Natu Natu: ਕੌਣ ਹਨ 'ਨਾਟੂ ਨਾਟੂ' ਗਾਣੇ ਨੂੰ ਆਵਾਜ਼ ਦੇਣ ਵਾਲੇ ਗਾਇਕ, ਆਸਕਰ 'ਚ ਵੀ ਇਨ੍ਹਾਂ ਦੋਵਾਂ ਨੇ ਪਾਈਆਂ ਧਮਾਲਾਂ
Natu Natu Oscars 2023: ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਪੁਰਸਕਾਰ ਜਿੱਤਿਆ ਹੈ। ਇਸ ਦੇ ਨਾਲ ਹੀ ਗੀਤ ਦੇ ਗਾਇਕਾਂ ਨੇ ਆਸਕਰ ਦੀ ਸਟੇਜ 'ਤੇ ਖੂਬ ਧੂਮ ਮਚਾਈ।
Natu Natu At Oscars 2023: ਭਾਰਤ ਨੇ 95ਵੇਂ ਆਸਕਰ ਪੁਰਸਕਾਰਾਂ ਵਿੱਚ ਕਈ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦਾ ਆਸਕਰ ਪੁਰਸਕਾਰ ਵੀ ਜਿੱਤਿਆ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਗੀਤ ਦੇ ਅਸਲੀ ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਵੀ ਆਸਕਰ ਦੇ ਮੰਚ 'ਤੇ ਪਹੁੰਚ ਕੇ ਆਪਣੀ ਆਵਾਜ਼ ਦਾ ਅਜਿਹਾ ਜਾਦੂ ਬਿਖੇਰਿਆ ਕਿ ਹਰ ਕੋਈ ਉਨ੍ਹਾਂ ਨਾਲ ਨੱਚਣ ਲਈ ਮਜਬੂਰ ਹੋ ਗਿਆ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਖਾਣਾ ਬਣਾਉਣ 'ਚ ਹਨ ਐਕਸਪਰਟ, ਯਕੀਨ ਨਹੀਂ ਤਾਂ ਦੇਖ ਲਓ ਇਹ ਵੀਡੀਓ
ਆਸਕਰ ਦੇ ਮੰਚ 'ਤੇ ਨਾਟੁ ਨਾਟੂ ਦਾ ਜਲਵਾ
ਦਰਅਸਲ, 95ਵਾਂ ਆਸਕਰ ਐਵਾਰਡ 12 ਮਾਰਚ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿਸ 'ਚ ਕਈ ਹਾਲੀਵੁੱਡ ਸਿਤਾਰਿਆਂ ਨੇ ਹਿੱਸਾ ਲਿਆ। ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਵੀ ਇਸ ਵਾਰ ਆਸਕਰ 'ਚ ਪੇਸ਼ਕਾਰ ਬਣ ਕੇ ਭਾਰਤ ਦਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਫਿਲਮ 'ਆਰ.ਆਰ.ਆਰ' ਦੇ ਗੀਤ 'ਨਾਟੂ ਨਾਟੂ' ਨੂੰ ਵੀ ਸਰਵੋਤਮ ਮੂਲ ਗੀਤ ਦਾ ਐਵਾਰਡ ਮਿਲਿਆ। ਇਸ ਦੌਰਾਨ ਗੀਤ ਦੇ ਅਸਲੀ ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਵੀ ਮੌਜੂਦ ਸਨ ਅਤੇ ਦੋਵਾਂ ਨੇ ਸਟੇਜ 'ਤੇ ਗਾਉਣ ਦੇ ਨਾਲ-ਨਾਲ ਜ਼ਬਰਦਸਤ ਪਰਫਾਰਮੈਂਸ ਵੀ ਦਿੱਤੀ। ਜਿਸ ਵਿੱਚ ਅਮਰੀਕੀ ਡਾਂਸਰ ਨੇ ਆਪਣੇ ਡਾਂਸ ਦੇ ਜੌਹਰ ਦਿਖਾਏ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
NAATU NAATU at the 95th Academy Awards . The performance got a standing ovation. Proud moment for Indians !! pic.twitter.com/fS1cWoXyrc
— BTS STREAM TEAM ⁷ 🇮🇳 (@btsstreamteamin) March 13, 2023
ਗੀਤ ਨੂੰ ਸਾਊਥ ਦੇ ਗਾਇਕਾਂ ਨੇ ਦਿੱਤੀ ਹੈ ਆਵਾਜ਼
ਦੂਜੇ ਪਾਸੇ ਗਾਇਕ ਕਾਲ ਭੈਰਵ ਦੀ ਗੱਲ ਕਰੀਏ ਤਾਂ ਉਹ ਦੱਖਣੀ ਭਾਰਤੀ ਗਾਇਕ ਅਤੇ ਗੋਲਡਨ ਗਲੋਬ ਐਵਾਰਡ ਜੇਤੂ ਐਮਐਮ ਕੀਰਵਾਨੀ ਦਾ ਪੁੱਤਰ ਹੈ। ਇਸ ਤੋਂ ਇਲਾਵਾ ਰਾਹੁਲ ਸਿਪਲੀਗੰਜ ਵੀ ਇਸ ਇੰਡਸਟਰੀ ਦੇ ਬਿਹਤਰੀਨ ਗਾਇਕਾਂ 'ਚੋਂ ਇਕ ਹਨ। ਜਿਸ ਨੇ 50 ਤੋਂ ਵੱਧ ਫਿਲਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।
ਦੱਸ ਦੇਈਏ ਕਿ "ਨਾਟੂ ਨਾਟੂ" ਨੇ ਇਸ ਸਾਲ ਦੇ ਸ਼ੁਰੂ ਵਿੱਚ ਗੋਲਡਨ ਗਲੋਬ ਅਵਾਰਡ ਅਤੇ ਸਰਵੋਤਮ ਗੀਤ ਲਈ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਿਆ ਸੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾ ਵਿੱਚ ਸਨ। ਇਸ ਤੋਂ ਇਲਾਵਾ ਆਲੀਆ ਭੱਟ ਵੀ ਫਿਲਮ 'ਚ ਰਾਮ ਚਰਨ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਅਜੇ ਦੇਵਗਨ ਅਤੇ ਸ਼੍ਰੇਆ ਸਰਨ ਦੀ ਵੀ ਛੋਟੀ ਜਿਹੀ ਭੂਮਿਕਾ ਸੀ।
ਇਹ ਵੀ ਪੜ੍ਹੋ: ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇਹ ਸੋਸ਼ਲ ਮੀਡੀਆ ਪੋਸਟ ਵਾਇਰਲ, ਬੋਲੀ- ਵਿਆਹ ਦਾ ਪਾਠ ਕਰਾਉਣਾ ਸੀ ਪਰ...