Oscar 2023 Winners List: ਆਸਕਰ 2023 ਦੇ ਜੇਤੂਆਂ ਦਾ ਐਲਾਨ, ਜਾਣੋ ਕਿਸ ਨੇ ਜਿੱਤਿਆ ਕਿਹੜਾ ਐਵਾਰਡ
Oscar 2023 Winners List: ਸਭ ਤੋਂ ਵੱਡੇ ਮਨੋਰੰਜਨ ਪੁਰਸਕਾਰ ਮੰਨੇ ਜਾਣ ਵਾਲੇ ਆਸਕਰ ਐਵਾਰਡ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਲਾਸ ਏਂਜਲਸ ਆਸਕਰ 2023 ਦਾ ਅੱਜ ਆਯੋਜਨ ਕੀਤਾ ਗਿਆ ਹੈ। ਹੇਠਾਂ ਜੇਤੂਆਂ ਦੀ ਸੂਚੀ ਵੇਖੋ..
Oscar 2023 Winners List: ਸਭ ਤੋਂ ਵੱਡੇ ਮਨੋਰੰਜਨ ਪੁਰਸਕਾਰ ਮੰਨੇ ਜਾਣ ਵਾਲੇ ਆਸਕਰ Award ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਅਮਰੀਕਾ ਦੇ ਲਾਸ ਏਂਜਲਸ ਆਸਕਰ 2023 ਦਾ ਆਯੋਜਨ ਕੀਤਾ ਗਿਆ ਹੈ, ਜਿੱਥੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਡਾਲਬੀ ਥੀਏਟਰ ਵਿੱਚ ਚੱਲ ਰਿਹਾ ਇਹ ਐਵਾਰਡ ਸ਼ੋਅ ਸ਼ੁਰੂ ਹੋ ਗਿਆ ਹੈ ਅਤੇ ਕਈ Awards ਦਾ ਐਲਾਨ ਹੋ ਚੁੱਕਾ ਹੈ।
ਸਰਵੋਤਮ ਐਨੀਮੇਟਡ ਫੀਚਰ ਫਿਲਮ
ਗੁਲੇਰਮੋ ਡੇਲ ਟੋਰੋ ਦੀ ਪਿਨੋਚਿਓ ਨੇ ਆਸਕਰ 2023 ਵਿੱਚ ਸਰਵੋਤਮ ਐਨੀਮੇਟਡ ਫੀਚਰ ਫਿਲਮ ਦਾ ਪੁਰਸਕਾਰ ਆਪਣੇ ਨਾਮ ਕੀਤਾ ਹੈ। ਡਵੇਨ ਜੌਹਨਸਨ ਅਤੇ ਐਮਿਲੀ ਬਲੰਟ ਨੇ ਪੁਰਸਕਾਰ ਪ੍ਰਦਾਨ ਕੀਤਾ। ਗਿਲੇਰਮੋ ਡੇਲ ਟੋਰੋ ਦੀ ਪਿਨੋਚਿਓ ਨੇ ਸਰਵੋਤਮ ਐਨੀਮੇਟਡ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਸ਼੍ਰੇਣੀ ਵਿੱਚ ਉਸ ਦਾ ਮੁਕਾਬਲਾ ਮਾਰਸੇਲ ਦ ਸ਼ੈੱਲ ਵਿਦ ਸ਼ੂਜ਼ ਆਨ, ਪੁਸ ਇਨ ਬੂਟਸ: ਦਿ ਲਾਸਟ ਵਿਸ਼, ਦਿ ਸੀ ਬੀਸਟ, ਟਰਨਿੰਗ ਰੈੱਡ ਤੋਂ ਸੀ।
ਵਧੀਆ ਸਹਾਇਕ ਅਦਾਕਾਰ
ਕੇ ਹੂਈ ਕੁਆਨ ਨੇ ਆਸਕਰ 2023 ਵਿੱਚ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਕੇ ਹੂਏ ਕੁਆਨ ਨੇ 95ਵੇਂ ਅਕੈਡਮੀ ਅਵਾਰਡਾਂ ਵਿੱਚ ਏਵਰੀਥਿੰਗ ਏਵਰੀਵੇਅਰ ਆਲ ਏਟ ਵਨਸ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਬ੍ਰੈਂਡਨ ਗਲੀਸਨ - ਦਿ ਬੈਨਸ਼ੀਜ਼ ਆਫ ਇਨਿਸ਼ਰੀਨ, ਬ੍ਰਾਇਨ ਟਾਇਰੀ ਹੈਨਰੀ - ਕਾਜ਼ਵੇ, ਜੁਡ ਹਰਸ਼ - ਦਿ ਫੇਬਲਮੈਨ, ਬੈਰੀ ਕੀਓਘਨ - ਦਿ ਬੈਨਸ਼ੀਜ਼ ਆਫ ਇਨਸ਼ਰੀਨ ਆਦਿ ਨੂੰ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਆਸਕਰ ਐਵਾਰਡਜ਼ ਲਈ ਬਲੈਕ ਗਾਊਨ 'ਚ ਦੀਪਿਕਾ ਪਾਦੁਕੋਣ ਨਜ਼ਰ ਆਈ ਬੇਹੱਦ ਖੂਬਸੂਰਤ
ਦੀਪਿਕਾ ਪਾਦੂਕੋਣ 95ਵੇਂ ਆਸਕਰ ਐਵਾਰਡਜ਼ ਲਈ ਕਾਲੇ ਰੰਗ ਦੇ ਗਾਊਨ ਵਿੱਚ ਪਹੁੰਚੀ ਹੈ। ਇਸ ਆਊਟਫਿਟ 'ਚ ਦੀਪਿਕਾ ਕਾਫੀ ਖੂਬਸੂਰਤ ਲੱਗ ਰਹੀ ਹੈ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਆਸਕਰ 'ਚ ਪੇਸ਼ਕਾਰ ਹੈ।
View this post on Instagram
'ਨਵੇਲਨੀ' ਨੇ ਸਰਵੋਤਮ ਡਾਕੂਮੈਂਟਰੀ ਫੀਚਰ ਫਿਲਮ ਸ਼੍ਰੇਣੀ 'ਚ ਐਵਾਰਡ ਜਿੱਤਿਆ
ਨਵਲਨੀ ਨੇ ਦਸਤਾਵੇਜ਼ੀ ਫੀਚਰ ਫਿਲਮ ਸ਼੍ਰੇਣੀ ਵਿੱਚ ਇਹ ਪੁਰਸਕਾਰ ਜਿੱਤਿਆ ਹੈ। ਇਸ ਨਾਲ ਭਾਰਤ ਨੂੰ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਡਾਕੂਮੈਂਟਰੀ ਆਰ ਦੈਟ ਬ੍ਰੀਥਸ ਨੂੰ ਵੀ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।
Congratulations to 'Navalny,' this year's Best Documentary Feature Film! #Oscars95 pic.twitter.com/xOp8ujCa4k
— The Academy (@TheAcademy) March 13, 2023
ਪ੍ਰਿਅੰਕਾ ਚੋਪੜਾ ਨੇ ਆਸਕਰ ਲਈ ਨਾਮਜ਼ਦ ਸਾਰੇ ਉਮੀਦਵਾਰਾਂ ਨੂੰ ਭੇਜੀਆਂ ਸ਼ੁਭਕਾਮਨਾਵਾਂ
ਪ੍ਰਿਅੰਕਾ ਚੋਪੜਾ ਜੋਨਸ ਨੇ 95ਵੇਂ ਆਸਕਰ ਲਈ ਨਾਮਜ਼ਦ ਸਾਰੇ ਲੋਕਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ ਹਨ।
View this post on Instagram
ਜੈਮੀ ਲੀ ਕਰਟਿਸ ਨੇ ਪਰਿਵਾਰ ਨੂੰ ਪੁਰਸਕਾਰ ਕੀਤਾ ਸਮਰਪਿਤ
ਆਸਕਰ ਅਵਾਰਡ ਜਿੱਤਣ ਤੋਂ ਬਾਅਦ ਜੈਮੀ ਲੀ ਕਰਟਿਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਵੀ ਆਸਕਰ ਜਿੱਤ ਚੁੱਕੇ ਹਨ। ਉਸਨੇ ਇਹ ਪੁਰਸਕਾਰ ਆਪਣੇ ਮਾਤਾ-ਪਿਤਾ ਅਤੇ ਪਤੀ ਨੂੰ ਸਮਰਪਿਤ ਕੀਤਾ।