Rapper Wedding Pics: ਮਸ਼ਹੂਰ ਪੰਜਾਬੀ ਰੈਪਰ ਦਾ ਹੋਇਆ ਦੂਜਾ ਵਿਆਹ, ਜਾਣੋ ਕੌਣ ਬਣੀ ਦੁਲਹਨ? ਵੈਡਿੰਗ ਦੀ ਪਹਿਲੀ ਤਸਵੀਰ ਵਾਇਰਲ
Rapper Raftaar Wedding Pics: ਮਸ਼ਹੂਰ ਰੈਪਰ ਦਿਲੀਨ ਨਾਇਰ ਉਰਫ ਰਫ਼ਤਾਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਰੈਪਰ ਨੇ ਸ਼ੁੱਕਰਵਾਰ, 31 ਜਨਵਰੀ, 2025 ਨੂੰ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ

Rapper Raftaar Wedding Pics: ਮਸ਼ਹੂਰ ਰੈਪਰ ਦਿਲੀਨ ਨਾਇਰ ਉਰਫ ਰਫ਼ਤਾਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਰੈਪਰ ਨੇ ਸ਼ੁੱਕਰਵਾਰ, 31 ਜਨਵਰੀ, 2025 ਨੂੰ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ ਮਨਰਾਜ ਜਵਾਂਡਾ ਨਾਲ ਵਿਆਹ ਕਰਵਾਇਆ। ਇਹ ਸਮਾਰੋਹ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਦੱਖਣੀ ਭਾਰਤੀ ਪਰੰਪਰਾਗਤ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਰਫਤਾਰ ਅਤੇ ਮਨਰਾਜ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ।
ਟੁੱਟ ਗਿਆ ਸੀ ਪਹਿਲਾ ਵਿਆਹ
ਵਿਆਹ ਤੋਂ ਪਹਿਲਾਂ ਹਲਦੀ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਵੀਡੀਓਜ਼ ਵਿੱਚ, ਮਨਰਾਜ ਸ਼ਾਹਰੁਖ ਖਾਨ ਦੇ ਗਾਣੇ 'ਦਿਲ ਤੋ ਪਾਗਲ ਹੈ' 'ਤੇ ਨੱਚਦੇ ਨਜ਼ਰ ਆਈ, ਜਦੋਂ ਕਿ ਰਫ਼ਤਾਰ ਸ਼ਰਮਾਉਂਦੇ ਹੋਏ ਦਿਖਾਈ ਦਿੱਤੇ। ਰਫ਼ਤਾਰ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾਂ ਵਿਆਹ 2016 ਵਿੱਚ ਕੋਮਲ ਵੋਹਰਾ ਨਾਲ ਹੋਇਆ ਸੀ, ਪਰ 2022 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਕੋਮਲ ਨੇ ਹਾਲ ਹੀ ਵਿੱਚ ਦਿੱਲੀ ਦੇ ਵਕੀਲ ਤੁਸ਼ਾਰ ਭਟਨਾਗਰ ਨਾਲ ਦੂਜਾ ਵਿਆਹ ਕਰਵਾਇਆ ਹੈ।
So cute!!😭✨❤️🤌🏻
— SUPER PANEER 🍋🦕 (@paneeerShwarma) January 31, 2025
Nazar na lage 🥹🧿🧿🧿🧿🧿🧿🧿congratulations Raftaar ❤️ pic.twitter.com/YxyDywCGMu
ਮਨਰਾਜ ਜਵਾਂਡਾ ਕੌਣ ?
ਮਨਰਾਜ ਜਵਾਂਡਾ ਪੇਸ਼ੇ ਤੋਂ ਇੱਕ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ ਹੈ। ਉਨ੍ਹਾਂ ਨੇ ਕਈ ਸੰਗੀਤ ਵੀਡੀਓ ਅਤੇ ਰਿਐਲਿਟੀ ਸ਼ੋਅ ਵਿੱਚ ਕੰਮ ਕੀਤਾ ਹੈ। ਮੂਲ ਰੂਪ ਵਿੱਚ ਕੋਲਕਾਤਾ ਦੀ ਰਹਿਣ ਵਾਲੀ ਮਨਰਾਜ ਨੇ ਆਪਣੀ ਸ਼ੁਰੂਆਤੀ ਸਿੱਖਿਆ ਉੱਥੋਂ ਹੀ ਪੂਰੀ ਕੀਤੀ ਅਤੇ ਬਾਅਦ ਵਿੱਚ ਫੈਸ਼ਨ ਵਿੱਚ ਕਰੀਅਰ ਬਣਾਉਣ ਲਈ ਮੁੰਬਈ ਚਲੀ ਗਈ। ਇਸ ਤੋਂ ਇਲਾਵਾ ਰਫ਼ਤਾਰ ਆਪਣੇ ਵਿਲੱਖਣ ਰੈਪ ਸ਼ੈਲੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੰਡਰਗ੍ਰਾਊਂਡ ਹਿੱਪ-ਹੌਪ ਗਰੁੱਪ 'ਮਾਫੀਆ ਮੰਡੀਰ' ਨਾਲ ਕੀਤੀ ਅਤੇ ਬਾਅਦ ਵਿੱਚ 'ਸਵੈਗ ਮੇਰਾ ਦੇਸੀ', 'ਧਾਕੜ' (ਫਿਲਮ 'ਦੰਗਲ' ਦਾ ਗੀਤ) ਵਰਗੇ ਹਿੱਟ ਗੀਤ ਦਿੱਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
