Simi Chahal: ਪਾਕਿਸਤਾਨ ਸੈਂਸਰ ਬੋਰਡ ਨੇ ਪੰਜਾਬੀ ਫਿਲਮ 'ਜੀ ਵੇ ਸੋਹਣਿਆ ਜੀ' ਕੀਤੀ ਬੈਨ, ਅਦਾਕਾਰਾ ਸਿੰਮੀ ਚਾਹਲ ਨੇ ਪੋਸਟ ਸ਼ੇਅਰ ਕੀਤਾ ਖੁਲਾਸਾ
Jee Ve Sohnya Jee: ਸਿੰਮੀ ਚਾਹਲ ਤੇ ਇਮਰਾਨ ਅੱਬਾਸ ਸਟਾਰਰ ਫਿਲਮ 'ਜੀ ਵੇ ਸੋਹਣਿਆ ਜੀ' ਨੂੰ ਪਾਕਿਸਤਾਨ 'ਚ ਬੈਨ ਕਰ ਦਿੱਤਾ ਗਿਆ ਹੈ। ਪਾਕਿਸਤਾਨ 'ਚ ਵਸਦੇ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਝਟਕਾ ਦੇਣ ਵਾਲੀ ਖਬਰ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Pakistan Censor Board Banned Punjabi Movie Jee Ve Sohnya Jee; ਪੰਜਾਬੀ ਅਦਾਕਾਰਾ ਸਿੰਮੀ ਚਾਹਲ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਹੀ ਹੈ। ਉਸ ਦੀ ਫਿਲਮ 'ਜੀ ਵੇ ਸੋਹਣਿਆ ਜੀ' 16 ਫਰਵਰੀ ਨੂੰ ਰਿਲੀਜ਼ ਹੋਈ ਸੀ, ਜੋ ਕਿ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਇਸ ਫਿਲਮ 'ਚ ਸਿੰਮੀ ਚਾਹਲ ਦੀ ਪਾਕਿ ਐਕਟਰ ਇਮਰਾਨ ਅੱਬਾਸ ਨਾਲ ਰੋਮਾਂਟਿਕ ਕੈਮਿਸਟਰੀ ਕਾਫੀ ਪਸੰਦ ਆਈ ਸੀ। ਹੁਣ ਇਸ ਫਿਲਮ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ।
ਸਿੰਮੀ ਚਾਹਲ ਤੇ ਇਮਰਾਨ ਅੱਬਾਸ ਸਟਾਰਰ ਫਿਲਮ 'ਜੀ ਵੇ ਸੋਹਣਿਆ ਜੀ' ਨੂੰ ਪਾਕਿਸਤਾਨ 'ਚ ਬੈਨ ਕਰ ਦਿੱਤਾ ਗਿਆ ਹੈ। ਪਾਕਿਸਤਾਨ 'ਚ ਵਸਦੇ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਝਟਕਾ ਦੇਣ ਵਾਲੀ ਖਬਰ ਹੈ। ਕਿਉਂਕਿ ਸਭ ਇਹੀ ਸੋਚ ਰਹੇ ਹਨ ਕਿ ਪੰਜਾਬੀ ਫਿਲਮਾਂ ਸਾਫ ਸੁਥਰੀ ਹੁੰਦੀਆਂ ਹਨ, ਫਿਰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਇਹ ਫੈਸਲਾ ਕਿਉਂ ਲਿਆ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਕੀ ਵਜ੍ਹਾ ਹੈ;
ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਇੱਕ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕੁੱਝ ਪਾਕਿਸਤਾਨੀ ਲੋਕ ਸਿੰਮੀ ਚਾਹਲ ਬਾਰੇ ਬੋਲ ਰਹੇ ਹਨ। ਸਿੰਮੀ ਚਾਹਲ ਨੇ ਇਸ ਵੀਡੀਓ ਨੂੰ ਆਪਣੀ ਸਟੋਰੀ 'ਚ ਸ਼ੇਅਰ ਕਰਦਿਆਂ ਲੰਬੀ ਕੈਪਸ਼ਨ ਲਿਖੀ, ਜਿਸ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ ਦੀ ਫਿਲਮ ਨੂੰ ਪਾਕਿ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਹੈ। ਉਸ ਨੇ ਆਪਣੀ ਪੋਸਟ 'ਚ ਕਿਹਾ, 'ਪਾਕਿਸਤਾਨ ਨੂੰ ਹਮੇਸ਼ਾ ਵਾਂਗ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਜੀ। ਮੇਰੇ ਜ਼ਰੂਰ ਆਪਣੇ ਪਾਕਿਸਤਾਨੀ ਫੈਨਜ਼ ਦੇ ਲਈ ਸਪੈਸ਼ਲ ਵੀਡੀਓ ਬਣਾ ਕੇ ਭੇਜਾਂਗੀ। ਜੇ ਪਾਕਿਸਤਾਨ ਦੇ ਸੈਂਸਰ ਬੋਰਡ ਵੱਲੋਂ ਵੀ ਮੂਵੀ ਪਾਸ ਹੁੰਦੀ ਤਾਂ ਬਹੁਤ ਚੰਗਾ ਲੱਗਣਾ ਸੀ ਮੈਨੂੰ। ਪਰ ਇਸ ਤਰ੍ਹਾਂ ਦੀ ਮੂਵੀ 'ਤੇ ਬੈਨ ਲੱਗਣਾ ਬਹੁਤ ਬੁਰੀ ਤੇ ਨਿਰਾਸ਼ਾ ਵਾਲੀ ਗੱਲ ਹੈ, ਜੋ ਕਿ ਪਾਕਿਸਤਾਨ ਦੇ ਹੱਕ 'ਚ ਹੀ ਬੋਲਦੀ ਹੈ।' ਇਸ ਤੋਂ ਪਹਿਲਾਂ ਤੁਹਾਨੂੰ ਫਿਲਮ ਬੈਨ ਹੋਣ ਦਾ ਕਾਰਨ ਦੱਸੀਏ, ਤੁਸੀਂ ਦੇਖੋ ਅਦਾਕਾਰਾ ਦੀ ਇਹ ਪੋਸਟ:
ਇਸ ਵਜ੍ਹਾ ਕਰਕੇ ਹੋਈ ਬੈਨ!
ਇਸ ਫਿਲਮ 'ਚ ਹਿੰਦੂਸਤਾਨੀ ਲੜਕੀ ਦਾ ਪਾਕਿਸਤਾਨੀ ਲੜਕੇ ਦੇ ਨਾਲ ਇਸ਼ਕ ਫਿਲਮ ਦੇ ਬੈਨ ਹੋਣ ਦੀ ਵਜ੍ਹਾ ਹੋ ਸਕਦਾ ਹੈ। ਦੂਜੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਪਾਕਿਸਤਾਨੀ ਲੜਕਾ ਇੰਡੀਅਨ ਕੁੜੀ ਨਾਲ ਵਿਆਹ ਕਰਨ ਲਈ ਇੰਡੀਅਨ ਹੋਣ ਦਾ ਝੂਠਾ ਨਾਟਕ ਕਰਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ।