ਮੋਦੀ ਨੇ ਅਨੁਪਮ ਖੇਰ ਨੂੰ ਲਿਖੀ ਚਿੱਠੀ, ਬਾਲੀਵੁੱਡ ਅਦਾਕਾਰ ਬਾਗੋਬਾਗ, ਆਖਿਰ ਚਿੱਠੀ 'ਚ ਕੀ ਲਿਖਿਆ?
ਅਨੁਪਮ ਖੇਰ ਨੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦਾ ਮੇਰੀ ਕਿਤਾਬ ਦੇ ਬਾਰੇ ਖੂਬਸੂਰਤ ਤੇ ਗਰਮਜੋਸ਼ੀ ਭਰੀ ਚਿੱਠੀ ਲਈ ਧੰਨਵਾਦ। ਇਹ ਸੱਚਮੁੱਚ ਮੇਰੇ ਦਿਲ ਨੂੰ ਛੂਹ ਗਿਆ।'
PM Modi Letter To Anupam Kher: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਸ਼ੁਕਰਵਾਰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਕ ਚਿੱਠੀ ਪ੍ਰਾਪਤ ਕਰਕੇ ਸਨਮਾਨਤ ਮਹਿਸੂਸ ਕਰ ਰਹੇ ਹਨ। ਜੋ ਕਿ ਉਨ੍ਹਾਂ ਦੀ ਨਵੀਂ ਕਿਤਾਬ 'ਯੁਅਰ ਬੈਸਟ ਡੇਅ ਇਜ਼ ਟੂਡੇ' ਦੇ ਸਿਲਸਿਲੇ 'ਚ ਪ੍ਰਾਪਤ ਹੋਈ ਹੈ।
ਅਨੁਪਮ ਖੇਰ ਨੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦਾ ਮੇਰੀ ਕਿਤਾਬ ਦੇ ਬਾਰੇ ਖੂਬਸੂਰਤ ਤੇ ਗਰਮਜੋਸ਼ੀ ਭਰੀ ਚਿੱਠੀ ਲਈ ਧੰਨਵਾਦ। ਇਹ ਸੱਚਮੁੱਚ ਮੇਰੇ ਦਿਲ ਨੂੰ ਛੂਹ ਗਿਆ।'

Hon. PM @narendramodi ji ! Thank you for this beautiful & encouraging letter about my book #YourBestDayIsToday. I feel honoured & humbled! You are really an inspirational leader! May you continue to lead us for years. My mother her sends blessings! Your letter is my treasure! 🙏 pic.twitter.com/yrBNFYIef2
— Anupam Kher (@AnupamPKher) February 26, 2021

ਅਨੁਪਮ ਖੇਰ ਅੱਗੇ ਲਿਖਦੇ ਹਨ, 'ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਸਾਡੇ ਪੀਐਮ ਦੇ ਰੂਪ 'ਚ ਤੁਹਾਡੇ ਨਾਲ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਬਹੁਤ ਜਲਦ ਦੁਨੀਆ ਦਾ ਜਗਤਗੁਰੂ ਹੋਵੇਗਾ। ਆਸ਼ਾ ਕਰਦਾ ਹਾਂ ਕਿ ਤੁਸੀਂ ਸਾਲਾਂ ਤਕ ਸਾਡੀ ਅਗਵਾਈ ਕਰਦੇ ਰਹੋ। ਮੇਰੀ ਮਾਂ, ਤੁਹਾਡੀ ਸਭ ਤੋਂ ਵੱਡੀ ਪ੍ਰਸ਼ੰਸਕ ਤਹਾਨੂੰ ਆਸ਼ੀਰਵਾਦ ਭੇਜਦੀ ਹੈ! ਧੰਨਵਾਦ ਇਕ ਵਾਰ ਫਿਰ ਤੋਂ ਸਰ! ਤੁਹਾਡੀ ਚਿੱਠੀ ਮੇਰਾ ਖਜ਼ਾਨਾ ਹੈ।'
ਪ੍ਰਧਾਨ ਮੰਤਰੀ ਨੇ ਅਨੁਪਮ ਖੇਰ ਦੀ ਕਿਤਾਬ ਪੜ੍ਹਨ ਤੋਂ ਬਾਅਦ ਚਿੱਠੀ ਲਿਖੀ, 'ਅਨੁਪਮ ਖੇਰ ਜੀ ਮੈਨੂੰ ਤੁਹਾਡੀ ਕਿਤਾਬ 'ਯੁਅਰ ਬੈਸਟ ਡੇਅ ਇਜ਼ ਟੂਡੇ' ਪ੍ਰਾਪਤ ਕਰਕੇ ਖੁਸ਼ੀ ਹੋਈ ਇਹ ਇਕ ਤਾਜ਼ਾ ਮਸਲਿਆਂ 'ਤੇ ਆਧਾਰਤ ਕਿਤਾਬ ਹੈ। ਜੋ ਪਿਛਲੇ ਸਾਲ ਦੀਆਂ ਹਾਲੀਆ ਘਟਨਾਵਾਂ ਨੂੰ ਦੇਖਦਿਆਂ ਲਿਖੀ ਗਈ ਹੈ।