Drishtii Garewal: ਫਿਲਮ ਜੋੜੀ ਫੇਮ ਦ੍ਰਿਸ਼ਟੀ ਗਰੇਵਾਲ ਨੇ ਧੀ ਨੂੰ ਦਿੱਤਾ ਜਨਮ, ਨਾਨਾ-ਨਾਨੀ ਨੇ ਇੰਝ ਉਤਾਰੀ ਨਜ਼ਰ
Drishtii Garewal Blessed With BABY GIRL: ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਇਸਦੀ ਇੱਕ ਵਜ੍ਹਾ ਉਸਦੀ ਦਿਲਜੀਤ ਦੋਸਾਂਝ ਨਾਲ ਫਿਲਮ ਜੋੜੀ ਹੈ। ਇਸ ਫਿਲਮ ਵਿੱਚ
Drishtii Garewal Blessed With BABY GIRL: ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਇਸਦੀ ਇੱਕ ਵਜ੍ਹਾ ਉਸਦੀ ਦਿਲਜੀਤ ਦੋਸਾਂਝ ਨਾਲ ਫਿਲਮ ਜੋੜੀ ਹੈ। ਇਸ ਫਿਲਮ ਵਿੱਚ ਉਸਦੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਅਦਾਕਾਰਾ ਨੇ ਆਪਣੇ ਘਰ ਧੀ ਦਾ ਸਵਾਗਤ ਕੀਤਾ ਹੈ। ਇਸਦੀ ਜਾਣਕਾਰੀ ਅਦਾਕਾਰਾ ਵੱਲੋਂ ਆਪਣੇ ਯੂਟਿਊਬ ਪੇਜ਼ ਉੱਪਰ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਬੇਟੀ ਦਾ ਸਵਾਗਤ ਕਿਸ ਤਰੀਕੇ ਨਾਲ ਕੀਤਾ ਦੇਖੋ ਇਹ ਪੂਰਾ ਵੀਡੀਓ...
ਦ੍ਰਿਸ਼ਟੀ ਗਰੇਵਾਲ ਦੇ ਯੂਟਿਊਬ ਚੈਨਲ ਉੱਪਰ ਸਾਂਝੀ ਕੀਤੀ ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿਵੇਂ ਦ੍ਰਿਸ਼ਟੀ ਗਰੇਵਾਲ ਦੇ ਮਾਤਾ ਅਤੇ ਪਿਤਾ ਵੱਲੋਂ ਬੇਬੀ ਅੱਤਰੀ ਦੀ ਨਜ਼ਰ ਉਤਾਰੀ ਗਈ। ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖ ਤੁਸੀ ਵੀ ਖੁਸ਼ ਹੋ ਜਾਵੋਗੇ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦ੍ਰਿਸ਼ਟੀ ਨੇ ਆਪਣੇ ਪਤੀ ਅਭੈ ਅੱਤਰੀ ਨਾਲ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਅਦਾਕਾਰਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਕਮੈਂਟ ਕਰ ਲਗਾਤਾਰ ਵਧਾਈਆਂ ਦੇ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਦ੍ਰਿਸ਼ਟੀ ਗਰੇਵਾਲ ਵੱਲੋਂ ਮੈਟਿਰਨਿਟੀ ਫੋਟੋਸ਼ੂਟ ਅਤੇ ਗੋਦ ਭਰਾਈ ਦੀ ਰਸਮ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ। ਜਿੰਨਾਂ ਉੱਪਰ ਪ੍ਰਸ਼ੰਸਕਾਂ ਨੇ ਆਪਣਾ ਬੇਹੱਦ ਪਿਆਰ ਲੁਟਾਇਆ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਦ੍ਰਿਸ਼ਟੀ ਨੂੰ ਦਿਲਜੀਤ ਦੋਸਾਂਝ ਨਾਲ ਫਿਲਮ ਜੋੜੀ ਵਿੱਚ ਕਮਾਲ ਦਿਖਾਉਂਦੇ ਹੋਏ ਦੇਖਿਆ ਗਿਆ। ਦਰਅਸਲ, ਇਸ ਫਿਲਮ ਵਿੱਚ ਦ੍ਰਿਸ਼ਟੀ ਸਟੇਜ਼ ਉੱਪਰ ਦਿਲਜੀਤ ਨਾਲ ਗਾਉਂਦੇ ਹੋਏ ਦਿਖਾਈ ਦਿੱਤੀ। ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਇਸ ਤੋਂ ਇਲਾਵਾ ਫਿਲਮ ਜੋੜੀ ਦੀ ਗੱਲ ਕਰਿਏ ਤਾਂ ਦਿਲਜੀਤ ਅਤੇ ਨਿਮਰਤ ਦੇ ਚਰਚੇ ਇੰਟਰਨੈਸ਼ਨ ਲੇਵਲ ਤੱਕ ਵੀ ਹੋਏ।