Mukesh Ambani: ਮੁਕੇਸ਼ ਅੰਬਾਨੀ ਤੇ ਪਤਨੀ ਨੀਤਾ ਪਬਲਿਕ 'ਚ ਇੱਕ ਦੂਜੇ ਨੂੰ ਇਗਨੋਰ ਕਰਦੇ ਆਏ ਨਜ਼ਰ, ਵੀਡੀਓ ਅੱਗ ਵਾਂਗ ਹੋ ਰਿਹਾ ਵਾਇਰਲ
Mukesh Ambani Neeta Ambani: ਮੁਕੇਸ਼ ਤੇ ਨੀਤਾ ਨੇ ਕੁੱਝ ਅਜਿਹੀ ਹਰਕਤ ਕਰ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਦੋਵਾਂ ਵਿਚਾਲੇ ਸਭ ਠੀਕ ਨਹੀਂ ਚੱਲ ਰਿਹਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Mukesh Ambani Neeta Ambani Viral Video: ਮੁਕੇਸ਼ ਅੰਬਾਨੀ ਭਾਰਤ ਦੇ ਸਭ ਅਮੀਰ ਬਿਜ਼ਨਸਮੈਨ ਹਨ। ਇਸ ਦੇ ਨਾਲ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਸ਼ਾਮਲ ਹਨ। ਅੰਬਾਨੀ ਤੇ ਉਨ੍ਹਾਂ ਦਾ ਪਰਿਵਾਰ ਬੇਹੱਦ ਲਗਜ਼ਰੀ ਲਾਈਫ ਜਿਉਂਦਾ ਹੈ, ਇਸ ਕਰਕੇ ਉਹ ਸੁਰਖੀਆਂ 'ਚ ਰਹਿੰਦੇ ਹਨ। ਪਰ ਹਾਲ ਹੀ 'ਚ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਸੁਰਖੀਆਂ ਚ ਆ ਗਏ ਹਨ ਤੇ ਇਸ ਦੀ ਵਜ੍ਹਾ ਕੁੱਝ ਹੋਰ ਹੈ।
ਮੁਕੇਸ਼ ਅੰਬਾਨੀ ਦਾ ਉਨ੍ਹਾਂ ਦੀ ਪਤਨੀ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਦਰਅਸਲ, ਹਾਲ ਹੀ 'ਚ ਮੁਕੇਸ਼ ਤੇ ਨੀਤਾ ਨੇ ਮੁੰਬਈ ਦੇ ਸਭ ਤੋਂ ਵੱਡੇ ਮਾਲ ਜੀਓ ਵਰਲਡ ਪਲਾਜ਼ਾ ਦੀ ਓਪਨਿੰਗ ਕੀਤੀ ਸੀ। ਇਸ ਓਪਨਿੰਗ ਈਵੈਂਟ ਨੂੰ ਅਟੈਂਡ ਕਰਨ ਫਿਲਮੀ ਸਿਤਾਰੇ ਵੀ ਪਹੁੰਚੇ ਸੀ। ਸਲਮਾਨ ਤੋਂ ਲੈਕੇ ਦੀਪਿਕਾ ਤੇ ਆਲੀਆ ਤੱਕ ਨੇ ਰੈੱਡ ਕਾਰਪੇਟ 'ਤੇ ਗਲੈਮਰ ਦਾ ਜਲਵਾ ਬਿਖੇਰਿਆ ਸੀ।
ਇਸੇ ਦੌਰਾਨ ਈਵੈਂਟ ਵਿੱਚ ਮੁਕੇਸ਼ ਤੇ ਨੀਤਾ ਨੇ ਕੁੱਝ ਅਜਿਹੀ ਹਰਕਤ ਕਰ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਦੋਵਾਂ ਵਿਚਾਲੇ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਮੁਕੇਸ਼ ਤੇ ਨੀਤਾ ਪਬਲਿਕ 'ਚ ਇਕ ਦੂਜੇ ਨੂੰ ਬੁਰੀ ਤਰ੍ਹਾਂ ਇਗਨੋਰ ਕਰਦੇ ਨਜ਼ਰ ਆਏ। ਨੀਤਾ ਮੁਕੇਸ਼ ਈਵੈਂਟ ਦੌਰਾਨ ਪੱਤਰਕਾਰਾਂ ਨੂੰ ਪੋਜ਼ ਦੇ ਰਹੇ ਸੀ। ਇਸ ਦੌਰਾਨ ਨੀਤਾ ਨੇ ਆਪਣੇ ਪਤੀ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਕੇਸ਼ ਅੰਬਾਨੀ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਇਸ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਦੇਖ ਕੇ ਦੋਵਾਂ ਦੀ ਧੀ ਵਿੱਚ ਆ ਕੇ ਖੜੀ ਹੋ ਗਈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਮੁਕੇਸ਼ ਅੰਬਾਨੀ ਆਪਣੀ ਨਿੱਜੀ ਲਾਈਫ ਨੂੰ ਕਾਫੀ ਪ੍ਰਾਇਵੇਟ ਰੱਖਣਾ ਪਸੰਦ ਕਰਦੇ ਹਨ। ਇਹ ਉਨ੍ਹਾਂ ਦਾ ਇਸ ਤਰ੍ਹਾਂ ਦਾ ਪਹਿਲਾ ਵੀਡੀਓ ਹੈ, ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਤਾਂ ਸਭ ਇਹੀ ਸੋਚਦੇ ਸੀ ਕਿ ਅੰਬਾਨੀ ਜੋੜਾ ਪਰਫੈਕਟ ਜ਼ਿੰਦਗੀ ਜਿਉਂਦਾ ਹੈ।