Punjabi Singer: ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ 'ਚ ਹੋਈ ਐਂਟਰੀ, ਮੂਸੇਵਾਲਾ ਨਾਲ ਕੋਲਡ ਵਾਰ ਨੂੰ ਲੈ ਚਰਚਾ 'ਚ ਰਿਹਾ...
Vicky Kaushal Movie Bad Newz: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਮਾਮ ਅਜਿਹੇ ਗਾਇਕ ਮੌਜੂਦ ਹਨ, ਜੋ ਬਾਲੀਵੁੱਡ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ। ਦੱਸ ਦੇਈਏ ਕਿ ਕਰਨ
Vicky Kaushal Movie Bad Newz: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਮਾਮ ਅਜਿਹੇ ਗਾਇਕ ਮੌਜੂਦ ਹਨ, ਜੋ ਬਾਲੀਵੁੱਡ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ। ਦੱਸ ਦੇਈਏ ਕਿ ਕਰਨ ਔਜਲਾ ਉਨ੍ਹਾਂ ਵਿੱਚੋਂ ਇੱਕ ਅਜਿਹੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਦਾ ਹੈ। ਦਰਅਸਲ, ਕਰਨ ਦੇ ਗੀਤ Softly ਨੂੰ ਬਾਲੀਵੁੱਡ ਦੇ ਸਟਾਰਸ ਨੇ ਖੂਬ ਪਸੰਦ ਕੀਤਾ, ਇਸ ਲਿਸਟ ਵਿੱਚ ਵਿੱਕੀ ਕੌਸ਼ਲ ਦਾ ਨਾਂਅ ਵੀ ਸ਼ਾਮਿਲ ਹੈ। ਖਾਸ ਗੱਲ ਇਹ ਹੈ ਕਿ ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵਿੱਕੀ ਨੇ ਕਰਨ ਨਾਲ ਇੱਕ ਗਾਣਾ ਬਣਾਇਆ ਹੈ।
ਖਬਰਾਂ ਮੁਤਾਬਕ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਕਾਮੇਡੀ ਫਿਲਮ 'ਬੈਡ ਨਿਊਜ਼' 'ਚ ਕਰਨ ਔਜਲਾ ਨੂੰ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਵਿੱਕੀ ਨਾਲ ਆਪਣਾ ਪਹਿਲਾ ਬਾਲੀਵੁੱਡ ਚਾਰਟਬਸਟਰ ਲਾਂਚ ਕਰਨ ਲਈ ਤਿਆਰ ਹਨ। ਜਿਸ ਗੀਤ 'ਤੇ ਵਿੱਕੀ ਅਤੇ ਕਰਨ ਆਨੰਦ ਤਿਵਾਰੀ ਦੀ ਫਿਲਮ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਪਾਰਟੀ ਨੰਬਰ ਹੈ। ਇਸਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸਦਾ ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਬੈਡ ਨਿਊਜ਼
ਬੈਡ ਨਿਊਜ਼ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਵੀ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਵੀ ਇਨ੍ਹਾਂ ਤਿੰਨਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੀ ਕਹਾਣੀ ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਟ੍ਰੇਲਰ 'ਚ ਦੇਖਣ ਨੂੰ ਮਿਲੀ, ਜਿਸ 'ਚ ਤ੍ਰਿਪਤੀ ਨੂੰ ਗਰਭਵਤੀ ਦਿਖਾਇਆ ਗਿਆ ਹੈ। ਬੈਡ ਨਿਊਜ਼ ਤੋਂ ਇਲਾਵਾ ਵਿੱਕੀ ਕੋਲ ਪੀਰੀਅਡ ਡਰਾਮਾ ਫਿਲਮ 'ਛਾਵਾਂ' ਵੀ ਹੈ। ਇਸ ਦਾ ਨਿਰਦੇਸ਼ਨ ਲਕਸ਼ਮਣ ਉਟੇਕਰ ਨੇ ਕੀਤਾ ਹੈ ਅਤੇ ਉਹ ਇਸ ਵਿੱਚ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆਉਣਗੇ। ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਲਵ ਐਂਡ ਵਾਰ' 'ਚ ਵੀ ਕੰਮ ਕਰਨ ਜਾ ਰਹੇ ਹਨ।
ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੀ ਕੋਲਡ ਵਾਰ
ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਵਿਚਾਲੇ ਪਹਿਲਾਂ ਵੀ ਜ਼ਬਰਦਸਤ ਟੱਕਰ ਸੀ। ਉਨ੍ਹਾਂ ਦਾ ਝਗੜਾ 2017 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਸਿੱਧੂ ਨੇ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਲੀਕ ਕੀਤਾ। ਹਾਲਾਂਕਿ ਇਸ ਦੌਰਾਨ ਦੋਵਾਂ ਨੇ ਆਪਣੇ ਵਿਚਾਲੇ ਝਗੜੇ ਨੂੰ ਸੁਲਝਾ ਲਿਆ ਸੀ। ਪਰ ਇਸਦੀ ਸ਼ੁਰੂਆਤ ਸਿੱਧੂ ਦੇ ਨਿਰਦੇਸ਼ਨ 'ਚ ਔਜਲਾ ਦੇ ਡਿਸਟ ਟ੍ਰੈਕ 'ਲਿਫਾਫੇ' ਨਾਲ ਹੋਈ।