(Source: ECI/ABP News/ABP Majha)
ਪੰਜਾਬੀ ਸਿੰਗਰ Sidhu Moosewala ਦੇ ਰਾਜਨੀਤੀ 'ਚ ਐਂਟਰੀ 'ਤੇ ਪਹਿਲੀ ਵਾਰ ਬੋਲੇ Garry Sandhu, ਜਾਣੋ ਕੀ ਕਿਹਾ
ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਇਸੇ ਕਾਰਨ ਚਰਚਾ ਦਾ ਵਿਸ਼ਾ ਬਣ ਗਏ ਹਨ।
Garry Sandhu speaks for the first time on the entry of Punjabi singer Sidhu Moosewala into politics, know what he said
ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਕਲਾਕਾਰ ਗੈਰੀ ਸੰਧੂ ਆਪਣੇ ਲਾਈਵ ਸ਼ੋਅ ਤੇ ਆਪਣੇ ਦਰਸ਼ਕਾਂ ਨਾਲ ਵਿਅੰਗਮਈ ਅੰਦਾਜ਼ ਵਿੱਚ ਗੱਲਬਾਤ ਕਰਨ ਲਈ ਵੀ ਫੇਮਸ ਹਨ। ਆਪਣੇ ਲਾਈਵ ਸ਼ੋਅਜ਼ ਨਾਲ ਹਮੇਸ਼ਾ ਸਾਰਿਆਂ ਦਾ ਦਿਲ ਜਿੱਤਣ ਵਾਲੇ ਗਾਇਕ ਨੇ ਫਿਰ ਅਜਿਹਾ ਹੀ ਕੀਤਾ ਹੈ। ਜਦੋਂ ਕਿ ਇਸ ਵਾਰ ਉਹ ਆਪਣੀ ਗਾਇਕੀ ਲਈ ਹੀ ਨਹੀਂ ਸਗੋਂ ਕਿਸੇ ਹੋਰ ਕਾਰਨ ਚਰਚਾ ਵਿੱਚ ਹੈ।
ਦੱਸ ਦਈਏ ਕਿ 28 ਫਰਵਰੀ, 2022 ਨੂੰ ਜਲੰਧਰ ਦੇ ਬੱਡਾ ਪਿੰਡ ਵਿਖੇ ਇੱਕ ਕਬੱਡੀ ਕੱਪ ਦਾ ਆਯੋਜਿਤ ਕੀਤਾ ਗਿਆ। ਇਸ ਲਾਈਵ ਸ਼ੋਅ ਵਿੱਚ ਗੈਰੀ ਨੂੰ ਸਿੱਧੂ ਮੂਸੇਵਾਲਾ ਦੇ ਰਾਜਨੀਤੀ ਵਿੱਚ ਆਉਣ ਬਾਰੇ ਟਿੱਪਣੀ ਕੀਤੀ। ਗੈਰੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸਿੱਧੂ ਹੁਣ ਰਾਜਨੀਤੀ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਉਹ ਉੱਥੇ ਕੰਮ ਕਰਦੇ ਰਹਿਣਗੇ ਤਾਂ ਇੱਥੇ (ਗਾਇਕੀ ਖੇਤਰ ਵਿੱਚ) ਸਾਡਾ ਕੰਮ ਆਸਾਨ ਹੋ ਜਾਵੇਗਾ।
ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਆਪਣਾ ਸਭ ਤੋਂ ਪਿਆਰਾ ਗੀਤ 'Ego' ਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਗੈਰੀ ਦੇ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਉਲਝਣ 'ਚ ਪੈ ਗਏ ਕਿ ਉਹ ਸਿੱਧੂ ਦੀ ਤਾਰੀਫ ਕਰ ਰਹੇ ਹਨ ਜਾਂ ਫਿਰ ਉਨ੍ਹਾਂ 'ਤੇ ਚੁਟਕੀ ਲੈ ਰਹੇ ਹਨ।
ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਇਸੇ ਕਾਰਨ ਚਰਚਾ ਦਾ ਵਿਸ਼ਾ ਬਣ ਗਏ ਹਨ। ਕੁਝ ਮਹੀਨੇ ਪਹਿਲਾਂ ਗੈਰੀ ਨੇ ਆਪਣੀ ਆਵਾਜ਼ ਦੇ ਨੁਕਸਾਨ ਬਾਰੇ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਬਾਰੇ ਖੁਲਾਸਾ ਨਹੀਂ ਕੀਤਾ ਕਿਉਂਕਿ ਉਹ ਹਮਦਰਦੀ ਹਾਸਲ ਨਹੀਂ ਕਰਨਾ ਚਾਹੁੰਦਾ।
ਇਸ ਮਗਰੋਂ ਸਿੱਧੂ ਨੇ ਕਿਹਾ ਸੀ ਕਿ ਉਹ ਉਨ੍ਹਾਂ ਗਾਇਕਾਂ ਵਰਗਾ ਨਹੀਂ ਜੋ ਪਹਿਲਾਂ ਦਾਅਵਾ ਕਰਦੇ ਹਨ ਕਿ ਉਹ ਖਰਾਬ ਗਾਇਕੀ ਕਾਰਨ ਨਹੀਂ ਗਾ ਸਕਦੇ ਤੇ ਫਿਰ ਕਈ ਗੀਤ ਰਿਲੀਜ਼ ਕਰਦੇ ਹਨ। ਮੂਸੇਵਾਲਾ ਦੇ ਇਸ ਬਿਆਨ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਇਹ ਕੁਮੈਂਟ ਗੈਰੀ ਸੰਧੂ ਨਾਲ ਜੁੜਿਆ ਹੋ ਸਕਦਾ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਗੈਰੀ ਨੇ ਆਪਣੇ ਫੈਨਸ ਨੂੰ ਕਿਹਾ ਸੀ ਕਿ ਉਸ ਨੇ ਆਪਣੀ ਆਵਾਜ਼ ਨੂੰ ਇਸ ਹੱਦ ਤੱਕ ਖ਼ਰਾਬ ਕਰ ਦਿੱਤਾ ਹੈ ਕਿ ਇਹ ਉਸ ਦੇ ਕਰੀਅਰ ਦਾ ਅੰਤ ਹੋ ਸਕਦਾ ਹੈ।
ਸਿੱਧੂ ਦੇ ਇਸ ਕੁਮੈਂਟ 'ਤੇ ਗੈਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਜਦੋਂ ਉਨ੍ਹਾਂ ਦਾ ਗਲਾ ਖਰਾਬ ਹੋਇਆ ਸੀ, ਤਾਂ ਉਨ੍ਹਾਂ ਨੇ ਘੱਟੋ-ਘੱਟ ਪ੍ਰਸ਼ੰਸਕਾਂ ਨੂੰ ਇਸ ਬਾਰੇ ਦੱਸਿਆ ਸੀ। ਕੁਝ ਗਾਇਕ ਅਜਿਹੇ ਵੀ ਹਨ ਜੋ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਜਿਸ 'ਤੇ ਫੈਨਸ ਨੇ ਅੰਦਾਜ਼ਾ ਲਗਾਇਆ ਕਿ ਗੈਰੀ ਸੰਧੂ ਨੇ ਇਹ ਬਿਆਨ ਸਿੱਧੂ ਮੂਸੇਵਾਲਾ ਦੇ ਪਿਛਲੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਦਿੱਤਾ ਹੈ।
ਇਹ ਵੀ ਪੜ੍ਹੋ: ਮਲਟੀ ਸਟਾਰਰ ਪੰਜਾਬੀ ਫਿਲਮ Khao Pio Aish Karo ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ