(Source: ECI/ABP News)
Shayar: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਫਿਰ ਜਿੱਤਿਆ ਦਿਲ, ਰਿਲੀਜ਼ ਹੋਈ ਫਿਲਮ 'ਸ਼ਾਇਰ', ਪੜ੍ਹੋ ਮੂਵੀ ਰਿਵਿਊ
Neeru Bajwa Satinder Sartaaj: 'ਸ਼ਾਇਰ' ਅੱਜ 19 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਕਹਿਣਾ ਪਵੇਗਾ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਸੁਪਰਹਿੱਟ ਹੈ। ਜੇ ਤੁਸੀਂ ਫਿਲਮ ਦੇਖਣ ਦਾ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਪੜ੍ਹੋ ਇਹ ਰਿਵਿਊ:
![Shayar: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਫਿਰ ਜਿੱਤਿਆ ਦਿਲ, ਰਿਲੀਜ਼ ਹੋਈ ਫਿਲਮ 'ਸ਼ਾਇਰ', ਪੜ੍ਹੋ ਮੂਵੀ ਰਿਵਿਊ neeru bajwa satinder sartaaj starrer movie shayar released today april 19 here is movie review Shayar: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਫਿਰ ਜਿੱਤਿਆ ਦਿਲ, ਰਿਲੀਜ਼ ਹੋਈ ਫਿਲਮ 'ਸ਼ਾਇਰ', ਪੜ੍ਹੋ ਮੂਵੀ ਰਿਵਿਊ](https://feeds.abplive.com/onecms/images/uploaded-images/2024/04/19/ee9dfeb4f7c97bd8932fbf9bb0b9f9551713524162115469_original.png?impolicy=abp_cdn&imwidth=1200&height=675)
Shayar Movie Review In Punjabi: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਛਾ ਗਈ ਹੈ। ਦੋਵਾਂ ਦੀ ਫਿਲਮ 'ਸ਼ਾਇਰ' ਅੱਜ ਯਾਨਿ 19 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਇਹ ਤਾਂ ਕਹਿਣਾ ਪਵੇਗਾ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਸੁਪਰਹਿੱਟ ਹੈ। ਜੇ ਤੁਸੀਂ ਇਹ ਫਿਲਮ ਦੇਖਣ ਦਾ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਪੜ੍ਹੋ ਇਹ ਰਿਵਿਊ:
ਫਿਲਮ ਦਾ ਨਾਮ ਹੀ ਦੱਸਦਾ ਹੈ ਕਿ ਫਿਲਮ 'ਚ ਕਾਫੀ ਜ਼ਿਆਦਾ ਸ਼ਾਇਰੀ ਹੈ। ਬਲਕਿ ਇਹ ਫਿਲਮ ਹੀ ਸ਼ਾਇਰੀ 'ਤੇ ਬਣੀ ਹੈ। ਫਿਲਮ 'ਚ ਬਕਮਾਲ ਸ਼ਾਇਰੀ ਤੁਹਾਡਾ ਦਿਲ ਜਿੱਤ ਲੈਂਦੀ ਹੈ। ਇਸ ਦੇ ਨਾਲ ਨਾਲ ਸ਼ਾਨਦਾਰ ਕੱਵਾਲੀਆਂ ਵੀ ਸਮਾਂ ਬੰਨ੍ਹਦੀਆਂ ਹਨ। ਜਿਹੜੇ ਲੋਕ ਕੱਵਾਲੀਆਂ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ। ਫਿਲਮ ਦੀ ਕਹਾਣੀ ਸੱਤੇ (ਸਰਤਾਜ) ਤੇ ਸੀਰੋ (ਨੀਰੂ) ਦੇ ਆਲੇ ਦੁਆਲੇ ਘੁੰਮਦੀ ਹੈ। ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਹੈ ਤੇ ਫਿਰ ਵਿਛੋੜੇ ਦਾ ਸੀਜ਼ਨ ਵੀ ਆਉਂਦਾ ਹੈ। ਪਰ ਇਸ ਤੋਂ ਬਾਅਦ ਤੇ ਇਸ ਦਰਮਿਆਨ ਜੋ ਹੁੰਦਾ ਹੈ, ਉਸ ਦੇ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਜਦੋਂ ਤੁਸੀਂ ਫਿਲਮ ਦੇਖਣਾ ਸ਼ੁਰੂ ਕਰਦੇ ਹੋ ਤਾਂ ਇਸ ਨਾਲ ਹੌਲੀ ਹੌਲੀ ਜੁੜਦੇ ਜਾਂਦੇ ਹੋ। ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਹ ਫਿਲਮ ਤੁਹਾਨੂੰ ਹਸਾਏਗੀ, ਰੁਆਏਗੀ ਤੇ ਖੂਬ ਇਮੋਸ਼ਨਲ ਕਰੇਗੀ। ਪਰ ਸਾਵਧਾਨ! ਇਹ ਫਿਲਮ ਨੂੰ ਦੇਖ ਤੁਹਾਡੀਆਂ ਅੱਖਾਂ 'ਚ ਹੰਝੂ ਵੀ ਆ ਸਕਦੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਸ਼ਾਇਰ ਫਿਲਮ ਦਾ ਦੁਨੀਆ ਭਰ 'ਚ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਆਖਰ ਇਹ ਫਿਲਮ ਅੱਜ ਯਾਨਿ 19 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਜਿਵੇਂ ਕਿ ਸਾਰਿਆਂ ਨੂੰ ਉਮੀਦ ਸੀ ਕਿ ਫਿਲਮ ਵਧੀਆ ਹੋਵੇਗੀ। ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਨਜ਼ਰ ਆ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)