Sidhu Moose Wala: ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ ਤੋਂ ਬਾਅਦ ਪਿਤਾ ਬਲਕੌਰ ਸਿੰਘ ਵੱਲੋਂ ਲੋਕਾਂ ਨੂੰ ਖਾਸ ਅਪੀਲ, ਬੋਲੇ- ਗੁੱਸੇ ਵਿੱਚ...
Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਬਲਕੌਰ ਸਿੰਘ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੇਰੇ ਸਾਥਿਓ, ਮੈਨੂੰ ਪਤਾ ਹੈ...

Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਬਲਕੌਰ ਸਿੰਘ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੇਰੇ ਸਾਥਿਓ, ਮੈਨੂੰ ਪਤਾ ਹੈ ਕਿ ਹਾਲਾਤ ਸਹੀ ਨਹੀਂ ਹਨ ਅਤੇ ਕੁਝ ਗੱਲਾਂ ਸਾਡੇ ਮਨ ਨੂੰ ਚੁਭਦੀਆਂ ਹਨ। ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਨਿਕਲਦਾ ਹੈ, ਬਸ ਸਬਰ ਤੇ ਸੰਜਮ ਨਾਲ ਗੱਲ ਅੱਗੇ ਵਧਾਉਣੀ ਪੈਂਦੀ ਹੈ। ਮੈਂ ਤੁਹਾਡੇ ਸਭ ਕੋਲੋਂ ਇਹੀ ਬੇਨਤੀ ਕਰਦਾ ਹਾਂ ਕਿ ਆਪਣੇ ਸ਼ਬਦਾਂ ਵਿੱਚ ਮਿੱਠਾਸ ਤੇ ਸਤਿਕਾਰ ਬਣਾਈ ਰੱਖੋ। ਗੁੱਸੇ ਵਿੱਚ ਕੱਢਿਆ ਸ਼ਬਦ ਕਈ ਵਾਰ ਸੱਚੀ ਗੱਲ ਦੀ ਤਾਕਤ ਘਟਾ ਦਿੰਦਾ ਹੈ। ਅਸੀਂ ਆਪਣੀ ਗੱਲ ਇੱਜ਼ਤ ਨਾਲ ਰੱਖੀਏ, ਤਾਂ ਜੋ ਹੱਲ ਦੇ ਰਾਹੀਂ ਚੱਲ ਕੇ ਅਸੀਂ ਆਪਣੇ ਮਨ ਦਾ ਭਾਰ ਵੀ ਹੌਲਾ ਕਰ ਸਕੀਏ। ਤੁਹਾਡਾ ਪਿਆਰ ਤੇ ਸਹਿਯੋਗ ਮੇਰੀ ਸਭ ਤੋਂ ਵੱਡੀ ਤਾਕਤ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਅਣਪਛਾਤੇ ਹਮਲਾਵਰਾਂ ਨੇ ਹਰਿਆਣਾ ਦੇ ਡੱਬਵਾਲੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਸਮਾਰਕ 'ਤੇ ਗੋਲੀਬਾਰੀ ਕੀਤੀ ਸੀ। ਇਹ ਘਟਨਾ ਰਾਤ ਨੂੰ ਵਾਪਰੀ ਸੀ। ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਗੈਂਗ ਦੇ ਮੈਂਬਰਾਂ ਗੋਲਡੀ ਢਿੱਲੋਂ ਅਤੇ ਆਰਜ਼ੂ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ। ਪੋਸਟ ਵਿੱਚ, ਮੂਰਤੀ ਲਗਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
View this post on Instagram
ਮਾਤਾ ਚਰਨ ਕੌਰ ਨੇ ਵੀ ਭਾਵੁਕ ਪੋਸਟ ਕੀਤੀ ਸੀ ਸ਼ੇਅਰ
ਦੱਸ ਦੇਈਏ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮਾਂ ਚਰਨ ਕੌਰ ਨੇ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਸਾਡੇ ਪੁੱਤ ਦੀ ਯਾਦ ‘ਤੇ ਹਮਲਾ, ਸਾਡੀ ਆਤਮਾ ‘ਤੇ ਜਖ਼ਮ ਹੈ” ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ। ਉਹ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਹਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ, ਤੇ ਉਹਦੇ ਲਈ ਲੋਕਾ ਦੇ ਦਿਲਾ ਚ ਜੋ ਪਿਆਰ ਹੈ ਉਹਦਾ ਨਿਸ਼ਾਨ ਸੀ। ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ, ਉਸਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਲੱਗਾ, ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀ ਛੱਡ ਰਹੇ ਪਰ ਉਹਦੀ ਬਗਾਵਤ ਜਰੂਰ ਕੀਤੀ ਜਾ ਸਕਦੀ ਏ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਇੱਕ ਲਹਿਰ ਆ, ਜੋ ਹਮੇਸ਼ਾ ਚੱਲਦੀ ਰਹੇਗੀ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ: ਕਿ ਇਕ ਨਾ ਇਕ ਦਿਨ ਹਰ ਇਕ ਨੂੰ ਉਹਦੀ ਕੀਤੀ ਦਾ ਦੰਡ ਜਰੂਰ ਮਿਲੂ ਸਾਡੀ ਚੁੱਪੀ ਸਾਡੀ ਹਾਰ ਨਹੀ"
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















