Afsana Khan: ਅਫਸਾਨਾ ਖਾਨ ਨੇ Toronto 'ਚ ਸਿੱਧੂ ਮੂਸੇਵਾਲਾ ਦੇ ਵਿਦੇਸ਼ੀ ਫੈਨ ਨਾਲ ਕੀਤੀ ਗੱਲ, ਦੇਖੋ ਦਿਲਚਸਪ ਵੀਡੀਓ
Afsana Khan In Toronto: ਪੰਜਾਬੀ ਗਾਇਕਾ ਅਫਸਾਨਾ ਖਾਨ ਇਨ੍ਹੀਂ ਦਿਨੀਂ ਟੋਰਾਂਟੋ ਵਿੱਚ ਆਪਣੇ ਸ਼ੋਅਜ਼ ਨੂੰ ਲੈ ਚਰਚਾ ਵਿੱਚ ਹੈ। ਦੱਸ ਦੇਈਏ ਕਿ ਇਸ ਦੌਰਾਨ ਅਫਸਾਨਾ ਖਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਵਿਦੇਸ਼ੀ ਫੈਨ ਨਾਲ ਗੱਲਬਾਤ...

Afsana Khan In Toronto: ਪੰਜਾਬੀ ਗਾਇਕਾ ਅਫਸਾਨਾ ਖਾਨ ਇਨ੍ਹੀਂ ਦਿਨੀਂ ਟੋਰਾਂਟੋ ਵਿੱਚ ਆਪਣੇ ਸ਼ੋਅਜ਼ ਨੂੰ ਲੈ ਚਰਚਾ ਵਿੱਚ ਹੈ। ਦੱਸ ਦੇਈਏ ਕਿ ਇਸ ਦੌਰਾਨ ਅਫਸਾਨਾ ਖਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਵਿਦੇਸ਼ੀ ਫੈਨ ਨਾਲ ਗੱਲਬਾਤ ਕੀਤੀ। ਜਿਸਦਾ ਵੀਡੀਓ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਅਫਸਾਨਾ ਖਾਨ ਦੇ ਨਾਲ ਮੂਸੇਵਾਲਾ ਦਾ ਵਿਦੇਸ਼ੀ ਫੈਨ...
View this post on Instagram
ਗਾਇਕਾ ਅਫਸਾਨਾ ਖਾਨ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹਰ ਕੋਈ ਮੇਰੇ ਵੀਰ @sidhu_moosewala ਦਾ ਫੈਨ ਹੈ... ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕਾਂ ਨੇ ਕਮੈਂਟ ਵਿੱਚ ਹਾਰਟ ਇਮੋਜ਼ੀ ਸਾਂਝੇ ਕੀਤੇ। ਉਹ ਮਿਸ ਯੂ ਸਿੱਧੂ ਬਾਈ ਲਿਖ ਰਹੇ ਹਨ।
View this post on Instagram
ਦੱਸ ਦੇਈਏ ਕਿ ਅਫਸਾਨਾ ਖਾਨ ਟੋਰਾਂਟੋ ਵਿੱਚ ਬੈਠੇ ਪੰਜਾਬੀਆਂ ਦਾ ਮਨੋਰੰਜਨ ਕਰਨ ਲਈ ਪਹੁੰਚੀ ਹੋਈ ਹੈ। ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੋਅ ਦੇ ਕਈ ਵੀਡੀਓ ਸਾਂਝੇ ਕੀਤੇ ਹਨ। ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਕਿਵੇਂ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਫਸਾਨਾ ਖਾਨ ਆਪਣੇ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨਾਲ ਉੱਥੇ ਮੌਜੂਦ ਲੋਕਾਂ ਨੂੰ ਰੂ-ਬ-ਰੂ ਕਰਵਾਇਆ। ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਨ ਪਹੁੰਚੇ। ਜੋ ਆਪਣੇ ਗੀਤ ਬੰਬ ਆਗਿਆ ਅਤੇ ਰੂਟੀਨ ਨੂੰ ਲੈ ਚਰਚਾ ਵਿੱਚ ਹੈ।






















