Chandigarh News: ਅਖਾੜਿਆਂ 'ਚ ਮਹਿੰਗੇ ਫੋਨ ਲੈ ਕੇ ਜਾਣ ਵਾਲੇ ਸਾਵਧਾਨ! ਦਿਲਜੀਤ ਦੋਸਾਂਝ, ਕਰਨ ਔਜਲਾ ਤੇ ਏਪੀ ਢਿੱਲੋਂ ਦੇ ਸ਼ੋਅ 'ਚ ਵਾਪਰਿਆ ਵੱਡਾ ਕਾਂਡ
AP Dhillon Show Mobile Stolen: ਗਾਇਕਾਂ ਦੇ ਸ਼ੋਅ ਜਾਂ ਅਖਾੜਿਆਂ ਵਿੱਚ ਮਹਿੰਗੇ ਫੋਨ ਲੈ ਕੇ ਜਾਣ ਵਾਲੇ ਸਾਵਧਾਨ ਹੋ ਜਾਣ। ਸ਼ੋਅ ਵਿੱਚ ਜਦੋਂ ਤੁਸੀਂ ਗਇਕ ਦੇ ਗੀਤਾਂ ਉਪਰ ਝੂਮ ਰਹੇ ਹੋਵੇਗੇ ਤਾਂ ਤੁਹਾਡਾ ਮਹਿੰਗਾ ਮੋਬਾਈਲ ਫੋਨ ਗਾਇਬ ਹੋ ਜਾਏਗਾ।
AP Dhillon Show Mobile Stolen: ਗਾਇਕਾਂ ਦੇ ਸ਼ੋਅ ਜਾਂ ਅਖਾੜਿਆਂ ਵਿੱਚ ਮਹਿੰਗੇ ਫੋਨ ਲੈ ਕੇ ਜਾਣ ਵਾਲੇ ਸਾਵਧਾਨ ਹੋ ਜਾਣ। ਸ਼ੋਅ ਵਿੱਚ ਜਦੋਂ ਤੁਸੀਂ ਗਇਕ ਦੇ ਗੀਤਾਂ ਉਪਰ ਝੂਮ ਰਹੇ ਹੋਵੇਗੇ ਤਾਂ ਤੁਹਾਡਾ ਮਹਿੰਗਾ ਮੋਬਾਈਲ ਫੋਨ ਗਾਇਬ ਹੋ ਜਾਏਗਾ। ਜੀ ਹਾਂ, ਚੋਰ ਜਾਂ ਜੇਬ ਕਤਰੇ ਹੁਣ ਬਟੂਏ ਚੋਰੀ ਨਹੀਂ ਕਰਦੇ ਬਲਕਿ ਮਹਿੰਗੇ ਫੋਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦਾ ਮਿਸਾਲ ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ, ਕਰਨ ਔਜਲਾ ਤੇ ਏਪੀ ਢਿੱਲੋਂ ਦੇ ਲਾਈਵ ਸ਼ੋਅ ਦੌਰਾਨ ਵੇਖਣ ਨੂੰ ਮਿਲੀ। ਏਪੀ ਢਿੱਲੋਂ ਦੇ ਸ਼ੋਅ ਵਿੱਚ 50 ਦੇ ਕਰੀਬ ਤੇ ਦਲਜੀਤ ਦੇ ਸ਼ੋਅ 'ਚ 105 ਮੋਬਾਈਲ ਫੋਨ ਚੋਰੀ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-25 ਸਥਿਤ ਰੈਲੀ ਗਰਾਊਂਡ 'ਚ ਸ਼ਨੀਵਾਰ ਨੂੰ ਗਾਇਕ ਏਪੀ ਢਿੱਲੋਂ ਦੇ ਲਾਈਵ ਸ਼ੋਅ ਦੌਰਾਨ ਚੋਰਾਂ ਨੇ ਭੀੜ 'ਚ ਦਾਖਲ ਹੋ ਕੇ 50 ਦੇ ਕਰੀਬ ਮੋਬਾਈਲ ਚੋਰੀ ਕਰ ਲਏ। ਇਸ ਦੌਰਾਨ 1-1 ਲੱਖ ਰੁਪਏ ਦੇ ਕਈ ਆਈਫੋਨ ਗਾਇਬ ਹੋ ਗਏ। ਇਹ ਵੀ ਯਾਦ ਰਹੇ ਸ਼ੋਅ ਦੌਰਾਨ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਆਨਲਾਈਨ ਸ਼ਿਕਾਇਤਾਂ 'ਚ ਆਈਫੋਨ 13, 15, 12 ਪ੍ਰੋ ਮੈਕਸ, 11 ਪ੍ਰੋ ਤੇ 15 ਪ੍ਰੋ ਮੈਕਸ ਤੋਂ ਇਲਾਵਾ ਹੋਰ ਕੰਪਨੀਆਂ ਦੇ ਮੋਬਾਈਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਪੁਲਿਸ ਨੂੰ 40 ਦੇ ਕਰੀਬ ਆਨਲਾਈਨ ਸ਼ਿਕਾਇਤਾਂ ਮਿਲੀਆਂ ਹਨ। ਜਦਕਿ ਕੁਝ ਲੋਕਾਂ ਨੇ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਸੈਕਟਰ-34 ਵਿੱਚ ਗਾਇਕ ਕਰਨ ਔਜਲਾ ਤੇ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ ਦੌਰਾਨ ਚੋਰੀ ਹੋਏ ਡੇਢ ਸੌ ਦੇ ਕਰੀਬ ਮੋਬਾਈਲ ਅਜੇ ਤੱਕ ਨਹੀਂ ਮਿਲੇ। ਦਲਜੀਤ ਦੇ ਸ਼ੋਅ 'ਚ 105 ਮੋਬਾਈਲ ਫੋਨ ਚੋਰੀ ਹੋਏ ਸੀ।
ਪੁਲਿਸ ਨੇ ਚੋਰੀ ਦੀਆਂ ਘਟਨਵਾਂ ਰੋਕਣ ਲਈ ਖਾਸ ਇੰਤਜ਼ਾਮ ਕੀਤੇ ਸੀ। ਪੁਲਿਸ ਅਧਿਕਾਰੀਆਂ ਨੇ ਮੋਬਾਈਲ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ ਪਰ ਲਿਸ ਦੀ ਵਿਉਂਤਬੰਦੀ ਬੁਰੀ ਤਰ੍ਹਾਂ ਨਾਕਾਮ ਹੋ ਗਈ। ਇਸ ਤੋਂ ਇਲਾਵਾ ਲੋਕਾਂ ਦੀਆਂ ਜੇਬਾਂ ਵੀ ਕੱਟੀਆਂ ਗਈਆਂ ਤੇ ਸੋਨੇ ਦੀਆਂ ਚੇਨਾਂ ਵੀ ਚੋਰੀ ਹੋਈਆਂ।
ਹਾਸਲ ਜਾਣਕਾਰੀ ਮੁਤਾਬਕ ਚੋਰੀ ਦੇ ਕੇਸ ਕਿਤੇ ਵੱਧ ਹਨ ਪਰ ਕਈ ਮਾਮਲਿਆਂ ਵਿੱਚ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਨਹੀਂ ਕੀਤੀ। ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇ ਰਹੇ ਹਨ। ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਉਸ ਨੂੰ ਇਹ ਸ਼ੋਅ 2.5 ਲੱਖ ਰੁਪਏ 'ਚ ਪਿਆ। ਉਸ ਦਾ ਸੋਨੇ ਦਾ ਕੜ੍ਹਾ ਤੇ ਚੇਨ ਚੋਰੀ ਹੋ ਗਈ।