Jazzy B: ਪੰਜਾਬੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਦੇਣਗੇ ਸ਼ਰਧਾਂਜਲੀ, ਰਿਲੀਜ਼ ਕਰਨਗੇ ਲੋਕ ਗੀਤਾਂ ਦੀ ਐਲਬਮ, ਜਾਣੋ ਰਿਲੀਜ਼ ਡੇਟ
Ustad Ji King Forever: ਇਸ ਐਲਬਮ ਨੂੰ ਲੈਕੇ ਨਵੀਂ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ। ਜੈਜ਼ੀ ਬੀ ਨੇ 'ਉਸਤਾਦ ਜੀ ਕਿੰਗ ਫੋਰਐਵਰ' ਐਲਬਮ ਦੇ 13 ਗਾਣਿਆਂ ਦੀ ਟਰੈਕਲਿਸਟ ਸ਼ੇਅਰ ਕੀਤੀ। ਆਓ ਤੁਹਾਨੂੰ ਦੱਸਦੇ ਹਾਂ, ਇਸ ਐਲਬਮ 'ਚ ਕਿਹੜੇ ਕਿਹੜੇ ਗੀਤ ਹਨ।
Jazzy B New Album Ustad Ji King Forever: ਪੰਜਾਬੀ ਸਿੰਗਰ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਗਾਇਕ ਦੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਇਸੇ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦਈਏ ਕਿ ਇਸ ਐਲਬਮ 'ਚ 13 ਗਾਣੇ ਹਨ ਅਤੇ ਇਹ ਐਲਬਮ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਐਲਬਮ ਰਾਹੀਂ ਜੈਜ਼ੀ ਬੀ ਫਿਰ ਤੋਂ ਲੋਕ ਗੀਤਾਂ ਵਾਲੇ ਦੌਰ ਨੂੰ ਵਾਪਸ ਲੈਕੇ ਆਉਣਗੇ।
ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਜੈਜ਼ੀ ਬੀ ਦੱਸਿਆ ਸੀ ਕਿ ਉਨ੍ਹਾਂ ਦੀ ਐਲਬਮ 'ਚ 13 ਗਾਣੇ ਹਨ, ਜੋ ਕਿ ਲੋਕਾਂ ਨੂੰ ਲੋਕ ਗੀਤਾਂ ਦੀ ਯਾਦ ਕਰਵਾਉਣਗੇ। ਇਹ ਵੀ ਦੱਸ ਦਈਏ ਕਿ ਇਸ ਐਲਬਮ ਰਾਹੀਂ ਜੈਜ਼ੀ ਬੀ ਆਂਪਣੇ ਸੰਗੀਤਕ ਗੁਰੂ ਅਤੇ ਉਸਤਾਦ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ। ਇਸ ਐਲਬਮ 'ਚ ਕੁਲਦੀਪ ਮਾਣਕ ਦਾ ਪੁੱਤਰ ਯੁੱਧਵੀਰ ਵੀ ਜੈਜ਼ੀ ਬੀ ਨਾਲ ਸੁਰ ਮਿਲਾਉਂਦਾ ਨਜ਼ਰ ਆਵੇਗਾ।
ਇਸ ਐਲਬਮ ਨੂੰ ਲੈਕੇ ਇੱਕ ਨਵੀਂ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ। ਜੈਜ਼ੀ ਬੀ ਨੇ 'ਉਸਤਾਦ ਜੀ ਕਿੰਗ ਫੋਰਐਵਰ' ਐਲਬਮ ਦੇ 13 ਗਾਣਿਆਂ ਦੀ ਟਰੈਕਲਿਸਟ ਸ਼ੇਅਰ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ, ਇਸ ਐਲਬਮ 'ਚ ਕਿਹੜੇ ਕਿਹੜੇ ਗੀਤ ਹਨ।
ਇਸ ਐਲਬਮ ਨੂੰ ਮੜ੍ਹਕ ਸ਼ਕੀਨਾਂ ਦੀ, ਚੰਬਲ ਦਾ ਡਾਕੂ, ਨੈਣਾ 'ਚੋਂ ਸ਼ਰਾਬ, ਗੁੱਡੀ ਚੜ੍ਹੀ ਹੋਈ ਆ, ਜਿਉਣਾ ਮੌੜ, ਰੱਬ ਰੱਖੇ ਸੁੱਖ, ਕਾਟੋ ਡਾਂਸ, ਹਿੱਟ ਗੱਬਰੂ, ਕਬਜ਼ਾ, ਕਾਲੀ ਗੁੱਤ, ਹਥਕੜੀਆਂ, ਜੋਰ ਤੇ ਉਸਤਾਦ ਜੀ ਕਿੰਗ ਫੋਰਐਵਰ ਵਰਗੇ ਗੀਤਾਂ ਨਾਲ ਸਜਾਇਆ ਗਿਆ ਹੈ। ਦੱਸ ਦਈਏ ਕਿ ਐਲਬਮ ਦੇ ਕਈ ਗੀਤਾਂ 'ਚ ਤੁਹਾਨੂੰ ਕੁਲਦੀਪ ਮਾਣਕ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। ਫੈਨਜ਼ ਇਸ ਐਲਬਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੈਜ਼ੀ ਬੀ ਨੇ ਇਸ ਐਲਬਮ ਦਾ ਪੋਸਟਰ ਤੇ ਟਰੈਕ ਲਿਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਸਤਾਦ ਜੀ ਕਿੰਗ ਫੋਰਐਵਰ 10 ਮਾਰਚ ਨੂੰ ਪੂਰੀ ਦੁਨੀਆ 'ਚ ਰਿਲੀਜ਼ ਹੋ ਰਹੀ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਨਾਲੋਂ ਵੀ ਵੱਧ ਪਿਆਰ ਦਿਓਗੇ।' ਦੇਖੋ ਗਾਇਕ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ 90 ਦੇ ਦਹਾਕਿਆਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਦੇ ਸੰਗੀਤਕ ਗੁਰੂ ਕੁਲਦੀਪ ਮਾਣਕ ਰਹੇ ਹਨ, ਜਿਨ੍ਹਾਂ ਦੀ ਉਹ ਕਾਫੀ ਇੱਜ਼ਤ ਕਰਦੇ ਹਨ। ਇਹੀ ਨਹੀਂ ਜੈਜ਼ੀ ਬੀ ਦੇ ਦਿਲ 'ਚ ਕੁਲਦੀਪ ਮਾਣਕ ਲਈ ਇੰਨਾਂ ਪਿਆਰ ਤੇ ਇੱਜ਼ਤ ਹੈ ਕਿ ਉਨ੍ਹਾਂ ਨੇ ਕੁਲਦੀਪ ਮਾਣਕ ਦਾ ਟੈਟੂ ਵੀ ਆਪਣੀ ਬਾਂਹ 'ਤੇ ਬਣਵਾਇਆ ਹੋਇਆ ਹੈ।