ਨਾ ਬੀਜ, ਨਾ ਬਦਾਮ, ਇਹ ਹਰੀ ਸਬਜ਼ੀ ਖਾ ਕੇ ਖੁਦ ਨੂੰ ਫਿੱਟ ਰੱਖਦੇ ਹਨ 88 ਸਾਲਾ ਧਰਮਿੰਦਰ, ਨਾਮ ਸੁਣ ਕੇ ਰਹਿ ਜਾਓਗੇ ਹੈਰਾਨ
88 ਸਾਲ ਦੀ ਉਮਰ ਵਿਚ ਜਦੋਂ ਲੋਕ ਰਿਟਾਇਰਮੈਂਟ ਲੈ ਕੇ ਆਪਣੇ ਪੋਤੇ-ਪੋਤੀਆਂ ਨਾਲ ਘਰ ਵਿਚ ਆਰਾਮ ਕਰਦੇ ਹਨ, ਉਸ ਉਮਰ ਵਿਚ ਵੀ ਉਹ ਆਪਣੀ ਅੱਧੀ ਉਮਰ ਦੇ ਸਿਤਾਰਿਆਂ ਨੂੰ ਪਰਦੇ ‘ਤੇ ਟੱਕਰ ਦੇ ਰਹੇ ਹਨ।
ਪੰਜਾਬ ਦੇ ਛੋਟੇ ਜਿਹੇ ਸ਼ਹਿਰ ਸਾਹਨੇਵਾਲ ਦਾ ਧਰਮਿੰਦਰ ਜਦੋਂ ਟਰੇਨ ਫੜ ਕੇ ਬੰਬਈ ਪਹੁੰਚਿਆ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਪੰਜਾਬ ਦਾ ਇਹ 'ਜੱਟ ਯਮਲਾ ਪਗਲਾ ਦੀਵਾਨਾ' ਗਭਰੂ ਜਵਾਨ ਇਕ ਦਿਨ ਬਾਲੀਵੁੱਡ 'ਤੇ ਰਾਜ ਕਰੇਗਾ। ਧਰਮਿੰਦਰ ਉਹ ਅਭਿਨੇਤਾ ਹਨ, ਜਿਨ੍ਹਾਂ ਨੇ ਫਿਲਮੀ ਦੁਨੀਆ ‘ਚ ਨਾ ਸਿਰਫ ਐਕਸ਼ਨ ਹੀਰੋ ਬਲਕਿ ਕਾਮੇਡੀ ਵਿਚ ਵੀ ਆਪਣੀ ਛਾਪ ਛੱਡੀ।
88 ਸਾਲ ਦੀ ਉਮਰ ਵਿਚ ਜਦੋਂ ਲੋਕ ਰਿਟਾਇਰਮੈਂਟ ਲੈ ਕੇ ਆਪਣੇ ਪੋਤੇ-ਪੋਤੀਆਂ ਨਾਲ ਘਰ ਵਿਚ ਆਰਾਮ ਕਰਦੇ ਹਨ, ਉਸ ਉਮਰ ਵਿਚ ਵੀ ਉਹ ਆਪਣੀ ਅੱਧੀ ਉਮਰ ਦੇ ਸਿਤਾਰਿਆਂ ਨੂੰ ਪਰਦੇ ‘ਤੇ ਟੱਕਰ ਦੇ ਰਹੇ ਹਨ। ਇੰਝ ਹੀ ਨਹੀਂ ਲੋਕ ਅਜੇ ਵੀ ਉਨ੍ਹਾਂ ਨੂੰ ਬਾਲੀਵੁੱਡ ਦਾ ਹੀ-ਮੈਨ ਕਹਿੰਦੇ ਹਨ। ਜੇਕਰ ਤੁਸੀਂ ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਦੀ ਫਿਟਨੈੱਸ ਅਤੇ ਰੋਜ਼ਾਨਾ ਦੀ ਰੁਟੀਨ ਨੂੰ ਜਾਣ ਗਏ ਤਾਂ ਹੈਰਾਨ ਰਹਿ ਜਾਓਗੇ ।
ਧਰਮ ਪਾਜੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਫਿਟਨੈੱਸ ਨੂੰ ਲੈ ਕੇ ਸੁਚੇਤ ਰਹੇ। ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਬਾਲੀਵੁੱਡ ਸਿਤਾਰੇ ਜਿਥੇ ਆਪਣੇ ਸਰੀਰ ਅਤੇ ਖੁਦ ਨੂੰ ਫਿੱਟ ਰੱਖਣ ਲਈ ਜਿੰਮ ਜਾਂਦੇ ਹਨ, ਪਰ ਧਰਮ ਪਾਜੀ ਕਦੇ ਜਿਮ ਨਹੀਂ ਗਏ। ਹੀ ਮੈਨ ਨੇ ਇਕ ਵਾਰ ਖੁਦ ਦੱਸਿਆ ਸੀ ਕਿ ਉਹ ਬਚਪਨ ਤੋਂ ਹੀ ਖੇਤੀ ਵਿਚ ਐਕਟਿਵ ਰਹੇ ਹਨ। ਖੇਤਾਂ ਵਿੱਚ ਹਲ ਚਲਾਇਆ ਕਰਦੇ ਸਨ ਅਤੇ ਖੂਹ ਤੋਂ ਪਾਣੀ ਖਿੱਚਿਆ ਕਰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਫਿਟਨੈੱਸ ਲਈ ਕਦੇ ਜਿਮ ਜਾਣ ਦੀ ਲੋੜ ਨਹੀਂ ਪਈ।
ਆਪਣੇ ਰੋਜ਼ਾਨਾ ਦੇ ਕੰਮ ਵਿੱਚ ਹੀ ਉਨ੍ਹਾਂ ਕੋਲ ਇੰਨੀਆਂ ਐਕਟਿਵਿਟੀਜ਼ ਹੁੰਦੀਆਂ ਸਨ ਕਿ ਫਿਟਨੈਸ ਲਈ ਵੱਖਰਾ ਕੁਝ ਕਰਨ ਦੀ ਲੋੜ ਨਹੀਂ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਖਾਂਦੇ ਕੀ ਹਨ, ਜੋ ਉਮਰ ‘ਚ ਵੀ ਫਿੱਟ ਹਨ ਅਤੇ ਫਿਲਮਾਂ ਕਰ ਰਹੇ ਹਨ। ਧਰਮਿੰਦਰ ਅੱਜ ਆਪਣੀ ਉਮਰ ਦੇ ਹਿਸਾਬ ਨਾਲ ਇੰਨੀ ਕਸਰਤ ਨਹੀਂ ਕਰ ਪਾਉਂਦੇ ਪਰ ਫਿਟਨੈੱਸ ਦਾ ਪੂਰਾ ਧਿਆਨ ਰੱਖਦੇ ਹਨ।
ਉਨ੍ਹਾਂ ਦੇ ਰੋਜ਼ਾਨਾ ਦੀ ਰੁਟੀਨ ਦੀ ਗੱਲ ਕਰੀਏ ਤਾਂ ਉਹ ਹਰ ਰੋਜ਼ 30 ਮਿੰਟ ਸਾਈਕਲਿੰਗ ਕਰਦੇ ਹਨ। ਧਰਮਿੰਦਰ ਦੀ ਡਾਈਟ ਬਹੁਤ ਸਾਦੀ ਹੈ। ਉਹ ਜ਼ੀਰੋ ਸ਼ੂਗਰ ਵਾਲੀ ਡਾਈਟ ਲੈਂਦੇ ਹਨ। ਜ਼ੀਰੋ ਸ਼ੂਗਰ ਯਾਨੀ ਕਿ ਉਨ੍ਹਾਂ ਦੇ ਕਿਸੇ ਵੀ ਭੋਜਨ ਵਿੱਚ ਸ਼ੂਗਰ ਨਹੀਂ ਹੁੰਦੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਟਿੰਡੇ ਅਤੇ ਸ਼ਲਗਮ ਦੀ ਸਬਜ਼ੀ ਬੜੇ ਸ਼ੌਂਕ ਨਾਲ ਖਾਂਦੇ ਹਨ। ਉਨ੍ਹਾਂ ਦੇ ਬੇਟੇ ਸੰਨੀ ਦਿਓਲ ਨੇ ਵੀ ਆਪਣੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਧਰਮਿੰਦਰ ਦੀ ਪਸੰਦੀਦਾ ਲੌਕੀ-ਟਿੰਡੇ ਹਨ। ਇਸ ਤਰ੍ਹਾਂ ਦੀ ਡਾਈਟ ਉਹਨਾਂ ਨੂੰ ਐਕਟਿਵ ਅਤੇ ਸਿਹਤਮੰਦ ਰਹਿਣ ਵਿਚ ਮਦਦ ਕਰਦੀ ਹੈ।