ ‘ਚ ਮੌਨੀ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਜਿਸ ਦਾ ਕਾਰਨ ਹੈ ਉਸ ਦਾ ਸਲਮਾਨ ਦੀ ਫ਼ਿਲਮ ‘ਲਵਯਾਰਤੀ’ ਦੇ ਗਾਣੇ ‘ਤੇ ਡਾਂਸ। ਉਸ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਛਾ ਗਈ ਹੈ। ਵੇਖੋ ਵੀਡੀਓ:
ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੈ। ਇਸ ਦੇ ਨਾਲ ਹੀ ਉਸ ਦੇ ਡਾਂਸ ਦੇ ਜਲਵੇ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਕੇਜੀਐਫ’ ‘ਚ ਵੀ ਦੇਖਣ ਨੂੰ ਮਿਲੇ ਹਨ। ਜਿਸ ‘ਚ ਉਸ ਨੇ ‘ਗਲੀ-ਗਲੀ’ ਗਾਣੇ ‘ਤੇ ਠੁਕਮੇ ਲਗਾਏ ਹਨ। ਮੌਨੀ ਰਾਏ ਨੇ ਇਸ ਸਾਲ ਅਕਸ਼ੈ ਕੁਮਾਰ ਦੇ ਨਾਲ ‘ਗੋਲਡ’ ਫ਼ਿਲਮ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਜਿਸ ਤੋਂ ਬਾਅਦ ਉਸ ਕੋਲ ਆਲਿਆ-ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਅਤੇ ਰਾਜਕੁਮਾਰ ਦੀ ਫ਼ਿਲਮ ‘ਮੇਡ ਇੰਨ ਚਾਈਨਾ’ ‘ਚ ਲੀਡ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਦੋਵੇਂ ਫ਼ਿਲਮ 2019 ‘ਚ ਰਿਲੀਜ਼ ਹੋ ਰਹੀਆਂ ਹਨ। ਇਸ ਤੋਂ ਇਲਾਵਾ ਮੌਨੀ, ਜੌਨ ਅਬ੍ਰਾਹਮ ਦੇ ਨਾਲ ਵੀ ‘ਰਾਅ’ ‘ਚ ਨਜ਼ਰ ਆਵੇਗੀ।View this post on InstagramToo sleepy to read so ; Love Language !! 👩🏻✨ #rehearsals #day1 #soon @sonyamagic
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















